ਵਿਆਹ ਦੇ 11 ਸਾਲ ਬਾਅਦ ਰਵੀ ਦੁਬੇ ਦੇ ਘਰੋਂ Good News! ਸਰਗੁਣ ਮਹਿਤਾ ਦੀ ਪ੍ਰੈਗਨੈਂਸੀ ਦੀਆਂ ਚਰਚਾਵਾਂ ਹੋਈਆਂ ਤੇਜ਼
Tuesday, Nov 25, 2025 - 02:45 PM (IST)
ਐਂਟਰਟੇਨਮੈਂਟ ਡੈਸਕ- ਰਵੀ ਦੁਬੇ ਅਤੇ ਸਰਗੁਣ ਮਹੇਤਾ ਟੈਲੀਵਿਜ਼ਨ ਦੀ ਸਭ ਤੋਂ ਪਸੰਦੀਦਾ ਜੋੜੀਆਂ ਵਿੱਚੋਂ ਇੱਕ ਹਨ। ਕਰੀਬ 11 ਸਾਲਾਂ ਦੇ ਵਿਆਹ ਤੋਂ ਬਾਅਦ, ਹੁਣ ਇਸ ਜੋੜੇ ਦੇ ਘਰ ਜਲਦੀ ਹੀ ਖੁਸ਼ਖਬਰੀ ਆਉਣ ਦੀਆਂ ਅਟਕਲਾਂ ਲੱਗ ਰਹੀਆਂ ਹਨ। ਦਰਅਸਲ ਇਸ ਚਰਚਾ ਨੇ ਜ਼ੋਰ ਉਦੋਂ ਫੜਿਆ ਜਦੋਂ ਰਵੀ ਅਤੇ ਸਰਗੁਣ ਹਾਲ ਹੀ ਵਿੱਚ ਆਪਣੇ ਸ਼ੋਅ 'ਜੂਲੀਅਟ ਜੱਟ ਦੀ' ਨੂੰ ਪ੍ਰਮੋਟ ਕਰਨ ਲਈ 'ਬਿੱਗ ਬੌਸ 19' ਵਿੱਚ ਨਜ਼ਰ ਆਏ ਸਨ। ਇਸ ਤੋਂ ਤੁਰੰਤ ਬਾਅਦ, ਇਹ ਜੋੜਾ ਹਸਪਤਾਲ ਵਿੱਚ ਦੇਖਿਆ ਗਿਆ। ਜੋੜੇ ਨੂੰ ਹਸਪਤਾਲ ਵਿੱਚ ਦੇਖੇ ਜਾਣ ਦੇ ਨਤੀਜੇ ਵਜੋਂ, ਉਹ ਮਾਤਾ-ਪਿਤਾ ਬਣਨ ਵਾਲੇ ਹਨ ਇਸ ਬਾਰੇ ਕਿਆਸ ਅਰਾਈਆਂ ਅਤੇ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਹਾਲਾਂਕਿ ਜੋੜੇ ਵੱਲੋਂ ਅਜੇ ਤੱਕ ਇਸ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ: ਸੋਨੇ ਨੇ ਵੱਟੀ ਸ਼ੂਟ ! 2000 ਰੁਪਏ ਤੱਕ ਵਧੀਆਂ ਕੀਮਤਾਂ, ਜਾਣੋ ਕੀ ਹੈ ਤਾਜ਼ਾ ਭਾਅ

ਰਵੀ ਅਤੇ ਸਰਗੁਣ ਦਾ ਸਫ਼ਰ
ਦੱਸ ਦੇਈਏ ਕਿ ਦੋਵਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸੀਰੀਅਲ 12/24 ਕਰੋਲ ਬਾਗ ਤੋਂ ਕੀਤੀ, ਜਿਸ ਵਿੱਚ ਉਹਨਾਂ ਨੇ ਜੋੜੇ ਦੀ ਭੂਮਿਕਾ ਨਿਭਾਈ। ਸ਼ੂਟਿੰਗ ਦੌਰਾਨ ਹੀ ਦੋਵੇਂ ਇੱਕ–ਦੂਜੇ ਦੇ ਨੇੜੇ ਆਏ ਅਤੇ 5 ਮਹੀਨੇ ਰਿਸ਼ਤਾ ਲੁਕਾਉਣ ਤੋਂ ਬਾਅਦ ਇਸਨੂੰ ਸਭ ਦੇ ਸਾਹਮਣੇ ਸਵੀਕਾਰਿਆ। ਦਸੰਬਰ 2012 ਵਿੱਚ 'ਨੱਚ ਬੱਲੀਏ 5' ’ਚ ਰਵੀ ਨੇ ਸਰਗੁਨ ਨੂੰ ਪ੍ਰਪੋਜ਼ ਕੀਤਾ ਅਤੇ 7 ਦਸੰਬਰ 2013 ਨੂੰ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਗਏ। ਵਿਆਹ ਤੋਂ ਬਾਅਦ ਰਵੀ ਅਤੇ ਸਰਗੁਣ ਨੇ ਸਿਰਫ਼ ਐਕਟਿੰਗ ਨਹੀਂ, ਬਲਕਿ ਪ੍ਰੋਡਕਸ਼ਨ ਖੇਤਰ ਵਿੱਚ ਵੀ ਆਪਣਾ ਨਾਮ ਬਣਾਇਆ ਹੈ।
