ਰੇਣੁਕਾਸਵਾਮੀ ਕਤਲ ਕੇਸ: ਲੱਖਾਂ ਰੁਪਏ ਦੇ ਕੇ ਲਗਵਾਈ ਸੀ ਲਾਸ਼ ਠਿਕਾਣੇ, ਬਿਆਨ 'ਚ ਹੋਇਆ ਖੁਲਾਸਾ

06/21/2024 5:06:27 PM

ਮੁੰਬਈ- ਕੰਨੜ ਫ਼ਿਲਮ ਇੰਡਸਟਰੀ ਦੇ ਸਟਾਰ ਦਰਸ਼ਨ ਇਨ੍ਹੀਂ ਦਿਨੀਂ ਵਿਵਾਦਾਂ 'ਚ ਘਿਰੇ ਹੋਏ ਹਨ। ਪਿਛਲੇ ਹਫਤੇ, ਅਦਾਕਾਰ ਨੂੰ ਪੁਲਸ ਨੇ ਉਸ ਦੇ ਇੱਕ ਪ੍ਰਸ਼ੰਸਕ, ਰੇਣੁਕਾਸਵਾਮੀ ਦੀ ਹੱਤਿਆ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਰੇਣੁਕਾਸਵਾਮੀ ਦੇ ਕਤਲ ਦੀ ਜਾਂਚ ਕਰ ਰਹੀ ਪੁਲਸ ਨੇ ਕਿਹਾ ਸੀ ਕਿ ਉਸ ਨੇ ਦਰਸ਼ਨ ਦੀ ਕਰੀਬੀ ਦੋਸਤ ਪਵਿਤਰ ਗੌੜਾ ਨੂੰ ਇਤਰਾਜ਼ਯੋਗ ਸੰਦੇਸ਼ ਭੇਜੇ ਸਨ। ਇਸ ਤੋਂ ਨਾਰਾਜ਼ ਹੋ ਕੇ ਦਰਸ਼ਨ ਨੇ ਰੇਣੁਕਾਸਵਾਮੀ ਦੇ ਨਾਂ 'ਤੇ ਸੁਪਾਰੀ ਦੇ ਕੇ ਉਸ ਦਾ ਕਤਲ ਕਰਵਾ ਦਿੱਤਾ। ਹੁਣ ਇਸ ਮਾਮਲੇ 'ਚ ਇੱਕ ਹੋਰ ਵੱਡੀ ਗੱਲ ਸਾਹਮਣੇ ਆਈ ਹੈ।

ਇਹ ਖ਼ਬਰ ਵੀ ਪੜ੍ਹੋ- 'ਬਿੱਗ ਬੌਸ OTT 3' ਅੱਜ ਤੋਂ ਹੋਵੇਗਾ ਸ਼ੁਰੂ, ਘਰ ਦੇ ਅੰਦਰ ਪਹੁੰਚੇ ਇਹ 16 ਪ੍ਰਤੀਯੋਗੀ

ਦਰਸ਼ਨ ਨੇ ਆਪਣੇ ਬਿਆਨ 'ਚ ਦੱਸਿਆ ਹੈ ਕਿ ਉਸ ਨੇ ਆਪਣੇ ਇੱਕ ਦੋਸਤ ਤੋਂ 40 ਲੱਖ ਰੁਪਏ ਉਧਾਰ ਲਏ ਸਨ। ਉਸ ਨੇ ਇਹ ਪੈਸੇ ਆਪਣੇ ਸਾਥੀ ਅਪਰਾਧੀਆਂ ਨੂੰ ਸਬੂਤ ਨਸ਼ਟ ਕਰਨ ਲਈ ਦਿੱਤੇ ਸਨ, ਤਾਂ ਜੋ ਕਤਲ ਨੂੰ ਛੁਪਾਇਆ ਜਾ ਸਕੇ। 33 ਸਾਲਾ ਰੇਣੁਕਾਸਵਾਮੀ ਦਰਸ਼ਨ ਦੀ ਬਹੁਤ ਵੱਡੀ ਪ੍ਰਸ਼ੰਸਕ ਸੀ। 9 ਜੂਨ ਨੂੰ ਉਸ ਦੀ ਮ੍ਰਿਤਕ ਦੇਹ ਬੈਂਗਲੁਰੂ ਦੇ ਇੱਕ ਫਲਾਈਓਵਰ ਦੇ ਨੇੜੇ ਮਿਲੀ ਸੀ। ਦੋ ਦਿਨ ਬਾਅਦ 11 ਜੂਨ ਨੂੰ ਕਰਨਾਟਕ ਪੁਲਸ ਨੇ ਇਸ ਮਾਮਲੇ 'ਚ ਅਦਾਕਾਰ ਦਰਸ਼ਨ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ- ਜੈਨੀਫਰ ਵਿੰਗੇਟ ਅਤੇ ਸ਼ਰਧਾ ਨਿਗਮ ਨਾਲ ਤਲਾਕ 'ਤੇ ਕਰਨ ਸਿੰਘ ਗਰੋਵਰ ਨੇ ਕਿਹਾ 'ਜੋ ਹੋਇਆ ਚੰਗੇ ਲਈ ਹੋਇਆ'

