''ਕੀ ਐਂਡ ਕਾ'' ਦੀ ਸਕ੍ਰੀਨਿੰਗ ''ਤੇ ਰਣਵੀਰ-ਅਰਜੁਨ ਨੇ ਕੀਤਾ ਰੋਮਾਂਸ, ਦੀਪਿਕਾ ਬਾਰੇ ਪੁੱਛਣ ''ਤੇ ਰਣਵੀਰ ਨੇ ਕਿਹਾ...
Thursday, Mar 31, 2016 - 04:21 PM (IST)

ਮੁੰਬਈ : ਬਾਲੀਵੁੱਡ ਅਦਾਕਾਰ ਰਣਬੀਰ ਸਿੰਘ ਅਤੇ ਅਰਜੁਨ ਕਪੂਰ ਦਾ ਪਿਆਰ ਫਿਲਮ ''ਕੀ ਐਡ ਕਾ'' ਸਕ੍ਰੀਨਿੰਗ ਦੌਰਾਨ ਨਜ਼ਰ ਆਇਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਣਬੀਰ ਕਪੂਰ ਨੇ ਫਿਲਮ ''ਕੀ ਐਡ ਕਾ'' ਅਤੇ ਅਰਜੁਨ ਦੀ ਅਦਾਕਾਰੀ ਦੀ ਖੂਬ ਤਾਰੀਫ ਕੀਤੀ। ਰਣਵੀਰ ਤੋਂ ਜਦੋ ਪੁੱਛਿਆ ਕਿ ਜੇਕਰ ਉਹ ''ਕੀ ਐਡ ਕਾ'' ਫਿਲਮ ''ਚ ਅਦਾਕਾਰ ਵਜੋਂ ਕੰਮ ਕਰਦੇ ਤਾਂ ਆਪਣੇ ਆਪੋਜ਼ਿਟ ਕਿਸ ਅਦਾਕਾਰਾ ਨੂੰ ਲੈਂਦੇ। ਇਸ ਦੇ ਜਵਾਬ ''ਚ ਉਨ੍ਹਾਂ ਕਿਹਾ, ''''ਆਪਣੇ ਆਪੋਜ਼ਿਟ ਮੈਂ ਖੁਦ ਹੀ ਹੁੰਦਾ, ਕਿਉਂਕਿ ਮੈਂ ਆਪਣਾ ਫੇਵਰੇਟ ਹਾਂ।'''' ਰਣਬੀਰ ਤੋਂ ਦੀਪਿਕਾ ਪੁੱਛਣ ''ਤੇ ਉਨ੍ਹਾਂ ਕਿਹਾ, ''''ਉਹ ਬਹੁਤ ਮਹਾਨ ਅਦਾਕਾਰਾ ਹੈ ਪਰ ਅੱਜ ਕੱਲ ਕੰਮ ''ਚ ਰੁੱਝੀ ਹੋਈ ਹੈ।
ਜਾਣਕਾਰੀ ਅਨੁਸਾਰ ਇਸ ਸਕ੍ਰੀਨਿੰਗ ''ਤੇ ਅਦਾਕਾਰ ਅਰਸ਼ਦ ਵਾਰਸੀ ਨੇ ਆਪਣੀ ਪਤਨੀ ਮਾਰੀਆ ਦੇ ਨਾਲ ''ਕੀ ਐਡ ਕਾ'' ਦੇਖੀ। ਇਨ੍ਹਾਂ ਤੋਂ ਇਲਾਵਾ ਅਦਾਕਾਰਾ ਭੂਮੀ ਪੇਡਨੇਕਰ, ਸੋਫੀ ਚੋਧਰੀ, ਮੁਨੀਸ਼ ਮਲਹੋਤਰਾ, ਨਿਰਦੇਸ਼ਕ ਗੋਰੀ ਛਿੰਦੇ ਸਮੇਤ ਕਈ ਸਿਤਾਰਿਆਂ ਨੇ ਇਸ ਫਿਲਮ ਦਾ ਆਨੰਦ ਮਾਣਿਆ। ਅਰਜੁਨ-ਕਰੀਨਾ ਦੀ ਫਿਲਮ ''ਕੀ ਐਡ ਕਾ'' 1 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।