ਕੰਟਰੈਕਟ ਖ਼ਤਮ ਕਰਕੇ ਵੀ ਸੁਸ਼ਾਂਤ ਦੀ ਕੰਪਨੀ ਦੇ ਅਕਾਊਂਟ ''ਚੋਂ ਰਿਆ ਚੱਕਰਵਰਤੀ ਨੇ ਦਿੱਤੇ 2.5 ਲੱਖ

08/05/2020 9:14:37 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇ ਕੇ ਸਿੰਘ (74) ਨੇ ਜਦੋਂ ਤੋਂ ਪਟਨਾ 'ਚ ਰਿਆ ਚੱਕਰਵਰਤੀ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਸਹਿਤ ਛੇ ਹੋਰ ਲੋਕਾਂ ਖ਼ਿਲਾਫ਼ ਉਨ੍ਹਾਂ ਦੇ ਬੇਟੇ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰਾਇਆ ਸੀ। ਉਸੇ ਦਿਨ ਤੋਂ ਸੁਸ਼ਾਂਤ ਕੇਸ 'ਚ ਨਿੱਤ ਦਿਨ ਮੀਡੀਆ 'ਚ ਨਵੇਂ-ਨਵੇਂ ਖ਼ੁਲਾਸੇ ਕੀਤੇ ਜਾ ਰਹੇ ਹਨ। ਮੁੰਬਈ ਪੁਲਸ ਤੋਂ ਜ਼ਿਆਦਾ ਖ਼ੁਲਾਸੇ ਤਾਂ ਮੀਡੀਆ 'ਚ ਰੋਜ਼ ਛਪ ਰਹੇ ਹਨ। ਕੇ ਕੇ ਸਿੰਘ ਨੇ 28 ਜੁਲਾਈ ਨੂੰ ਪਟਨਾ 'ਚ ਐਫ. ਆਈ. ਆਰ. ਦਰਜ ਕਰਵਾਈ ਸੀ। ਨਵਾਂ ਖ਼ੁਲਾਸਾ ਇਹ ਹੈ ਕਿ ਸੁਸ਼ਾਂਤ ਨੇ ਜਿਸ ਕੰਪਨੀ ਤੋਂ ਆਪਣਾ ਕੰਟਰੈਕਟ ਖ਼ਤਮ ਕਰ ਲਿਆ ਸੀ। ਉਸ ਨੂੰ ਸੁਸ਼ਾਂਤ ਦੀ ਕੰਪਨੀ ਦੇ ਅਕਾਊਂਟ 'ਚੋਂ ਢਾਈ ਲੱਖ ਰੁਪਏ ਦਾ ਪੇਮੈਂਟ ਕੀਤਾ ਗਿਆ ਹੈ।

ਸੁਸ਼ਾਂਤ ਸਿੰਘ ਰਾਜਪੂਤ ਅਤੇ ਰਿਆ ਚੱਕਰਵਰਤੀ ਦੀ ਜੁਆਇੰਟ ਕੰਪਨੀ ਸੀ ਪਰ ਸੁਸ਼ਾਂਤ ਸਿੰਘ ਰਾਜਪੂਤ ਇਸ ਦੇ ਇਕੱਲੇ ਨਿਵੇਸ਼ ਸਨ। ਇਸ ਕੰਪਨੀ 'ਚ ਰਿਆ ਚੱਕਰਵਰਤੀ ਅਤੇ ਉਨ੍ਹਾਂ ਦਾ ਭਰਾ ਵੀ ਉਨ੍ਹਾਂ ਕੰਪਨੀਆਂ ਦੇ ਬੋਰਡ ਡਾਇਰੈਕਟਰ 'ਚ ਹਨ। ਉਸ ਕੰਪਨੀ ਤੋਂ ਕਵਾਨ ਟੇਲੈਂਟ ਏਜੰਸੀ ਨੂੰ ਢਾਈ ਲੱਖ ਰੁਪਏ ਦਿੱਤੇ ਗਏ।

ਰਿਆ ਦਾ ਕੰਮ ਸੰਭਾਲ ਦੀ ਸੀ ਇਹ ਕੰਪਨੀ
ਦੱਸ ਦੇਈਏ ਕਿ ਇਹ ਉਹੀ ਏਜੰਸੀ ਹੈ, ਜੋ ਪਹਿਲਾਂ ਸੁਸ਼ਾਂਤ ਦਾ ਵੀ ਕੰਮ ਵੇਖਦੀ ਸੀ। ਸੁਸ਼ਾਂਤ ਨੇ ਹਾਈ ਪਰਸੇਂਟੇਜ ਨਹੀਂ ਦੇਣ ਕਾਰਨ ਇਸ ਕੰਪਨੀ ਨਾਲ ਆਪਣਾ ਕੰਟਰੈਕਟ ਤੋੜ ਲਿਆ ਸੀ। ਜਦੋਂ ਕਿ ਇਹ ਕੰਪਨੀ ਰਿਆ ਦਾ ਕੰਮ ਸੰਭਾਲਦੀ ਸੀ। ਸੁਸ਼ਾਂਤ ਦੀ ਕੰਪਨੀ ਦੇ ਅਕਾਊਂਟ 'ਚੋਂ ਇਸ ਟੇਲੈਂਟ ਏਜੰਸੀ ਨੂੰ ਢਾਈ ਲੱਖ ਦੀ ਰਕਮ ਦਿੱਤੀ ਗਈ ਹੈ। ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਕੀ ਰਿਆ ਆਪਣੇ ਨਿੱਜੀ ਕੰਮ ਲਈ ਵੀ ਸੁਸ਼ਾਂਤ ਦੀ ਕੰਪਨੀ ਦੇ ਅਕਾਊਂਟ 'ਚੋਂ ਪੇਮੈਂਟ ਕਰ ਰਹੀ ਸੀ?

ਆਮ ਤੌਰ 'ਤੇ ਇਹ ਟੇਲੈਂਟ ਏਜੰਸੀ ਸੇਲੇਬਰਿਟੀ ਨੂੰ ਕੰਮ ਦਿਵਾਉਣ ਲਈ ਉਸ ਪ੍ਰੋਜੇਕਟ ਵੱਲੋਂ ਕੁੱਝ ਹਿੱਸਾ ਲੈਂਦੀ ਹੈ ਤਾਂ ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਰਿਆ ਨੇ ਆਪਣੇ ਪ੍ਰਾਜੈਕਟ ਦੀ ਕਮਾਈ ਤੋਂ ਟੇਲੈਂਟ ਏਜੰਸੀ ਨੂੰ ਪਰਸੈਂਟੇਜ ਦੇਣ ਦੇ ਬਜਾਏ ਸੁਸ਼ਾਂਤ ਦੀ ਕੰਪਨੀ ਦੇ ਅਕਾਊਂਟ 'ਚੋਂ ਇਸ ਟੇਲੈਂਟ ਕੰਪਨੀ ਨੂੰ ਭੁਗਤਾਨ ਕਿਉਂ ਕੀਤਾ?


sunita

Content Editor

Related News