ਰੇਖਾ ਦੀ ਬਾਇਓਗ੍ਰਾਫੀ ''ਚ ਹੈਰਾਨਕੁੰਨ ਦਾਅਵਾ, ਸੈਕਟਰੀ ਫਰਜ਼ਾਨਾ ਨਾਲ ਹੈ ਲਿਵ-ਇਨ ਰਿਲੇਸ਼ਨਸ਼ਿਪ ''ਚ!

Monday, Jul 24, 2023 - 12:14 PM (IST)

ਰੇਖਾ ਦੀ ਬਾਇਓਗ੍ਰਾਫੀ ''ਚ ਹੈਰਾਨਕੁੰਨ ਦਾਅਵਾ, ਸੈਕਟਰੀ ਫਰਜ਼ਾਨਾ ਨਾਲ ਹੈ ਲਿਵ-ਇਨ ਰਿਲੇਸ਼ਨਸ਼ਿਪ ''ਚ!

ਨਵੀਂ ਦਿੱਲੀ (ਬਿਊਰੋ) : ਭਾਰਤੀ ਸਿਨੇਮਾ ਦੀ ਸਦਾਬਹਾਰ ਅਦਾਕਾਰਾ ਰੇਖਾ ਆਪਣੇ ਸਮੇਂ ਦੌਰਾਨ ਹਮੇਸ਼ਾ ਆਪਣੇ ਅਫੇਅਰ ਨੂੰ ਲੈ ਕੇ ਚਰਚਾ 'ਚ ਰਹੀ ਹੈ। ਉਨ੍ਹਾਂ ਦਾ ਨਾਂ ਕਈ ਅਦਾਕਾਰਾਂ ਨਾਲ ਜੁੜਿਆ। ਅਮਿਤਾਭ ਬੱਚਨ ਨਾਲ ਉਨ੍ਹਾਂ ਦੇ ਰਿਸ਼ਤੇ ਦੀ ਚਰਚਾ ਹਮੇਸ਼ਾ ਹੀ ਸੁਰਖੀਆਂ 'ਚ ਰਹੀ ਹੈ। ਸਾਲਾਂ ਬਾਅਦ ਇਕ ਵਾਰ ਫਿਰ ਰੇਖਾ ਆਪਣੇ ਅਫੇਅਰ ਨੂੰ ਲੈ ਕੇ ਸੁਰਖੀਆਂ 'ਚ ਆ ਗਈ ਹੈ। ਹਾਲ ਹੀ 'ਚ ਰੇਖਾ ਦੀ ਬਾਇਓਗ੍ਰਾਫੀ 'ਰੇਖਾ : ਦਿ ਅਨਟੋਲਡ ਸਟੋਰੀ' 'ਚ ਉਨ੍ਹਾਂ ਨਾਲ ਜੁੜਿਆ ਇਕ ਵੱਡਾ ਦਾਅਵਾ ਕੀਤਾ ਗਿਆ ਹੈ, ਜਿਸ ਨੂੰ ਜਾਣ ਕੇ ਹਰ ਕੋਈ ਹੈਰਾਨ ਹੈ। ਯਾਸਿਰ ਉਸਮਾਨ ਵੱਲੋਂ ਲਿਖੀ ਗਈ ਇਸ ਬਾਇਓਗ੍ਰਾਫੀ 'ਚ ਦਾਅਵਾ ਕੀਤਾ ਗਿਆ ਹੈ ਕਿ ਰੇਖਾ ਆਪਣੀ ਸੈਕਟਰੀ ਫਰਜ਼ਾਨਾ ਨਾਲ ਰਿਲੇਸ਼ਨਸ਼ਿਪ 'ਚ ਹੈ। ਇੱਥੋਂ ਤੱਕ ਕਿ ਉਹ ਲਿਵ-ਇਨ 'ਚ ਰਹਿੰਦੀ ਹੈ। ਰੇਖਾ ਦੀ ਬਾਇਓਗ੍ਰਾਫੀ ਅਨੁਸਾਰ, ਅਦਾਕਾਰਾ ਦੇ ਬੈੱਡਰੂਮ 'ਚ ਉਨ੍ਹਾਂ ਦੀ ਸੈਕਟਰੀ ਫਰਜ਼ਾਨਾ ਤੋਂ ਇਲਾਵਾ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਹੈ। ਬਾਇਓਗ੍ਰਾਫੀ 'ਚ ਲਿਖਿਆ ਗਿਆ- "ਫਰਜ਼ਾਨਾ, ਰੇਖਾ ਦੀ ਪਰਫੈਕਟ ਪਾਰਟਨਰ ਹੈ। ਉਹ ਉਨ੍ਹਾਂ ਦੀ ਸਲਾਹਕਾਰ, ਦੋਸਤ ਤੇ ਸਮਰਥਕ ਹੈ। ਰੇਖਾ ਉਨ੍ਹਾਂ ਤੋਂ ਬਿਨਾਂ ਨਹੀਂ ਰਹਿ ਸਕਦੀ। ਇੱਥੋਂ ਤਕ ਸੈਕਟਰੀ ਫਰਜ਼ਾਨਾ ਨੂੰ ਹੀ ਸਿਰਫ਼ ਰੇਖਾ ਦੇ ਬੈੱਡਰੂਮ 'ਚ ਜਾਣ ਦੀ ਇਜਾਜ਼ਤ ਹੈ। ਘਰ ਦੇ ਕਿਸੇ ਵੀ ਸਟਾਫ ਨੂੰ ਉਨ੍ਹਾਂ ਦੇ ਕਮਰੇ 'ਚ ਜਾਣ ਦੀ ਇਜਾਜ਼ਤ ਨਹੀਂ ਹੈ।"

