ਕੁੱਟਮਾਰ ਮਾਮਲੇ ''ਚ ਕਲੀਨ ਚਿੱਟ ਮਿਲਣ ਤੋਂ ਬਾਅਦ ਰਵੀਨਾ ਟੰਡਨ ਨੇ ਦਿੱਤੀ ਇਹ ਪ੍ਰਤੀਕਿਰਿਆ

06/07/2024 3:15:54 PM

ਮੁੰਬਈ(ਬਿਊਰੋ)- ਹਾਲ ਹੀ 'ਚ ਰਵੀਨਾ ਟੰਡਨ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਅਦਾਕਾਰਾ ਅਤੇ ਉਸ ਦਾ ਡਰਾਈਵਰ ਸ਼ਰਾਬ ਪੀ ਕੇ ਔਰਤਾਂ ਨਾਲ ਕੁੱਟਮਾਰ ਕਰਦੇ ਸਨ। ਇੰਨਾ ਹੀ ਨਹੀਂ ਇਹ ਮਾਮਲਾ ਪੁਲਸ ਤੱਕ ਵੀ ਪਹੁੰਚ ਗਿਆ ਸੀ। ਇਸ ਦੇ ਨਾਲ ਹੀ ਹੁਣ ਇਸ ਮਾਮਲੇ ਵਿੱਚ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਰਿਪੋਰਟਾਂ ਮੁਤਾਬਕ ਪੁਲਸ ਨੇ ਰਵੀਨਾ ਟੰਡਨ ਅਤੇ ਉਸ ਦੇ ਡਰਾਈਵਰ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਅਤੇ ਮਾਮਲੇ ਤੋਂ ਰਾਹਤ ਮਿਲਣ ਤੋਂ ਬਾਅਦ ਹੁਣ ਅਦਾਕਾਰਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।

PunjabKesari
ਰਵੀਨਾ ਟੰਡਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਸਟੋਰੀ ਸ਼ੇਅਰ ਕੀਤੀ ਹੈ ਅਤੇ ਕਲੀਨ ਚਿੱਟ ਮਿਲਣ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ ਕਿ ਅਥਾਹ ਪਿਆਰ, ਸਮਰਥਨ ਅਤੇ ਭਰੋਸੇ ਲਈ ਧੰਨਵਾਦ। ਇਸ ਦੇ ਨਾਲ ਹੀ ਅਦਾਕਾਰਾ ਨੇ ਇਹ ਵੀ ਦੱਸਿਆ ਕਿ ਉਸ ਨੇ ਇਸ ਤੋਂ ਕੀ ਸਿੱਖਿਆ ਹੈ। ਅਦਾਕਾਰਾ ਨੇ ਲਿਖਿਆ- 'ਕਹਾਣੀ ਤੋਂ ਸਬਕ ਸਿੱਖਿਆ ਹੁਣ ਡੈਸ਼ਕੈਮ ਅਤੇ ਸੀ.ਸੀ.ਟੀਵੀ. ਲਗਾਉਣਾ ਹੈ।'ਤੁਹਾਨੂੰ ਦੱਸ ਦੇਈਏ ਕਿ ਸੀ.ਸੀ.ਟੀ.ਵੀ. ਕੈਮਰਿਆਂ ਦੀ ਮੌਜੂਦਗੀ ਕਾਰਨ ਹੀ ਰਵੀਨਾ ਆਪਣੀ ਬੇਗੁਨਾਹੀ ਸਾਬਤ ਕਰਨ 'ਚ ਕਾਮਯਾਬ ਰਹੀ ਹੈ ਅਤੇ ਇਸ ਕਾਰਨ ਹੀ ਉਸ ਨੂੰ ਕਲੀਨ ਚਿੱਟ ਮਿਲੀ ਹੈ।

PunjabKesari

ਦੱਸ ਦੇਈਏ ਕਿ 1 ਜੂਨ ਨੂੰ ਰਵੀਨਾ ਟੰਡਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ 'ਚ ਦੇਖਿਆ ਜਾ ਰਿਹਾ ਸੀ ਕਿ ਉਹ ਬਾਂਦਰਾ ਸਥਿਤ ਆਪਣੇ ਬੰਗਲੇ ਦੇ ਬਾਹਰ ਲੋਕਾਂ ਨਾਲ ਘਿਰੀ ਹੋਈ ਹੈ। ਅਦਾਕਾਰਾ 'ਤੇ ਕੁਝ ਲੋਕਾਂ ਨੇ ਕੁੱਟਮਾਰ ਕਰਨ ਅਤੇ ਉਨ੍ਹਾਂ 'ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਸੀ। ਇਸ ਦੇ ਨਾਲ ਹੀ ਹੁਣ ਪੁਲਸ ਨੇ ਉਸ ਨੂੰ ਮਾਮਲੇ 'ਚ ਕਲੀਨ ਚਿੱਟ ਦੇ ਦਿੱਤੀ ਹੈ ਅਤੇ ਇਹ ਸਭ ਉੱਥੇ ਮੌਜੂਦ ਸੀ.ਸੀ.ਟੀ.ਵੀ. ਕੈਮਰਿਆਂ ਕਾਰਨ ਸੰਭਵ ਹੋ ਸਕਿਆ ਹੈ। 


sunita

Content Editor

Related News