ਜਦੋਂ ਡਾਂਸ ਦੌਰਾਨ ਫਟ ਗਈ ਰਣਵੀਰ ਦੀ ਪੈਂਟ ਤਾਂ ਪਤਨੀ ਦੀਪਿਕਾ ਨੇ ਇਸ ਤਰ੍ਹਾਂ ਬਚਾਈ ਪਤੀ ਦੀ ਇੱਜ਼ਤ (ਵੀਡੀਓ)

Sunday, Apr 18, 2021 - 04:20 PM (IST)

ਜਦੋਂ ਡਾਂਸ ਦੌਰਾਨ ਫਟ ਗਈ ਰਣਵੀਰ ਦੀ ਪੈਂਟ ਤਾਂ ਪਤਨੀ ਦੀਪਿਕਾ ਨੇ ਇਸ ਤਰ੍ਹਾਂ ਬਚਾਈ ਪਤੀ ਦੀ ਇੱਜ਼ਤ (ਵੀਡੀਓ)

ਮੁੰਬਈ: ਬਾਲੀਵੁੱਡ ਅਦਾਕਾਰ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਆਏ ਦਿਨ ਆਪਣੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਦੋਵੇਂ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦੇ ਹਨ ਅਤੇ ਇਕ-ਦੂਜੇ ਲਈ ਆਪਣਾ ਪਿਆਰ ਜ਼ਾਹਿਰ ਕਰਦੇ ਰਹਿੰਦੇ ਹਨ। ਇਨੀਂ ਦਿਨੀਂ ਦੀਪਿਕਾ ਦਾ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਇਕ ਪਾਰਟੀ ਦੌਰਾਨ ਰਣਵੀਰ ਸਿੰਘ ਦੀ ਪੈਂਟ ਫਟਣ ਦਾ ਕਿੱਸਾ ਸੁਣਾਉਂਦੀ ਨਜ਼ਰ ਆ ਰਹੀ ਹੈ।


ਕਪਿਲ ਸ਼ਰਮਾ ਦੇ ਸ਼ੋਅ 'ਚ ਸੁਣਾਇਆ ਦੀਪਿਕਾ ਨੇ ਫਨੀ ਕਿੱਸਾ
ਇਹ ਵੀਡੀਓ ਮਸ਼ਹੂਰ ਟੀ.ਵੀ. ਸ਼ੋਅ ਦਿ ਕਪਿਲ ਸ਼ਰਮਾ ਦਾ ਹੈ। ਜਿੱਥੇ ਦੀਪਿਕਾ ਆਪਣੀ ਫ਼ਿਲਮ 'ਛਪਾਕ' ਦੇ ਪ੍ਰਮੋਸ਼ਨ ਲਈ ਗਈ ਸੀ। ਇਸ ਦੌਰਾਨ ਉਨ੍ਹਾਂ ਕਪਿਲ ਨਾਲ ਜੰਮ ਕੇ ਮਸਤੀ ਕੀਤੀ। ਰਣਵੀਰ ਦਾ ਕਿੱਸਾ ਸ਼ੇਅਰ ਕਰਦਿਆਂ ਦੀਪਿਕਾ ਨੇ ਦੱਸਿਆ ਕਿ, 'ਇਕ ਵਾਰ ਅਸੀਂ ਲੋਕ ਇਕ ਮਿਊਜ਼ਿਕ ਫੈਸਟੀਵਲ 'ਚ ਗਏ ਸੀ ਅਤੇ ਰਣਵੀਰ ਉਸ ਦਿਨ ਕਾਫ਼ੀ ਉਤਸ਼ਾਹਿਤ ਸਨ। ਉਸ ਦਿਨ ਉਨ੍ਹਾਂ ਇਕ ਲੂਜ਼ ਪੈਂਟ ਪਹਿਨੀ ਸੀ। ਫੈਸਟੀਵਲ 'ਚ ਡਾਂਸ ਕਰਦਿਆਂ ਉਸ ਦੀ ਪੈਂਟ ਫਟ ਗਈ ਸੀ। ਬੱਸ ਫਿਰ ਕੀ ਸੀ ਮੈਂ ਆਪਣੇ ਬੈਗ 'ਚੋਂ ਇਕ ਸੂਈ ਧਾਗਾ ਕੱਢਿਆ ਤੇ ਈਵੈਂਟ ਦੇ ਵਿਚ ਬਹਿ ਕੇ ਉਨ੍ਹਾਂ ਦੀ ਪੈਂਟ ਸਿਓਂਤੀ।

PunjabKesari
ਦੀਪਿਕਾ ਆਵੇਗੀ ਇਨ੍ਹਾਂ ਫਿਲਮਾਂ 'ਚ ਨਜ਼ਰ
ਵਰਕਫਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਬਹੁਤ ਛੇਤੀ ਡਾਇਰੈਕਟਰ ਕਬੀਰ ਖ਼ਾਨ ਦੀ ਫ਼ਿਲਮ '83' 'ਚ ਰਣਵੀਰ ਸਿੰਘ ਦੇ ਨਾਲ ਸਕ੍ਰੀਨ ਸਾਂਝੀ ਕਰਨ ਵਾਲੀ ਹੈ। ਫ਼ਿਲਮ 'ਚ ਰਣਵੀਰ ਸਿੰਘ ਕਪਿਲ ਦੇਵ ਦੇ ਕਿਰਦਾਰ 'ਚ ਅਤੇ ਦੀਪਿਕਾ ਕਪਿਲ ਦੇਵ ਦੀ ਪਤਨੀ ਦੇ ਕਿਰਦਾਰ 'ਚ ਦਿਖਾਈ ਦੇਵੇਗੀ।


author

Aarti dhillon

Content Editor

Related News