ਜ਼ਖਮੀ ਹਾਲਤ ''ਚ ਰੈਪਰ ਬਾਦਸ਼ਾਹ ਨੇ ਸਾਂਝੀਆਂ ਕੀਤੀ ਤਸਵੀਰਾਂ, ਵੇਖ Fans ਹੋਏ ਪਰੇਸ਼ਾਨ

Wednesday, Sep 24, 2025 - 01:36 PM (IST)

ਜ਼ਖਮੀ ਹਾਲਤ ''ਚ ਰੈਪਰ ਬਾਦਸ਼ਾਹ ਨੇ ਸਾਂਝੀਆਂ ਕੀਤੀ ਤਸਵੀਰਾਂ, ਵੇਖ Fans ਹੋਏ ਪਰੇਸ਼ਾਨ

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਪ੍ਰਸਿੱਧ ਗਾਇਕ ਅਤੇ ਰੈਪਰ ਬਾਦਸ਼ਾਹ ਨੇ ਅੱਜ ਸੋਸ਼ਲ ਮੀਡੀਆ 'ਤੇ ਆਪਣੀਆਂ 2 ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ ਵਿੱਚ ਉਹਨਾਂ ਦੀ ਇੱਕ ਅੱਖ ਸੂਜੀ ਹੋਈ ਦਿਖਾਈ ਦੇ ਰਹੀ ਹੈ, ਜਦੋਂਕਿ ਦੂਜੀ ਤਸਵੀਰ ਵਿੱਚ ਅੱਖ ਉੱਤੇ ਪੱਟੀ ਬੰਨੀ ਹੋਈ ਹੈ। ਇਸ ਪੋਸਟ ਦੇ ਬਾਅਦ ਫੈਨਜ਼ ਤੁਰੰਤ ਬਾਦਸ਼ਾਹ ਦੀ ਸਿਹਤ ਬਾਰੇ ਚਿੰਤਤ ਹੋ ਗਏ।

ਇਹ ਵੀ ਪੜ੍ਹੋ: ਆਨਲਾਈਨ ਸੱਟੇਬਾਜ਼ੀ ਐਪ ਮਾਮਲਾ: ED ਦੇ ਸਾਹਮਣੇ ਪੇਸ਼ ਹੋਏ ਅਦਾਕਾਰ ਸੋਨੂੰ ਸੂਦ

PunjabKesari

ਬਾਦਸ਼ਾਹ ਦਾ ਪੋਸਟ ਅਤੇ ਕੈਪਸ਼ਨ

ਬਾਦਸ਼ਾਹ ਨੇ ਇੰਸਟਾਗ੍ਰਾਮ 'ਤੇ ਕੈਪਸ਼ਨ ਲਿਖੀ, "ਅਵਤਾਰ ਜੀ ਦਾ ਮੁੱਕਾ ਹਿੱਟ ਕਰਦਾ ਹੈ ਜਿਵੇਂ..."#badsofbollywood #kokaina। ਇਸ ਪੋਸਟ ਤੋਂ ਲੱਗਦਾ ਹੈ ਕਿ ਇਹ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦੀ ਪਹਿਲੀ ਡਾਇਰੈਕਟ ਕੀਤੀ ਸੀਰੀਜ਼ 'ਬੈਡਸ ਆਫ ਬਾਲੀਵੁੱਡ' ਦੇ ਕਿਸੇ ਸੀਨ ਦਾ ਹਿੱਸਾ ਹੈ। ਸੀਰੀਜ਼ ਵਿੱਚ ਬਾਦਸ਼ਾਹ ਮਨੋਜ ਪਾਹਵਾ (ਅਵਤਾਰ) ਨਾਲ ਲੜਦੇ ਦਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ: ਕਰਨ ਔਜਲਾ ਨੂੰ ਲੈ ਕੇ ਬੋਲੇ ਮਨਕੀਰਤ ਔਲਖ, ਆਖੀ ਵੱਡੀ ਗੱਲ

PunjabKesari

ਬੈਡਸ ਆਫ ਬਾਲੀਵੁੱਡ ਸੀਰੀਜ਼

'ਬੈਡਸ ਆਫ ਬਾਲੀਵੁੱਡ' ਆਰੀਅਨ ਖਾਨ ਦੀ ਪਹਿਲੀ ਡਾਇਰੈਕਸ਼ਨ ਵਾਲੀ ਸੀਰੀਜ਼ ਹੈ। ਹੁਣ ਤੱਕ ਇਸ ਦੇ 7 ਐਪੀਸੋਡ ਰਿਲੀਜ਼ ਹੋ ਚੁੱਕੇ ਹਨ। ਸੀਰੀਜ਼ ਦਾ ਪ੍ਰੀਮੀਅਰ 18 ਸਤੰਬਰ 2025 ਨੂੰ ਹੋਇਆ ਸੀ। 

ਇਹ ਵੀ ਪੜ੍ਹੋ : ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, 100 ਤੋਂ ਵੱਧ ਫਿਲਮਾਂ 'ਚ ਕੰਮ ਕਰ ਚੁੱਕੀ ਮਸ਼ਹੂਰ ਅਦਾਕਾਰਾ ਨੇ ਛੱਡੀ ਦੁਨੀਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News