ਰਵੀਨਾ ਟੰਡਨ ਨੇ ਬਾਲੀਵੁੱਡ ਦੇ ਪਰਦੇ ਪਿਛਲੇ ਰਾਜ਼ ਖੋਲ੍ਹੇ, ਕਿਹਾ,'ਇਹਨਾਂ ਕੰਮਾਂ ਲਈ ਕੀਤਾ ਜਾਂਦਾ ਸੀ ਮਜ਼ਬੂਰ'

08/06/2020 4:45:02 PM

ਮੁੰਬਈ (ਬਿਊਰੋ) — ਜਦੋਂ 90 ਦੇ ਬਾਲੀਵੁੱਡ ਦਹਾਕੇ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਅਦਾਕਾਰਾ ਰਵੀਨਾ ਟੰਡਨ ਦਾ ਨਾਮ ਜ਼ਰੂਰ ਆਉਂਦਾ ਹੈ। ਕਾਮੇਡੀ, ਰੋਮਾਂਸ ਤੋਂ ਲੈ ਕੇ ਡਰਾਮੇ ਤੱਕ, ਰਵੀਨਾ ਨੇ ਆਪਣੇ ਹਰ ਅੰਦਾਜ਼ 'ਚ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਆਪਣੇ ਬੱਬਲੀ ਅੰਦਾਜ਼ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਰਵੀਨਾ ਟੰਡਨ ਦਾ ਫ਼ਿਲਮ ਉਦਯੋਗ 'ਚ ਸੁਪਰਸਟਾਰ ਬਣਨਾ ਆਸਾਨ ਨਹੀਂ ਸੀ। ਇਸ ਗੱਲ ਦਾ ਖ਼ੁਲਾਸਾ ਉਨ੍ਹਾਂ ਖ਼ੁਦ ਕੀਤਾ। ਉਨ੍ਹਾਂ ਦੱਸਿਆ ਕਿ ਇਹ ਮੁਸ਼ਕਿਲਾਂ ਇਸ ਲਈ ਹੋਈਆਂ ਕਿਉਂਕਿ ਉਹ ਭੂਮਿਕਾ (ਰੋਲ) ਪ੍ਰਾਪਤ ਕਰਨ ਲਈ ਕਿਸੇ ਹੀਰੋ ਨਾਲ ਨਹੀਂ ਸੁੱਤੀ। ਆਪਣੀ ਤਾਜ਼ਾ ਇੰਟਰਵਿਊ 'ਚ ਰਵੀਨਾ ਟੰਡਨ ਨੇ ਫ਼ਿਲਮ ਉਦਯੋਗ 'ਚ 'ਹੀਰੋ' ਦੇ ਕਾਰਨਾਮੇ ਦੇ ਨਾਲ–ਨਾਲ ਉਸ ਸਮੇਂ ਦੀ ਪੱਤਰਕਾਰੀ ਬਾਰੇ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਦੱਸੀਆਂ ਹਨ।

ਇਹ ਖ਼ਬਰ ਪੜ੍ਹੋ : ਮਹਾਰਾਸ਼ਟਰ ਦੇ ਸਾਬਕਾ ਮੰਤਰੀ ਨਰਾਇਣ ਰਾਣੇ ਦਾ ਦਾਅਵਾ ਦਿਸ਼ਾ ਸਾਨਿਆਲ ਦਾ ਰੇਪ ਤੋਂ ਬਾਅਦ ਹੋਇਆ ਸੀ ਕਤਲ 

