ਕੀ ਰਣਬੀਰ-ਆਲੀਆ ਕਰਵਾ ਰਹੇ ਨੇ ਮੰਗਣੀ? ਤਾਏ ਰਣਧੀਰ ਕਪੂਰ ਨੇ ਦੱਸਿਆ ਸੱਚ

Wednesday, Dec 30, 2020 - 06:26 PM (IST)

ਕੀ ਰਣਬੀਰ-ਆਲੀਆ ਕਰਵਾ ਰਹੇ ਨੇ ਮੰਗਣੀ? ਤਾਏ ਰਣਧੀਰ ਕਪੂਰ ਨੇ ਦੱਸਿਆ ਸੱਚ

ਮੁੰਬਈ (ਬਿਊਰੋ)– ਪਿਛਲੇ ਕੁਝ ਦਿਨਾਂ ਤੋਂ ਰਣਬੀਰ ਕਪੂਰ ਤੇ ਆਲੀਆ ਭੱਟ ਦੀ ਮੰਗਣੀ ਦੀਆ ਗੱਲਾਂ ਹੋ ਰਹੀਆਂ ਹਨ ਕਿਉਂਕਿ ਰਾਜਸਥਾਨ ’ਚ ਦੋਵੇਂ ਪਰਿਵਾਰ ਇਕੱਠੇ ਹੋ ਰਹੇ ਹਨ। ਇਹੀ ਨਹੀਂ ਹੋਰ ਵੀ ਬਹੁਤ ਸਾਰੇ ਫ਼ਿਲਮੀ ਸਿਤਾਰਿਆਂ ਨੇ ਉਥੇ ਡੇਰਾ ਲਾਇਆ ਹੋਇਆ ਹੈ। ਇਸ ਦੇ ਚਲਦਿਆਂ ਰਣਬੀਰ-ਆਲੀਆ ਦੇ ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ ਦੋਵੇਂ ਮੰਗਣੀ ਕਰਵਾਉਣ ਜਾ ਰਹੇ ਹਨ ਤੇ ਜਲਦ ਹੀ ਆਪਣੇ ਚਾਹੁਣ ਵਾਲਿਆਂ ਨੂੰ ਸਰਪ੍ਰਾਈਜ਼ ਦੇਣਗੇ।

ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਪਹੁੰਚੇ ਰਾਜਸਥਾਨ
ਹਾਲਾਂਕਿ ਰਣਬੀਰ ਕਪੂਰ ਦੇ ਤਾਏ ਰਣਧੀਰ ਕਪੂਰ ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਰਣਬੀਰ ਤੇ ਆਲੀਆ ਦੀ ਮੰਗਣੀ ਹੋਣੀ ਹੁੰਦੀ ਤਾਂ ਮੈਂ ਤੇ ਮੇਰਾ ਪਰਿਵਾਰ ਇਥੇ ਨਹੀਂ, ਉਨ੍ਹਾਂ ਦੇ ਨਾਲ ਹੁੰਦਾ, ਇੰਝ ਕਿਵੇਂ ਮੰਗਣੀ ਹੋ ਜਾਵੇਗੀ। ਰਣਬੀਰ, ਆਲੀਆ ਤੇ ਨੀਤੂ ਸਿਰਫ਼ ਉਥੇ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਗਏ ਹਨ। ਇਸ ਤੋਂ ਇਲਾਵਾਂ ਹੋਰ ਕੋਈ ਗੱਲ ਨਹੀਂ ਹੈ। ਹਾਲਾਂਕਿ ਆਲੀਆ, ਨੀਤੂ ਤੇ ਰਣਬੀਰ ਵਲੋਂ ਇਸ ਗੱਲ ’ਤੇ ਕੋਈ ਵੀ ਬਿਆਨ ਨਹੀਂ ਆਇਆ ਹੈ। 

ਪ੍ਰਸ਼ੰਸਕ ਵੀ ਚਾਹੁੰਦੇ ਨੇ ਦੋਵਾਂ ਦੇ ਵਿਆਹ ਦੀ ਖੁਸ਼ਖਬਰੀ
ਇਸ ਗੱਲ ’ਚ ਕੋਈ ਸ਼ੱਕ ਨਹੀਂ ਕਿ ਰਣਬੀਰ-ਆਲੀਆ ਦੇ ਪ੍ਰਸ਼ੰਸਕ ਦੋਵਾਂ ਦੇ ਇਕ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਲਈ ਜਦੋਂ ਦੋਵਾਂ ਪਰਿਵਾਰਾਂ ਨੂੰ ਇਕੱਠੇ ਦੇਖਿਆ ਗਿਆ ਤਾਂ ਇਸ ਗੱਲ ਦਾ ਅਨੁਮਾਨ ਹੀ ਹੋਇਆ ਕਿ ਦੋਵਾਂ ਦੀ ਮੰਗਣੀ ਹੋ ਰਹੀ ਹੈ। ਆਲੀਆ ਨੇ ਇਕ ਵਾਰ ਇਹ ਵੀ ਕਿਹਾ ਸੀ ਕਿ ਹਰ ਕਿਸੇ ਨੂੰ ਉਸ ਦੇ ਵਿਆਹ ਦਾ ਇੰਤਜ਼ਾਰ ਹੈ ਕਿ ਉਹ ਕਦੋਂ ਵਿਆਹ ਕਰਵਾ ਰਹੀ ਹੈ ਪਰ ਇਸ ਬਾਰੇ ਉਸ ਦਾ ਅਜੇ ਕੋਈ ਵਿਚਾਰ ਨਹੀਂ ਹੈ ਕਿਉਕਿ ਉਹ ਸਿਰਫ਼ 25 ਸਾਲਾਂ ਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News