ਰਵੀ ਦੂਬੇ ਤੇ ਸਰਗੁਣ ਮਹਿਤਾ ਦੀ ਕੇਮਿਸਟਰੀ ਨੇ ਫਿਰ ਜਿੱਤੇ ਦਿਲ, ਨਵਾਂ ਗੀਤ “ਫਨਾ ਕਰ ਦੇ” ਹੋਇਆ ਰਿਲੀਜ਼
Friday, Nov 07, 2025 - 03:22 PM (IST)
ਐਂਟਰਟੇਨਮੈਂਟ ਡੈਸਕ- ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਅਤੇ ਟੈਲੀਵਿਜ਼ਨ ਦੇ ਪ੍ਰਸਿੱਧ ਅਦਾਕਾਰ ਰਵੀ ਦੂਬੇ ਦਾ ਨਵਾਂ ਗੀਤ “ਫਨਾ ਕਰ ਦੇ” ਅੱਜ ਰਿਲੀਜ਼ ਹੋ ਗਿਆ ਹੈ। ਗੀਤ ਦੇ ਜਾਰੀ ਹੋਣ ਨਾਲ ਹੀ ਇਹ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕਾਂ ਵੱਲੋਂ ਇਸ ਨੂੰ ਬਹੁਤ ਪਿਆਰ ਮਿਲ ਰਿਹਾ ਹੈ। ਦੋਵੇਂ ਸਿਤਾਰੇ ਇਸ ਗੀਤ ਵਿੱਚ ਬੇਹੱਦ ਰੋਮਾਂਟਿਕ ਨਜ਼ਰ ਆ ਰਹੇ ਹਨ, ਜਿਸ ਨੇ ਦਰਸ਼ਕਾਂ ਦੇ ਦਿਲ ਜਿੱਤ ਲਏ ਹਨ।
ਇਹ ਵੀ ਪੜ੍ਹੋ: 31 ਦੀ ਉਮਰ 'ਚ 'ਐਗਸ ਫ੍ਰੀਜ਼' ਕਰਵਾਏਗੀ ਸ਼ਹਿਨਾਜ਼ ਗਿੱਲ ! ਮਾਂ ਬਣਨ ਨੂੰ ਲੈ ਕੇ ਆਖੀ ਵੱਡੀ ਗੱਲ
ਗੀਤ ਦੇ ਰਿਲੀਜ਼ ਤੋਂ ਕੁਝ ਦਿਨ ਪਹਿਲਾਂ ਹੀ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਪ੍ਰਸ਼ੰਸਕਾਂ ਨੂੰ 7 ਨਵੰਬਰ ਦੀ ਤਰੀਕ “ਸੇਵ” ਕਰਨ ਲਈ ਕਿਹਾ ਸੀ। ਉਸ ਪੋਸਟ ਤੋਂ ਬਾਅਦ ਹੀ ਚਾਹੁਣ ਵਾਲਿਆਂ ਵਿੱਚ ਇਸ ਐਲਾਨ ਮਗਰੋਂ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ ਕਿ ਆਖਿਰ 7 ਨਵੰਬਰ ਨੂੰ ਅਜਿਹਾ ਕੀ ਹੋਣ ਵਾਲਾ ਹੈ। ਹੁਣ ਗੀਤ ਦੇ ਆਉਣ ਤੋਂ ਬਾਅਦ, ਲੋਕ ਇਸ ਦੇ ਮਿਊਜ਼ਿਕ, ਲਿਰਿਕਸ ਅਤੇ ਵਿਜੁਅਲ ਪ੍ਰਜ਼ੇਂਟੇਸ਼ਨ ਦੀ ਖੂਬ ਤਾਰੀਫ਼ ਕਰ ਰਹੇ ਹਨ।

“ਫਨਾ ਕਰ ਦੇ” ਨੂੰ ਇੱਕ ਸੁਹਾਵਣੀ ਰੋਮਾਂਟਿਕ ਕਹਾਣੀ ਦੇ ਰੂਪ ਵਿੱਚ ਫਿਲਮਾਇਆ ਗਿਆ ਹੈ ਜਿਸ ਵਿੱਚ ਸਰਗੁਣ ਅਤੇ ਰਵੀ ਦੀ ਜ਼ਬਰਦਸਤ ਕੇਮਿਸਟਰੀ ਗੀਤ ਦਾ ਮੁੱਖ ਆਕਰਸ਼ਣ ਹੈ। ਦੋਵੇਂ ਪਹਿਲਾਂ ਵੀ ਕਈ ਪ੍ਰਾਜੈਕਟਾਂ ਵਿੱਚ ਇਕੱਠੇ ਨਜ਼ਰ ਆ ਚੁੱਕੇ ਹਨ ਅਤੇ ਹਰ ਵਾਰ ਵਾਂਗ ਇਸ ਵਾਰੀ ਵੀ ਉਨ੍ਹਾਂ ਦੀ ਜੋੜੀ ਨੇ ਚਾਹੁਣ ਵਾਲਿਆਂ ਦਾ ਦਿਲ ਮੋਹ ਲਿਆ ਹੈ। ਗੀਤ ਨੂੰ ਯੂਟਿਊਬ ‘ਤੇ ਜਾਰੀ ਕੀਤਾ ਗਿਆ ਹੈ ਅਤੇ ਕੁਝ ਘੰਟਿਆਂ ਵਿੱਚ ਹੀ ਇਸ ‘ਤੇ ਹਜ਼ਾਰਾਂ ਵਿਊਜ਼ ਆ ਚੁੱਕੇ ਹਨ।
