ਰਾਹਾ ਤੋਂ ਬਾਅਦ ਰਣਬੀਰ ਨੂੰ ਹੈ ਦੂਜੇ ਬੱਚੇ ਦੀ ਚਾਹਤ? ਆਲੀਆ ਨੇ ਪਹਿਲੇ ਹੀ ਸੋਚਿਆ ਹੈ ਨਾਂ

Friday, Mar 21, 2025 - 06:22 PM (IST)

ਰਾਹਾ ਤੋਂ ਬਾਅਦ ਰਣਬੀਰ ਨੂੰ ਹੈ ਦੂਜੇ ਬੱਚੇ ਦੀ ਚਾਹਤ? ਆਲੀਆ ਨੇ ਪਹਿਲੇ ਹੀ ਸੋਚਿਆ ਹੈ ਨਾਂ

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਸਭ ਤੋਂ ਪਿਆਰੇ ਜੋੜੇ ਰਣਬੀਰ ਕਪੂਰ ਅਤੇ ਆਲੀਆ ਭੱਟ ਇਕ ਖੂਬਸੂਰਤ ਬੱਚੀ ਰਾਹਾ ਕਪੂਰ ਦੇ ਮਾਤਾ-ਪਿਤਾ ਹਨ। ਉਸ ਦਾ ਜਨਮ ਨਵੰਬਰ 2022 'ਚ ਹੋਇਆ ਸੀ। ਰਾਹਾ ਹੁਣ ਵੱਡੀ ਹੋ ਗਈ ਹੈ, ਇਸ ਲਈ ਰਣਬੀਰ ਨੇ ਹੁਣ ਦੂਜੇ ਬੱਚੇ ਦੀ ਚਾਹਤ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਰਣਬੀਰ ਆਪਣੀ ਬੱਚੀ ਲਈ ਇਕ ਚੰਗੇ ਪਿਤਾ ਸਾਬਤ ਹੋ ਰਹੇ ਹਨ। ਉਹ ਹਮੇਸ਼ਾ ਆਪਣੀ ਧੀ ਦੇ ਨਾਲ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਹਨ। ਉਹ ਆਪਣੀ ਧੀ ਦੇ ਨਾਮ ਦਾ ਟੈਟੂ ਵੀ ਬਣਵਾ ਚੁੱਕੇ ਹਨ। ਇਸ ਤੋਂ ਇਲਾਵਾ ਵੀ ਉਹ ਆਪਣੀ ਧੀ ਦੇ ਨਾਲ ਖੇਡਦੇ ਅਤੇ ਗਾਣੇ ਸੁਣਦੇ ਹਨ। ਇਨ੍ਹਾਂ ਸਾਰੀਆਂ ਚੀਜ਼ਾਂ ਦੇ ਵਿਚਾਲੇ ਹੀ ਅਦਾਕਾਰ ਨੇ ਇਕ ਹੋਰ ਬੇਬੀ ਪਲਾਨਿੰਗ ਦੇ ਹਿੰਟ ਦਿੱਤੇ ਹਨ। 
ਰਣਬੀਰ ਕਪੂਰ ਨੇ ਕੀਤਾ ਇਸ਼ਾਰਾ
ਇਕ ਇੰਟਰਵਿਊ 'ਚ ਉਨ੍ਹਾਂ ਨੇ ਆਪਣੇ ਬਾਰੇ 'ਚ ਸਭ ਤੋਂ ਜ਼ਿਆਦਾ ਗੂਗਲ ਕੀਤੇ ਜਾਣ ਵਾਲੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ 'ਚ ਇਕ ਸਵਾਲ ਇਹ ਸੀ ਕਿ ਕੀ ਉਹ ਜਲਦ ਕੋਈ ਨਵਾਂ ਟੈਟੂ ਬਣਵਾਉਣਗੇ? ਉਨ੍ਹਾਂ ਨੇ ਜਵਾਬ ਦਿੱਤਾ ਅਜੇ ਤੱਕ ਕੋਈ ਟੈਟੂ ਨਹੀਂ ਬਣਵਾਇਆ ਹੈ, ਉਮੀਦ ਹੈ ਕਿ ਜਲਦ ਹੀ ਬਣਵਾਵਾਂਗੇ। 8 ਤਾਰੀਖ਼ ਜਾਂ ਕੁਝ ਹੋਰ, ਮੈਨੂੰ ਨਹੀਂ ਪਤਾ, ਸ਼ਾਇਦ ਮੇਰੇ ਬੱਚਿਆਂ ਦੇ ਨਾਂ, ਮੈਨੂੰ ਨਹੀਂ ਪਤਾ। ਰਾਹਾ ਦੇ ਨਾਂ ਦੇ ਟੈਟੂ ਪਹਿਲਾਂ ਹੀ ਰਣਬੀਰ ਬਣਵਾ ਚੁੱਕੇ ਹਨ। ਇਸ ਟੈਟੂ ਦੀ ਕਾਫੀ ਚਰਚਾ ਹੋਈ ਸੀ। ਹੁਣ ਇਸ ਤੋਂ ਬਾਅਦ ਇਕ ਹੋਰ ਟੈਟੂ ਉਹ ਵੀ ਬੱਚੇ ਦੇ ਨਾਂ 'ਤੇ ਲੋਕਾਂ ਨੂੰ ਹਿੰਟ ਦੇ ਰਿਹਾ ਹੈ। ਲੋਕਾਂ ਨੂੰ ਲੱਗ ਰਿਹਾ ਹੈ ਕਿ ਅਦਾਕਾਰ ਇਕ ਹੋਰ ਬੇਬੀ ਦੀ ਪਲਾਂਨਿੰਗ ਸ਼ੁਰੂ ਕਰ ਚੁੱਕੇ ਹਨ। 
