ਮੈਂ ਅਮਿਤਾਭ ਬੱਚਨ ਬਣਨਾ ਚਾਹੁੰਦਾ ਸੀ : ਰਣਬੀਰ ਕਪੂਰ

Saturday, Jul 02, 2022 - 11:40 AM (IST)

ਮੁੰਬਈ (ਬਿਊਰੋ)– ਐਕਸ਼ਨ ਐਂਟਰਟੇਨਰ ‘ਸ਼ਮਸ਼ੇਰਾ’ ’ਚ ਰਣਬੀਰ ਕਪੂਰ ਇਕ ਅਜਿਹੀ ਭੂਮਿਕਾ ਨਿਭਾਅ ਰਹੇ ਹਨ, ਜੋ ਬਹੁਤ ਖ਼ਾਸ ਤੇ ਬਿਹਤਰੀਨ ਹੈ। ਰਣਬੀਰ ਕਪੂਰ, ਜੋ ਕਿ ਬਲਾਕਬਸਟਰ ‘ਸੰਜੂ’ ਤੋਂ 4 ਸਾਲਾਂ ਬਾਅਦ ਵੱਡੇ ਪਰਦੇ ’ਤੇ ਆ ਰਿਹਾ ਹੈ, ਨੇ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ਦੇ ਟਰੇਲਰ ’ਚ ਆਦਿਵਾਸੀ ਸਰਦਾਰ ਸ਼ਮਸ਼ੇਰਾ ਤੇ ਉਸ ਦੇ ਪੁੱਤਰ ਬੱਲੀ ਦੇ ਰੂਪ ’ਚ ਆਪਣੀ ਅਦਾਕਾਰੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : 8 ਜੁਲਾਈ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’

ਇਸ ਰੂਪ ’ਚ ਉਨ੍ਹਾਂ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਹੈ ਤੇ ਦਰਸ਼ਕ ਇੰਟਰਨੈੱਟ ’ਤੇ ਇਸ ਅੰਦਾਜ਼ ਨੂੰ ਦੇਖ ਕੇ ਮੰਤਰ ਮੁਗਧ ਹੋ ਗਏ। ਸਥਿਤੀ ਇਹ ਹੈ ਕਿ ਫ਼ਿਲਮ ’ਚ ਉਨ੍ਹਾਂ ਨੂੰ ਦੇਖਣ ਲਈ ਦਰਸ਼ਕਾਂ ਦੀਆਂ ਉਮੀਦਾਂ ਕਾਫੀ ਵੱਧ ਗਈਆਂ ਹਨ।

ਤਿੰਨ ਐਪੀਸੋਡਸ ਵਾਲੀ ਸਪੱਸ਼ਟ ਵੀਡੀਓ ਸੀਰੀਜ਼ ਆਰ. ਕੇ. ਟੇਪਸ ਦੀ ਦੂਜੀ ਲੜੀ ’ਚ ਰਣਬੀਰ ਹਿੰਦੀ ਫ਼ਿਲਮਾਂ ਦੇ ਮਨਪਸੰਦ ਨਾਇਕਾਂ ਬਾਰੇ ਗੱਲ ਕਰਦਾ ਹੈ ਤੇ ਕਿਵੇਂ ਬੀਤੇ ਸਾਲਾਂ ’ਚ ਉਨ੍ਹਾਂ ਦੀ ਚੇਤਨਾ ਨੂੰ ਆਕਾਰ ਦਿੱਤਾ।

ਸੁਪਰਸਟਾਰ ਕਹਿੰਦੇ ਹਨ, ‘‘ਮੈਂ ਅਮਿਤਾਭ ਬੱਚਨ ਬਣਨਾ ਚਾਹੁੰਦਾ ਸੀ, ਜਦੋਂ ਮੈਂ ਵੱਡਾ ਹੋਇਆ ਤਾਂ ਮੈਂ ਸ਼ਾਹਰੁਖ ਖ਼ਾਨ ਬਣਨਾ ਚਾਹੁੰਦਾ ਸੀ। ਅਖੀਰ ’ਚ ਮੈਨੂੰ ਰਣਬੀਰ ਕਪੂਰ ਬਣਨਾ ਪਿਆ। ‘ਦਿ ਹਿੰਦੀ ਫ਼ਿਲਮ ਹੀਰੋ’ ਦੇ ਦੂਜੇ ਐਪੀਸੋਡ ’ਚ ਰਣਬੀਰ ਨੇ ਸਿੱਧੀਆਂ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ ਹਨ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News