PunjabKesari

ਬਾਇਓਗ੍ਰਾਫੀ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਫਰਜ਼ਾਨਾ ਹੀ ਰੇਖਾ ਦੀ ਜ਼ਿੰਦਗੀ ਤੇ ਉਨ੍ਹਾਂ ਦੇ ਰੋਜ਼ਾਨਾ ਦੇ ਕੰਮਾਂ ਦਾ ਧਿਆਨ ਰੱਖਦੀ ਹੈ। ਫਰਜ਼ਾਨਾ ਇਸ ਗੱਲ 'ਤੇ ਪੂਰੀ ਨਜ਼ਰ ਰੱਖਦੀ ਹੈ ਕਿ ਅਦਾਕਾਰਾ ਕਿਸ ਨਾਲ ਗੱਲ ਕਰ ਰਹੀ ਹੈ। ਰੇਖਾ ਦੀ ਬਾਇਓਗ੍ਰਾਫੀ 'ਚ ਕਿਹਾ ਗਿਆ- ''ਫਰਜ਼ਾਨਾ ਰੇਖਾ ਦੇ ਜੀਵਨ 'ਚ ਆਉਣ ਵਾਲੇ ਅਤੇ ਜਾਣ ਵਾਲੇ ਸਾਰੇ ਲੋਕਾਂ ਨੂੰ ਕੰਟਰੋਲ ਕਰਦੀ ਹੈ। ਉਹ ਇਕ ਇਮਾਨਦਾਰ ਗੇਟਕੀਪਰ ਹੈ। ਕਿਹਾ ਜਾਂਦਾ ਹੈ ਕਿ ਉਹ ਰੇਖਾ ਦੇ ਹਰ ਫ਼ੋਨ ਕਾਲ ਦੀ ਜਾਂਚ ਕਰਦੀ ਹੈ ਤੇ ਉਨ੍ਹਾਂ ਦੀ ਜ਼ਿੰਦਗੀ ਦੇ ਹਰ ਮਿੰਟ ਨੂੰ ਕੋਰੀਓਗ੍ਰਾਫ ਕਰਦੀ ਹੈ।''

PunjabKesari

ਕੌਣ ਸਨ ਰੇਖਾ ਦੇ ਪਤੀ ?
ਇਹ ਸਾਲ 1990 ਦੀ ਗੱਲ ਹੈ, ਜਦੋਂ ਰੇਖਾ ਆਪਣੇ ਕਰੀਅਰ ਦੇ ਸਿਖਰ 'ਤੇ ਆ ਕੇ ਦਿੱਲੀ ਬੈਸਡ ਕਾਰੋਬਾਰੀ ਮੁਕੇਸ਼ ਅਗਰਵਾਲ ਨਾਲ ਵਿਆਹ ਦੇ ਬੰਧਨ 'ਚ ਬੱਝੇ ਸਨ। ਹਾਲਾਂਕਿ ਉਨ੍ਹਾਂ ਦਾ ਵਿਆਹ 7 ਮਹੀਨੇ ਵੀ ਨਹੀਂ ਚੱਲ ਸਕਿਆ। ਜਦੋਂ ਰੇਖਾ ਲੰਡਨ 'ਚ ਸੀ ਤਾਂ ਮੁਕੇਸ਼ ਨੇ ਖ਼ੁਦਕੁਸ਼ੀ ਕਰ ਲਈ ਸੀ। ਰੇਖਾ ਦੀ ਬਾਇਓਗ੍ਰਾਫੀ 'ਚ ਦਾਅਵਾ ਕੀਤਾ ਗਿਆ ਹੈ ਕਿ ਫਰਜ਼ਾਨਾ ਕਾਰਨ ਮੁਕੇਸ਼ ਨੇ ਖ਼ੁਦਕੁਸ਼ੀ ਕੀਤੀ ਸੀ ਪਰ ਉਨ੍ਹਾਂ ਦੇ ਸੁਸਾਈਡ ਨੋਟ 'ਚ ਅਜਿਹਾ ਕੁਝ ਨਹੀਂ ਲਿਖਿਆ ਸੀ। ਉਂਝ ਰੇਖਾ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਬਹੁਤ ਘੱਟ ਗੱਲ ਕੀਤੀ ਹੈ।

PunjabKesari


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News