‘ਪੁਸ਼ਪਾ’ ਦੀ ਅਦਾਕਾਰਾ ਰਸ਼ਮਿਕਾ ਮੰਦਾਨਾ ਨਾਲ ਕੰਮ ਨਹੀਂ ਕਰਨਾ ਚਾਹੁੰਦੇ ‘ਕਾਂਤਾਰਾ’ ਫੇਮ ਰਿਸ਼ਬ ਸ਼ੈੱਟੀ, ਆਖ ਦਿੱਤੀ ਇਹ ਗੱਲ

Sunday, Nov 27, 2022 - 04:43 PM (IST)

‘ਪੁਸ਼ਪਾ’ ਦੀ ਅਦਾਕਾਰਾ ਰਸ਼ਮਿਕਾ ਮੰਦਾਨਾ ਨਾਲ ਕੰਮ ਨਹੀਂ ਕਰਨਾ ਚਾਹੁੰਦੇ ‘ਕਾਂਤਾਰਾ’ ਫੇਮ ਰਿਸ਼ਬ ਸ਼ੈੱਟੀ, ਆਖ ਦਿੱਤੀ ਇਹ ਗੱਲ

ਮੁੰਬਈ (ਬਿਊਰੋ)– ‘ਕਾਂਤਾਰਾ’ ਫ਼ਿਲਮ ਨਾਲ ਰਿਸ਼ਬ ਸ਼ੈੱਟੀ ਨੇ ਕਾਮਯਾਬੀ ਦੇ ਨਵੇਂ ਝੰਡੇ ਗੱਡੇ ਹਨ। ਰਿਸ਼ਬ ਸ਼ੈੱਟੀ ਦੀ ਫ਼ਿਲਮ ਨੂੰ ਦਰਸ਼ਕਾਂ ਨੇ ਬੇਸ਼ੁਮਾਰ ਪਿਆਰ ਦਿੱਤਾ ਹੈ। ਮਸ਼ਹੂਰ ਹੋਣ ਮਗਰੋਂ ਰਿਸ਼ਬ ਸ਼ੈੱਟੀ ਨੇ ਹੁਣ ਸਾਊਥ ਅਦਾਕਾਰਾ ਰਸ਼ਮਿਕਾ ਮੰਦਾਨਾ ਬਾਰੇ ਕੁਝ ਅਜਿਹਾ ਕਹਿ ਦਿੱਤਾ ਹੈ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ।

ਰਿਸ਼ਬ ਸ਼ੈੱਟੀ ਨੇ ਇਕ ਇੰਟਰਵਿਊ ’ਚ ਕਿਹਾ ਕਿ ਉਹ ਰਸ਼ਮਿਕਾ ਮੰਦਾਨਾ ਨਾਲ ਕੰਮ ਕਰਨ ’ਚ ਰੁਚੀ ਨਹੀਂ ਰੱਖਦੇ ਹਨ। ਰਿਸ਼ਬ ਸ਼ੈੱਟੀ ਕੋਲੋਂ ਪੁੱਛਿਆ ਗਿਆ ਕਿ ਉਹ ਸਾਮੰਥਾ ਰੁਥ ਪ੍ਰਭੂ, ਰਸ਼ਮਿਕਾ ਮੰਦਾਨਾ, ਕ੍ਰਿਤੀ ਸੁਰੇਸ਼ ਤੇ ਸਾਈ ਪੱਲਵੀ ’ਚੋਂ ਕਿਸ ਨਾਲ ਕੰਮ ਕਰਨਾ ਪਸੰਦ ਕਰਨਗੇ?

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਸੋਨਮ ਬਾਜਵਾ 'ਤੇ ਆਇਆ ਜੀ ਖ਼ਾਨ ਦਾ ਦਿਲ, ਸ਼ਰੇਆਮ ਕੀਤਾ ਪਿਆਰ ਦਾ ਇਜ਼ਹਾਰ (ਵੀਡੀਓ)

ਇਸ ਸਵਾਲ ’ਤੇ ਉਨ੍ਹਾਂ ਕਿਹਾ, ‘‘ਮੈਂ ਆਪਣੀ ਸਕ੍ਰਿਪਟ ਪੂਰੀ ਕਰਨ ਤੋਂ ਬਾਅਦ ਹੀ ਆਪਣੇ ਕਲਾਕਾਰਾਂ ਨੂੰ ਚੁਣਦਾ ਹਾਂ। ਮੈਂ ਨਵਿਆਂ ਨਾਲ ਕੰਮ ਕਰਨ ਨੂੰ ਜ਼ਿਆਦਾ ਅਹਿਮੀਅਤ ਦਿੰਦਾ ਹਾਂ ਕਿਉਂਕਿ ਉਨ੍ਹਾਂ ’ਚ ਕੋਈ ਬੈਰੀਅਰ ਨਹੀਂ ਹੁੰਦਾ ਹੈ। ਇਨ੍ਹਾਂ ਕਲਾਕਾਰਾਂ ਨੂੰ ਮੈਂ ਪਸੰਦ ਨਹੀਂ ਕਰਦਾਂ ਹਾਂ ਤੇ ਮੈਨੂੰ ਇਸ ਟਾਈਪ ਦੀਆਂ ਅਦਾਕਾਰਾਂ ਪਸੰਦ ਨਹੀਂ ਹਨ।’’

ਰਿਸ਼ਬ ਸ਼ੈੱਟੀ ਨੇ ਕਿਸੇ ਵੀ ਅਦਾਕਾਰਾ ਦਾ ਨਾਂ ਲਏ ਬਿਨਾਂ ਕਿਹਾ, ‘‘ਮੈਨੂੰ ਉਹ ਪਸੰਦ ਨਹੀਂ ਪਰ ਮੈਨੂੰ ਸਾਈ ਪੱਲਵੀ ਤੇ ਸਾਮੰਥਾ ਦਾ ਕੰਮ ਪਸੰਦ ਹੈ।’’ ਹੁਣ ਰਿਸ਼ਬ ਸ਼ੈੱਟੀ ਦੇ ਅਜਿਹਾ ਕਹਿਣ ਦਾ ਕੀ ਮਲਤਬ ਹੈ, ਇਹ ਤਾਂ ਉਹੀ ਦੱਸ ਸਕਦੇ ਹਨ ਪਰ ਇੰਨਾ ਤਾਂ ਸਾਫ ਹੋ ਗਿਆ ਹੈ ਕਿ ਉਨ੍ਹਾਂ ਨੂੰ ਰਸ਼ਮਿਕਾ ਮੰਦਾਨਾ ਨਾਲ ਕੰਮ ਕਰਨ ’ਚ ਰੁਚੀ ਨਹੀਂ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News