ਪੁਲਸ ਅਨੁਸਾਰ ਦਰਸ਼ਨ ਨੇ ਇਹ ਨਕਦੀ ਲੋਕਾਂ ਨੂੰ ਦੇਣ ਲਈ ਉਧਾਰ ਲਈ ਸੀ ਤਾਂ ਜੋ ਉਸ ਨੂੰ ਕਾਨੂੰਨੀ ਮੁਸੀਬਤ 'ਚ ਨਾ ਫਸਣਾ ਪਵੇ ਅਤੇ ਉਸ ਖ਼ਿਲਾਫ਼ ਜੋ ਵੀ ਸਬੂਤ ਹਨ, ਉਹ ਮਿਟਾ ਦਿੱਤੇ ਜਾਣ। ਪੁਲਸ ਨੇ ਦਰਸ਼ਨ ਦੇ ਬਿਆਨਾਂ ਤੋਂ ਹਾਸਲ ਕੀਤੀ ਇਹ ਜਾਣਕਾਰੀ ਆਪਣੀ ਰਿਮਾਂਡ ਪਟੀਸ਼ਨ 'ਚ ਸ਼ਾਮਲ ਕੀਤੀ ਹੈ।ਵੀਰਵਾਰ, 20 ਜੂਨ ਨੂੰ, ਬੈਂਗਲੁਰੂ ਦੀ ਇੱਕ ਅਦਾਲਤ ਨੇ ਰੇਣੁਕਾਸਵਾਮੀ ਕਤਲ ਕੇਸ 'ਚ ਦਰਸ਼ਨ ਸਮੇਤ ਤਿੰਨ ਹੋਰ ਮੁਲਜ਼ਮਾਂ ਦੀ ਪੁਲਸ ਹਿਰਾਸਤ 'ਚ ਦੋ ਦਿਨ ਹੋਰ ਵਾਧਾ ਕਰ ਦਿੱਤਾ ਹੈ। ਅਦਾਲਤ ਨੇ ਪਵਿਤਰ ਗੌੜਾ ਸਮੇਤ 13 ਹੋਰ ਦੋਸ਼ੀਆਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ- ਕਾਸਟਿੰਗ ਕਾਊਚ ਨੂੰ ਲੈ ਕੇ ਛਲਕਿਆ ਈਸ਼ਾ ਕੋਪੀਕਰ ਦਾ ਦਰਦ, ਕਿਹਾ ਇਹ

ਦੱਸ ਦਈਏ ਕਿ ਪੁਲਸ ਹਿਰਾਸਤ 'ਚ ਮੌਜੂਦ ਕੁਝ ਅਪਰਾਧੀਆਂ ਨੇ ਪਹਿਲਾਂ ਦੱਸਿਆ ਸੀ ਕਿ ਦਰਸ਼ਨ ਨੇ ਰੇਣੁਕਾਸਵਾਮੀ ਦਾ ਕਤਲ ਕਰਨ ਅਤੇ ਉਸ ਦੀ ਲਾਸ਼ ਨੂੰ ਸੁੱਟਣ ਲਈ 40 ਲੱਖ ਰੁਪਏ ਦਿੱਤੇ ਸਨ। ਉਸ ਨੇ ਪੁਲਸ ਕੋਲ ਆਤਮ ਸਮਰਪਣ ਕਰਨ ਅਤੇ ਕਤਲ ਦਾ ਸਾਰਾ ਦੋਸ਼ ਆਪਣੇ ਸਿਰ ਲੈਣ ਲਈ ਪੈਸੇ ਵੀ ਦਿੱਤੇ ਗਏ ਸਨ। ਪੁਲਸ ਨੇ 40 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਉਨ੍ਹਾਂ ਨੇ ਦਰਸ਼ਨ ਨੂੰ ਇਹ ਰਕਮ ਦੇਣ ਵਾਲੇ ਦੋਸਤ ਦੀ ਵੀ ਪਛਾਣ ਕਰ ਲਈ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


DILSHER

Content Editor

Related News