ਬਾਸਕੋ ਲੇਸਲੀ ਮਾਰਟਿਸ ਤੇ ਜ਼ੀ ਸਟੂਡੀਓਜ਼ ਨੇ ‘ਰਾਕੇਟ ਗੈਂਗ’ ਦਾ ਟਰੇਲਰ ਕੀਤਾ ਲਾਂਚ

Sunday, Oct 16, 2022 - 06:55 PM (IST)

ਬਾਸਕੋ ਲੇਸਲੀ ਮਾਰਟਿਸ ਤੇ ਜ਼ੀ ਸਟੂਡੀਓਜ਼ ਨੇ ‘ਰਾਕੇਟ ਗੈਂਗ’ ਦਾ ਟਰੇਲਰ ਕੀਤਾ ਲਾਂਚ

ਮੁੰਬਈ (ਬਿਊਰੋ)– ਦੁਨੀਆ ਨੂੰ ਆਪਣੀਆਂ ਧੁਨਾਂ ’ਤੇ ਨਚਾਉਣ ਤੋਂ ਬਾਅਦ ਬਾਸਕੋ ਲੇਸਲੀ ਮਾਰਟਿਸ ਆਪਣੀ ਪਹਿਲੀ ਨਿਰਦੇਸ਼ਿਤ ਫ਼ਿਲਮ ‘ਰਾਕੇਟ ਗੈਂਗ’ ਨਾਲ ਫ਼ਿਲਮ ਨਿਰਮਾਤਾ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਕ ਡਾਂਸ ਹਾਰਰ-ਕਾਮੇਡੀ ਡਰਾਮਾ ਜਿਸ ’ਚ ਆਦਿਤਿਆ ਸੀਲ, ਨਿਕਿਤਾ ਦੱਤਾ ਤੇ ਪ੍ਰਸਿੱਧ ਡਾਂਸ ਰਿਐਲਿਟੀ ਸ਼ੋਅ ਦੇ ਪ੍ਰਤਿਭਾਸ਼ਾਲੀ ਬਾਲ ਕਲਾਕਾਰ ਹਨ, ਕੁਝ ਦਿਲਚਸਪ ਗੀਤਾਂ (ਜੋ ਫ਼ਿਲਮ ਦੇ ਥੀਮ ਨਾਲ ਪੂਰੀ ਤਰ੍ਹਾਂ ਮੇਲ ਖਾਂਦੇ ਹਨ) ਤੇ ਫ਼ਿਲਮ ਦੇ ਵੱਖ-ਵੱਖ ਕਿਰਦਾਰਾਂ ਦੇ ਪ੍ਰਭਾਵਸ਼ਾਲੀ ਮੋਸ਼ਨ ਪੋਸਟਰ ਦਿਖਾਉਣ ਤੋਂ ਬਾਅਦ, ਨਿਰਮਾਤਾਵਾਂ ਨੇ ਹਾਲ ਹੀ ’ਚ ਡਾਂਸ ਹਾਰਰ-ਕਾਮੇਡੀ ਡਰਾਮਾ ਦਾ ਟਰੇਲਰ ਬਹੁਤ ਧੂਮਧਾਮ ਨਾਲ ਲਾਂਚ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਦੇਸ਼ ਦੀ ਨੌਜਵਾਨ ਪੀੜ੍ਹੀ ਦਾ ਦਿਮਾਗ ਖ਼ਰਾਬ ਕਰ ਰਹੀ ਏਕਤਾ ਕਪੂਰ, ਸੁਪਰੀਮ ਕੋਰਟ ਨੇ ਕੀਤੀ ਨਿੰਦਿਆ

ਇਸ ਪ੍ਰੋਗਰਾਮ ’ਚ ਮੁੰਬਈ ਦੇ 200 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ। ਬਾਸਕੋ ਲੇਸਲੀ ਮਾਰਟਿਸ ਦਾ ਕਹਿਣਾ ਹੈ, ‘‘ਸਾਨੂੰ ਟਰੇਲਰ ਲਾਂਚ ਕਰਕੇ ਬਹੁਤ ਖ਼ੁਸ਼ੀ ਹੋ ਰਹੀ ਹੈ ਕਿਉਂਕਿ ਜੋ ਤੁਸੀਂ ਸਕ੍ਰੀਨ ’ਤੇ ਦੇਖਿਆ ਹੈ, ਉਹ ਸਖ਼ਤ ਮਿਹਨਤ ਤੇ ਸਮਰਪਣ ਦਾ ਨਤੀਜਾ ਹੈ ਤੇ ਮੈਨੂੰ ਯਕੀਨ ਹੈ ਕਿ ਇਹ ਦਰਸ਼ਕਾਂ, ਖ਼ਾਸ ਕਰਕੇ ਬੱਚਿਆਂ ਲਈ ਇੰਤਜ਼ਾਰ ਦੇ ਯੋਗ ਹੋਵੇਗਾ।’’

‘ਰਾਕੇਟ ਗੈਂਗ’ 11 ਨਵੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ, ਜੋ ਬੱਚਿਆਂ ਲਈ ਬਾਲ ਦਿਵਸ ਦਾ ਇਕ ਸੰਪੂਰਨ ਤੋਹਫ਼ਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News