ਆਲੀਆ ਨੇ ਤੈਅ ਕੀਤਾ ਸੀ ਲੜਕੇ ਦਾ ਨਾਂ
ਰਣਬੀਰ ਅਤੇ ਆਲੀਆ ਦੋਵੇਂ ਰਾਹਾ ਤੋਂ ਬਾਅਦ ਦੂਜੇ ਬੱਚੇ ਦੇ ਬਾਰੇ 'ਚ ਵਿਚਾਰ ਕਰ ਰਹੇ ਹਨ। ਹਾਲ ਹੀ 'ਚ ਜਦੋਂ ਆਲੀਆ ਜੈ ਸ਼ੈੱਟੀ ਦੇ ਪਾਡਕਾਸਟ 'ਤੇ ਆਈ ਸੀ ਤਾਂ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਜੇਕਰ ਉਨ੍ਹਾਂ ਦਾ ਦੂਜਾ ਬੱਚਾ ਲੜਕਾ ਹੁੰਦਾ ਹੈ ਕਿ ਤਾਂ ਉਨ੍ਹਾਂ ਦੇ ਕੋਲ ਦੂਜਾ ਨਾਂ ਵੀ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਦੋਂ ਦੀ ਗੱਲ ਹੈ ਜਦੋਂ ਰਣਬੀਰ ਅਤੇ ਮੈਂ ਦੋਵੇਂ ਉਤਸੁਕ ਮਾਤਾ-ਪਿਤਾ ਦੀ ਤਰ੍ਹਾਂ ਆਪਣੇ ਪਰਿਵਾਰ ਦੇ ਲੋਕਾਂ ਨਾਲ ਲੜਕੇ ਅਤੇ ਲੜਕੀ ਦਾ ਨਾਂ ਤੈਅ ਕਰ ਸਕੇ। ਤਾਂ ਕਈ ਲੜਕਿਆਂ ਦੇ ਨਾਂ ਤੇ ਕਈ ਲੜਕੀਆਂ ਦੇ ਨਾਂ ਸਨ ਅਤੇ ਸਾਨੂੰ ਅਸਲ 'ਚ ਇਕ ਲੜਕੇ ਦਾ ਨਾਂ ਬਹੁਤ ਪਸੰਦ ਆਇਆ ਸੀ। 
ਅਦਾਕਾਰਾ ਨੇ ਪਹਿਲੇ ਦਿੱਤਾ ਸੀ ਸੰਕੇਤ
ਅਦਾਕਾਰਾ ਨੇ ਇਸ ਦੌਰਾਨ ਕਿਹਾ ਸੀ ਕਿ ਉਨ੍ਹਾਂ ਨੂੰ ਇਹ ਨਾਂ ਕਾਫੀ ਪਸੰਦ ਸਨ ਅਤੇ ਰਣਵੀਰ ਨੂੰ ਵੀ ਇਹ ਨਾਂ ਪਸੰਦ ਆਇਆ ਸੀ। ਇਸ ਦੇ ਅੱਗੇ ਜਦੋਂ ਜੈ ਨੇ ਉਨ੍ਹਾਂ ਨੂੰ ਨਾਂ ਦੱਸਣ ਲਈ ਕਿਹਾ ਕਿ ਅਦਾਕਾਰਾ ਨੇ ਇਸ ਨੂੰ ਦੱਸਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਅਜੇ ਨਾਂ ਰਿਲੀਵ ਨਹੀਂ ਕਰਨਾ ਚਾਹੁੰਦੀ ਹੈ। ਅਜਿਹੇ 'ਚ ਲੋਕਾਂ ਨੇ ਉਦੋਂ ਵੀ ਅੰਦਾਜ਼ਾ ਲਗਾਇਆ ਸੀ ਕਿ ਅਦਾਕਾਰਾ ਸ਼ਾਇਦ ਇਹ ਨਾਂ ਆਪਣੇ ਬੇਬੀ ਲਈ ਬਚਾ ਕੇ ਰੱਖ ਰਹੀ ਹੈ। ਹੁਣ ਰਣਬੀਰ ਦੀ ਗੱਲ ਸੁਣਨ ਤੋਂ ਬਾਅਦ ਵੀ ਲੋਕਾਂ ਨੂੰ ਲੱਗ ਰਿਹਾ ਸੀ ਅਦਾਕਾਰ ਨੇ ਸੰਕੇਤ ਦਿੱਤਾ ਹੈ। 


author

Aarti dhillon

Content Editor

Related News