ਆਪਣੇ ਕਰੀਅਰ ਦੇ ਸ਼ੁਰੂਆਤੀ ਪੜਾਅ ਬਾਰੇ ਗੱਲ ਕਰਦਿਆਂ ਰਵੀਨਾ ਟੰਡਨ ਨੇ ਕਿਹਾ ਕਿ ਉਸ ਦੌਰ 'ਚ ਇੱਕ ਗੁਪਤ ਕੈਂਪ ਹੁੰਦੇ ਸਨ, ਜਿਸ 'ਚ ਹੀਰੋ ਉਨ੍ਹਾਂ ਦੀਆਂ ਪ੍ਰੇਮਿਕਾਵਾਂ ਅਤੇ ਉਨ੍ਹਾਂ ਦੇ ਪੱਤਰਕਾਰ ਚਮਚੇ ਹੁੰਦੇ ਸਨ। ਉਨ੍ਹਾਂ ਕਿਹਾ ਕਿ ਮੈਂ ਇਹ ਵੇਖ ਕੇ ਹੈਰਾਨ ਸੀ ਕਿ ਬਹੁਤ ਸਾਰੀਆਂ ਜਨਾਨੀਆਂ ਪੱਤਰਕਾਰ ਵੀ ਇੱਕ ਜਨਾਨੀ ਨਾਲ ਵੀ ਅਜਿਹਾ ਕਰ ਸਕਦੀਆਂ ਹਨ। ਉਹ ਪੱਤਰਕਾਰ ਜੋ ਅੱਜ ਕਹਿੰਦੀ ਹੈ ਕਿ ਮੈਂ ਨਾਰੀਵਾਦੀ ਹਾਂ ਅਤੇ ਕਾਲਮ ਲਿਖਦੀ ਹਾਂ। ਉਸ ਸਮੇਂ ਉਨ੍ਹਾਂ ਮੇਰਾ ਸਮਰਥਨ ਨਹੀਂ ਕੀਤਾ ਕਿਉਂਕਿ ਕਿਸੇ ਹੀਰੋ ਨੇ ਉਨ੍ਹਾਂ ਦੀ ਮੈਗਜੀਨ ਦੇ ਕਵਰ ਨੂੰ ਲੈ ਕੇ ਵਾਅਦਾ ਕੀਤਾ ਸੀ। ਮੈਂ ਆਪਣੀ ਈਮਾਨਦਾਰੀ ਕਾਰਨ ਫ਼ਿਲਮਾਂ ਨਾ ਗੁਆਈਆਂ ਪਰ ਮੇਰੇ ਨਾਮ 'ਤੇ ਬਹੁਤ ਸਾਰਾ ਚਿੱਕੜ ਸੁੱਟਿਆ ਗਿਆ ਸੀ। ਮੈਂ ਕਦੇ ਕਿਸੇ ਨਾਲ ਮਾੜਾ ਵਿਵਹਾਰ ਨਹੀਂ ਕੀਤਾ।

ਇਹ ਖ਼ਬਰ ਪੜ੍ਹੋ : ਬਾਲੀਵੁੱਡ 'ਚ ਨਹੀਂ ਰੁਕ ਰਿਹਾ ਖ਼ੁਦਕੁਸ਼ੀਆਂ ਦਾ ਸਿਲਸਿਲਾ, ਹੁਣ ਇਸ ਅਦਾਕਾਰ ਨੇ ਲਿਆ ਫਾਹਾ 

ਰਵੀਨਾ ਨੇ ਅੱਗੇ ਕਿਹਾ ਕਿ ਮੇਰਾ ਕੋਈ ਗੌਡਫਾਦਰ ਨਹੀਂ ਸੀ। ਮੈਂ ਕਿਸੇ ਕੈਂਪ ਦਾ ਹਿੱਸਾ ਵੀ ਨਹੀਂ ਸੀ। ਮੈਂ ਕਿਸੇ ਵੀ ਹੀਰੋ ਨਾਲ ਰੋਲ ਲਈ ਨਹੀਂ ਸੁੱਤੀ ਸੀ ਅਤੇ ਨਾ ਹੀ ਮੇਰਾ ਉਨ੍ਹਾਂ ਨਾਲ ਕੋਈ ਸੰਬੰਧ ਸੀ। ਕਈ ਵਾਰ ਮੈਨੂੰ ਹੰਕਾਰੀ ਕਿਹਾ ਜਾਂਦਾ ਸੀ ਕਿਉਂਕਿ ਮੈਂ ਉਹ ਨਹੀਂ ਕਰ ਰਹੀ ਸੀ, ਜੋ ਹੀਰੋ ਮੇਰੇ ਤੋਂ ਕਰਵਾਉਣਾ ਚਾਹੁੰਦਾ ਸੀ। ਜਦੋਂ ਉਹ ਕਹਿੰਦਾ ਹੈ ਹੱਸੋ ਮੁੜ ਹੱਸੋ, ਜਦੋਂ ਤੁਸੀਂ ਕਹੋ ਬੈਠੋ ਤਾਂ ਬੈਠ ਜਾਓ। ਮੈਂ ਬੱਸ ਆਪਣਾ ਕੰਮ ਕਰ ਰਹੀ ਸੀ। ਮੈਂ ਆਪਣੀਆਂ ਸ਼ਰਤਾਂ 'ਤੇ ਜੀਅ ਰਹੀ ਸੀ, ਇਸ ਲਈ ਬਹੁਤ ਸਾਰੀਆਂ ਔਰਤ ਪੱਤਰਕਾਰਾਂ ਨੇ ਵੀ ਮੇਰਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ।

ਇਹ ਖ਼ਬਰ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਨਿਆ ਸ਼ਰਮਾ ਦੀਆਂ ਇਹ ਤਸਵੀਰਾਂ


sunita

Content Editor

Related News