ਰਿਐਲਿਟੀ ਟੀ. ਵੀ. ਸ਼ੋਅ ''ਬਿੱਗ ਬੌਸ 15'' ਦਾ ਹਿੱਸਾ ਬਣੇਗੀ ਰਿਆ ਚੱਕਰਵਰਤੀ!

6/6/2021 6:42:58 PM

ਮੁੰਬਈ (ਬਿਊਰੋ) - ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਸੀਜ਼ਨ 15 ਦਾ ਪ੍ਰਸ਼ੰਸਕਾਂ ਵਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਕੁਝ ਮਹੀਨਿਆਂ ਵਿਚ ਹੀ 'ਬਿੱਗ ਬੌਸ' ਸੀਜ਼ਨ 15 ਦੀ ਸ਼ੁਰੂਆਤ ਹੋ ਜਾਵੇਗੀ। ਇਸੇ ਦਰਮਿਆਨ ਸਭ ਤੋਂ ਪਹਿਲਾ ਨਜ਼ਰ ਇਹੀ ਰਹਿੰਦੀ ਹੈ ਕਿ ਇਸ ਵਾਰ ਕਿਹੜੇ-ਕਿਹੜੇ ਸਿਤਾਰੇ ਰਿਐਲਿਟੀ ਸ਼ੋਅ ਦਾ ਹਿੱਸਾ ਬਣਨਗੇ।

ਖ਼ਬਰਾਂ ਇਹ ਹਨ ਕਿ ਬਾਲੀਵੁੱਡ ਅਦਾਕਾਰਾ ਰਿਆ ਚੱਕਰਵਰਤੀ 'ਬਿੱਗ ਬੌਸ' ਸੀਜ਼ਨ 15 'ਚ ਨਜ਼ਰ ਆ ਸਕਦੀ ਹੈ। 'ਬਿੱਗ ਬੌਸ' ਲਈ ਰਿਆ ਚੱਕਰਵਰਤੀ ਦਾ ਨਾਮ ਸਾਹਮਣੇ ਆਇਆ ਹੈ।

ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰਾ ਰਿਆ ਚੱਕਰਵਰਤੀ ਸੁਸ਼ਾਂਤ ਸਿੰਘ ਰਾਜਪੂਤ ਸੁਸਾਈਡ ਕੇਸ ਕਾਰਨ ਕਾਫ਼ੀ ਵਿਵਾਦਾਂ 'ਚ ਰਹੀ ਹੈ। ਇਸ ਤੋਂ ਇਲਾਵਾ ਡਰੱਗ ਕੇਸ ਲਈ ਅਦਾਕਾਰਾ ਰਿਆ ਚੱਕਰਵਰਤੀ ਜੇਲ੍ਹ ਵੀ ਜਾ ਚੁੱਕੀ ਹੈ। ਪਿਛਲੇ ਸਾਲ ਜੇਕਰ ਕੋਈ ਚਰਚਾ 'ਚ ਸੀ ਤਾਂ ਉਹ ਸਿਰਫ਼ ਰਿਆ ਚੱਕਰਵਰਤੀ ਸੀ। ਇਹੀ ਕਾਰਨ ਹੈ ਕਿ 'ਬਿੱਗ ਬੌਸ' ਦੀ ਟੀਮ ਨੇ ਰਿਆ ਚੱਕਰਵਰਤੀ ਨੂੰ ਸੀਜ਼ਨ 15 ਲਈ ਅਪਰੋਚ ਕੀਤਾ ਹੈ।

ਇਸ ਵਾਰ ਸ਼ੋਅ 'ਚ ਸਿਤਾਰਿਆਂ ਦੇ ਨਾਲ-ਨਾਲ ਆਮ ਲੋਕ ਵੀ ਨਜ਼ਰ ਆਉਣਗੇ। ਸ਼ੋਅ ਨੂੰ ਹਰ ਵਾਰ ਦੀ ਤਰ੍ਹਾਂ ਸਲਮਾਨ ਖ਼ਾਨ ਹੀ ਹੋਸਟ ਕਰਨਗੇ। ਜੇਕਰ ਰਿਆ ਚੱਕਰਵਰਤੀ ਦੀ ਐਂਟਰੀ ਸ਼ੋਅ 'ਚ ਹੁੰਦੀ ਹੈ ਤਾਂ ਸ਼ੋਅ ਵਾਕਈ ਦਿਲਚਸਪ ਹੋਣ ਵਾਲਾ ਹੈ ਪਰ ਕੀ ਰਿਆ ਸ਼ੋਅ 'ਚ ਐਂਟਰੀ ਕਰੇਗੀ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਨੋਟ- ਰਿਆ ਚੱਕਰਵਰਤੀ ਦੀ ਇਸ ਖ਼ਬਰ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh