ਪਿਤਾ ਰਿਸ਼ੀ ਕਪੂਰ ਨਾਲ ਹੋਣ ਲੱਗੀ ਰਣਬੀਰ ਕਪੂਰ ਦੀ ਤੁਲਨਾ! ਆਖਿਰ ਨੈਸ਼ਨਲ ਐਵਾਰਡ ’ਚ ਅਜਿਹਾ ਕੀ ਕਰ ਦਿੱਤਾ?

Wednesday, Oct 18, 2023 - 06:25 PM (IST)

ਪਿਤਾ ਰਿਸ਼ੀ ਕਪੂਰ ਨਾਲ ਹੋਣ ਲੱਗੀ ਰਣਬੀਰ ਕਪੂਰ ਦੀ ਤੁਲਨਾ! ਆਖਿਰ ਨੈਸ਼ਨਲ ਐਵਾਰਡ ’ਚ ਅਜਿਹਾ ਕੀ ਕਰ ਦਿੱਤਾ?

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੂੰ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਲਈ ਸਰਵੋਤਮ ਅਦਾਕਾਰਾ ਦਾ ਰਾਸ਼ਟਰੀ ਪੁਰਸਕਾਰ ਮਿਲਿਆ ਹੈ। ਇਸ ਨੂੰ ਲੈਣ ਲਈ ਉਹ ਆਪਣੇ ਪਤੀ ਰਣਬੀਰ ਕਪੂਰ ਨਾਲ ਦਿੱਲੀ ਦੇ ਵਿਗਿਆਨ ਭਵਨ ਪਹੁੰਚੀ। ਦੋਵੇਂ ਆਪਣੀਆਂ ਸੀਟਾਂ ’ਤੇ ਬੈਠੇ ਸਨ ਤੇ ਉਨ੍ਹਾਂ ਦੇ ਨਾਲ ਵਾਲੀ ਕੁਰਸੀ ’ਤੇ ਮਸ਼ਹੂਰ ਅਦਾਕਾਰਾ ਵਹੀਦਾ ਰਹਿਮਾਨ ਸੀ। ਪਾਪਾਰਾਜ਼ੀ ਵਲੋਂ ਇੰਨੀ ਧੱਕਾ-ਮੁੱਕੀ ਹੋ ਰਹੀ ਸੀ ਕਿ ਆਖਿਰਕਾਰ ਰਣਬੀਰ ਨੂੰ ਵਿਚਾਲੇ ਟੋਕਣਾ ਹੀ ਪਿਆ। ਉਨ੍ਹਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਤੇ ਲੋਕ ਟਿੱਪਣੀ ਕਰ ਰਹੇ ਹਨ ਤੇ ਮਰਹੂਮ ਅਦਾਕਾਰ ਤੇ ਉਨ੍ਹਾਂ ਦੇ ਪਿਤਾ ਰਿਸ਼ੀ ਕਪੂਰ ਨਾਲ ਉਨ੍ਹਾਂ ਦੀ ਤੁਲਨਾ ਕਰ ਰਹੇ ਹਨ।

ਦਰਅਸਲ ਆਲੀਆ ਭੱਟ ਮੰਗਲਵਾਰ ਨੂੰ ਆਪਣਾ ਪਹਿਲਾ ਨੈਸ਼ਨਲ ਐਵਾਰਡ ਲੈਣ ਲਈ ਪਤੀ ਰਣਬੀਰ ਕਪੂਰ ਨਾਲ ਦਿੱਲੀ ’ਚ ਸੀ। ਉਹ ਦੂਜੀ ਕਤਾਰ ’ਚ ਬੈਠੀ ਸੀ ਤੇ ਵਹੀਦਾ ਰਹਿਮਾਨ ਮੂਹਰਲੀ ਕਤਾਰ ’ਚ।

ਇਹ ਖ਼ਬਰ ਵੀ ਪੜ੍ਹੋ : ਗਾਇਕ ਸਿੱਪੀ ਗਿੱਲ ’ਤੇ ਮੋਹਾਲੀ ’ਚ ਦਰਜ ਹੋਈ ਐੱਫ. ਆਈ. ਆਰ., ਜਾਣੋ ਪੂਰਾ ਮਾਮਲਾ

ਵਹੀਦਾ ਰਹਿਮਾਨ ਦੀਆਂ ਤਸਵੀਰਾਂ ਖਿੱਚਣ ਲਈ ਪਾਪਰਾਜ਼ੀ ਵਿਚਾਲੇ ਕਾਫੀ ਧੱਕਾ-ਮੁੱਕੀ ਹੋਈ। ਉਹ ਮੇਜ਼ ਨੂੰ ਵੀ ਧੱਕਾ ਦੇ ਰਹੇ ਸਨ, ਜਿਸ ਨਾਲ ਵਹੀਦਾ ਨੂੰ ਸੱਟ ਲੱਗ ਸਕਦੀ ਸੀ। ਇਸ ਤੋਂ ਬਾਅਦ ਰਣਬੀਰ ਦਿੱਗਜ ਅਦਾਕਾਰਾ ਲਈ ਖੜ੍ਹੇ ਹੋਏ ਤੇ ਪਾਪਾਰਾਜ਼ੀ ਨੂੰ ਧਿਆਨ ਦੇਣ ਲਈ ਕਿਹਾ। ਵਹੀਦਾ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਲੋਕਾਂ ਨੇ ‘ਐਨੀਮਲ’ ਅਦਾਕਾਰ ਦੀ ਤਾਰੀਫ਼ ਕਰਨੀ ਸ਼ੁਰੂ ਕਰ ਦਿੱਤੀ। ਇਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ, ‘‘ਇਸ ਨੂੰ ਪੇਰੈਂਟਿੰਗ ਕਹਿੰਦੇ ਹਨ।’’ ਇਕ ਹੋਰ ਨੇ ਉਨ੍ਹਾਂ ਦੀ ਤੁਲਨਾ ਪਿਤਾ ਰਿਸ਼ੀ ਕਪੂਰ ਨਾਲ ਕਰਦਿਆਂ ਲਿਖਿਆ, ‘‘ਉਨ੍ਹਾਂ ਦੇ ਪਿਤਾ ਜੋ ਕਰਦੇ ਸਨ, ਉਹ ਵੀ ਉਹੀ ਕਰ ਰਹੇ ਹਨ।’’ ਹਾਲਾਂਕਿ ਕੁਝ ਲੋਕਾਂ ਨੇ ਇਹ ਵੀ ਪੁੱਛਿਆ ਕਿ ਸਮਾਰੋਹ ’ਚ ਰਣਬੀਰ ਨੇ ਐਨਕਾਂ ਕਿਉਂ ਪਹਿਨੀਆਂ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News