ਜਬਰ-ਜ਼ਨਾਹ ਦਾ ਮਾਮਲਾ : ਮਲਿਆਲਮ ਫ਼ਿਲਮ ਨਿਰਦੇਸ਼ਕ ਉਮਰ ਲੁਲੂ ਨੂੰ ਹਾਈ ਕੋਰਟ ਤੋਂ ਰਾਹਤ

05/31/2024 9:45:48 AM

ਕੋਚੀ (ਭਾਸ਼ਾ) - ਕੇਰਲ ਹਾਈ ਕੋਰਟ ਨੇ ਵੀਰਵਾਰ ਨੂੰ ਮਲਿਆਲਮ ਫਿਲਮ ਨਿਰਦੇਸ਼ਕ ਉਮਰ ਲੁਲੂ ਨੂੰ ਜਬਰ-ਜ਼ਨਾਹ ਦੇ ਇਕ ਮਾਮਲੇ ਵਿਚ ਅੰਤ੍ਰਿਮ ਜ਼ਮਾਨਤ ਦੇ ਦਿੱਤੀ। ਜਸਟਿਸ ਏ. ਬਦਰੂਦੀਨ ਨੇ ਮਾਮਲੇ ’ਚ ਅਗਾਊਂ ਜ਼ਮਾਨਤ ਦੀ ਅਪੀਲ ਕਰਨ ਵਾਲੀ ਲੁਲੂ ਦੀ ਪਟੀਸ਼ਨ ’ਤੇ ਨਿਰਦੇਸ਼ਕ ਨੂੰ ਰਾਹਤ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - IPL ਫਾਈਨਲ 'ਚ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਨੇ ਪਾਈ ਸੀ 5.45 ਕਰੋੜ ਦੀ ਘੜੀ, ਤਸਵੀਰਾਂ ਵੇਖ ਲੱਗੇਗਾ ਝਟਕਾ

ਇਕ ਨੌਜਵਾਨ ਅਦਾਕਾਰਾ ਨੇ ਕੋਚੀ ਸਿਟੀ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਭੇਜੀ ਸੀ, ਜਿਸ ਦੇ ਆਧਾਰ ’ਤੇ ਐੱਫ. ਆਈ. ਆਰ. ਦਰਜ ਕਰਨ ਤੋਂ ਬਾਅਦ ਮਾਮਲੇ ਨੂੰ ਨੇਦੁਮਬਾਸਰੀ ਪੁਲਸ ਥਾਣੇ ਵਿਚ ਟਰਾਂਸਫਰ ਕਰ ਦਿੱਤਾ ਗਿਆ ਸੀ ਕਿਉਂਕਿ ਘਟਨਾ ਉਸੇ ਖੇਤਰ ਵਿਚ ਵਾਪਰੀ ਸੀ। ਇੰਡੀਅਨ ਪੀਨਲ ਕੋਡ ਦੀ ਧਾਰਾ 376 ਦੇ ਤਹਿਤ ਲੁਲੂ ’ਤੇ ਮਾਮਲਾ ਦਰਜ ਕੀਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News