ਰਿਚਾ ਚੱਢਾ ਬਣੀ ‘ਮੈਡਮ ਚੀਫ ਮਿਨਿਸਟਰ’, ਸਾਂਝਾ ਕੀਤਾ ਪੋਸਟਰ

Monday, Jan 04, 2021 - 06:46 PM (IST)

ਰਿਚਾ ਚੱਢਾ ਬਣੀ ‘ਮੈਡਮ ਚੀਫ ਮਿਨਿਸਟਰ’, ਸਾਂਝਾ ਕੀਤਾ ਪੋਸਟਰ

ਮੁੰਬਈ (ਬਿਊਰੋ)– ਬਾਲੀਵੁੱਡ ਦੀ ਬੋਲਡ ਤੇ ਬਿੰਦਾਸ ਅਦਾਕਾਰਾ ਰਿਚਾ ਚੱਢਾ ਪਿਛਲੇ ਲੰਮੇ ਸਮੇਂ ਤੋਂ ਆਪਣੀ ਇਕ ਫ਼ਿਲਮ ਕਰਕੇ ਚਰਚਾ ’ਚ ਹੈ। ਫ਼ਿਲਮ ਦਾ ਨਾਂ ਹੈ ‘ਮੈਡਮ ਚੀਫ ਮਿਨਿਸਟਰ’। ਖ਼ਬਰਾਂ ਮੁਤਾਬਕ ਇਹ ਫ਼ਿਲਮ ਇਕ ਅਸਲ ਜ਼ਿੰਦਗੀ ਦੇ ਕਿਰਦਾਰ ’ਤੇ ਆਧਾਰਿਤ ਹੋਣ ਵਾਲੀ ਹੈ।

ਇਸ ਫ਼ਿਲਮ ਨਾਲ ਤੁਸੀਂ ਸਭ ਰਿਚਾ ਚੱਢਾ ਨੂੰ ਯੂ. ਪੀ. ਦੀ ਸਾਬਕਾ ਮੁੱਖ ਮੰਤਰੀ ਦੇ ਕਿਰਦਾਰ ’ਚ ਦੇਖੋਗੇ। ਇਹ ਖ਼ਬਰ ਮੁੜ ਚਰਚਾ ’ਚ ਇਸ ਕਰਕੇ ਹੈ ਕਿਉਂਕਿ ਇਸ ਫ਼ਿਲਮ ਦਾ ਅਧਿਕਾਰਕ ਪੋਸਟਰ ਰਿਲੀਜ਼ ਕੀਤਾ ਗਿਆ ਹੈ।

ਜਦ ਤੋਂ ਇਸ ਫ਼ਿਲਮ ਦੀ ਪਹਿਲੀ ਝਲਕ ਸਾਹਮਣੇ ਆਈ ਹੈ, ਉਦੋਂ ਤੋਂ ਹੀ ਇਹ ਪੋਸਟਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਤੇ ਪ੍ਰਸ਼ੰਸਕ ਪੋਸਟਰ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਰਿਚਾ ਚੱਢਾ ਦੀ ਲੁੱਕ ਪੋਸਟਰ ’ਚ ਸ਼ਾਨਦਾਰ ਤੇ ਬੇਹੱਦ ਅਲੱਗ ਲੱਗ ਰਹੀ ਹੈ। ਪੋਸਟਰ ’ਚ ਰਿਚਾ ਦੇ ਵਾਲ ਛੋਟੇ ਹਨ ਤੇ ਉਸ ਨੇ ਹੱਥ ’ਚ ਝਾੜੂ ਫੜਿਆ ਹੋਇਆ ਹੈ।

ਪੋਸਟਰ ਸਾਂਝਾ ਕਰਦਿਆਂ ਰਿਚਾ ਲਿਖਦੀ ਹੈ, ‘ਤੁਹਾਡੇ ਸਾਰਿਆਂ ਨਾਲ ਇਸ ਨੂੰ ਸਾਂਝਾ ਕਰਨ ’ਚ ਮਾਣ ਮਹਿਸੂਸ ਕਰ ਰਹੀ ਹਾਂ। ਪੇਸ਼ ਹੈ ਮੇਰੀ ਫ਼ਿਲਮ ‘ਮੈਡਮ ਚੀਫ ਮਿਨਿਸਟਰ’ ਦੀ ਪਹਿਲੀ ਝਲਕ। ਇਕ ਫ਼ਿਲਮ ਜਿਸ ’ਤੇ ਮੈਂ ਅਸਲ ’ਚ ਯਕੀਨ ਕਰਦੀ ਹਾਂ। ਇਕ ‘ਅਨਟਚੇਬਲ’ ਬਾਰੇ ਇਕ ਰਾਜਨੀਤਕ ਨਾਟਕ, ਜੋ ਚੋਟੀ ’ਤੇ ਪਹੁੰਚਾਉਂਦਾ ਹੈ। 22 ਜਨਵਰੀ ਨੂੰ ਸਿਨੇਮਾਘਰਾਂ ’ਚ। ਬਣੇ ਰਹੋ।’

 
 
 
 
 
 
 
 
 
 
 
 
 
 
 
 

A post shared by Richa Chadha (@therichachadha)

ਇਸ ਫ਼ਿਲਮ ਦੇ ਮੇਕਰਜ਼ ਦੀ ਗੱਲ ਕਰੀਏ ਤਾਂ ਭੂਸ਼ਨ ਕੁਮਾਰ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ। ਸ਼ੁਬਾਸ਼ ਕਪੂਰ ਨੇ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਤੇ ਫ਼ਿਲਮ ‘ਮੈਡਮ ਚੀਫ ਮਿਨਿਸਟਰ’ 22 ਜਨਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਨੋਟ– ਰਿਚਾ ਦੀ ਫ਼ਿਲਮ ਦੇ ਇਸ ਪੋਸਟਰ ’ਤੇ ਆਪਣੀ ਰਾਏ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News