ਅੱਜ ਵਿਆਹ ਦੇ ਬੰਧਨ ''ਚ ਬੱਝਣਗੇ ਰਾਣਾ ਦੱਗੂਬਾਤੀ ਤੇ ਮਿਹਿਕਾ ਬਜਾਜ, ਦੇਖੋ ਰਸਮਾਂ ਦੀਆਂ ਖ਼ਾਸ ਤਸਵੀਰਾਂ
Saturday, Aug 08, 2020 - 12:29 PM (IST)

ਮੁੰਬਈ (ਬਿਊਰੋ) : ਪ੍ਰੋਫਾਈਲ ਵਿਆਹ ਬਣਨ ਜਾਬਾਲੀਵੁੱਡ ਤੇ ਟੋਲੀਨੁੱਡ 'ਚ ਐਕਟਿੰਗ ਦਾ ਲੌਹਾ ਮੰਨਵਾ ਚੁੱਕੇ ਅਦਾਕਾਰ ਰਾਣਾ ਦੱਗੂਬਾਤੀ ਅਤੇ ਉਨ੍ਹਾਂ ਦੀ ਪ੍ਰੇਮਿਕਾ ਮਿਹਿਕਾ ਬਜਾਜ ਦਾ 8 ਅਗਸਤ ਯਾਨੀ ਕਿ ਅੱਜ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਦੱਸ ਦਈਏ ਕਿ ਵੀਰਵਾਰ ਨੂੰ ਹਲਦੀ ਅਤੇ ਮਹਿੰਦੀ ਦੀ ਰਸਮ ਕੀਤੀ ਗਈ। ਕੋਰੋਨਾ ਵਾਇਰਸ ਮਹਾਮਾਰੀ ਦੇ ਵਿਚਕਾਰ ਰਾਣਾ ਅਤੇ ਮਿਹਿਕਾ ਦਾ ਵਿਆਹ ਟਾਲੀਵੁੱਡ 'ਚ ਹਾਈ ਰਿਹਾ ਹੈ। ਰਾਣਾ ਨੇ ਵਿਆਹ ਬਾਰੇ ਕਿਹਾ ਸੀ, “ਮੈਨੂੰ ਵਿਆਹ ਕਰਾਉਣ ਦਾ ਸਭ ਤੋਂ ਅਜੀਬ ਸਮਾਂ ਮਿਲਿਆ।“
ਅੱਜ 8 ਅਗਸਤ ਨੂੰ ਰਾਣਾ ਦੱਗੂਬਾਤੀ ਅਤੇ ਮਿਹਿਕਾ ਬਜਾਜ ਦਾ ਵਿਆਹ ਹੈਦਰਾਬਾਦ ਦੇ ਰਮਾਨਾਇਡੂ ਸਟੂਡੀਓ 'ਚ ਹੋਵੇਗਾ। ਵਿਆਹ 'ਚ ਸਿਰਫ਼ ਪਰਿਵਾਰ ਮੈਂਬਰ ਅਤੇ ਕੁਝ ਨੇੜਲੇ ਲੋਕ ਸ਼ਾਮਲ ਹੋਣਗੇ। ਰਾਣਾ-ਮਿਹਿਕਾ ਦਾ ਵਿਆਹ ਤੇਲਗੂ ਅਤੇ ਮਾਰਵਾੜੀ ਪਰੰਪਰਾ ਮੁਤਾਬਕ ਹੋਵੇਗਾ।
ਵਿਆਹ ਦਾ ਜਸ਼ਨਾਂ ਦੀ ਸ਼ੁਰੂਆਤ ਜੁਬਿਲੀ ਹਿੱਲਜ਼ ਸਥਿਤ ਮਿਹਿਕਾ ਬਜਾਜ ਦੇ ਘਰ ਤੇ ਹਲਦੀ ਅਤੇ ਮਹਿੰਦੀ ਦੀਆਂ ਰਸਮਾਂ ਨਾਲ ਹੋਈ। ਇਸ 'ਚ ਸਿਰਫ਼ ਪਰਿਵਾਰਕ ਲੋਕਾਂ ਨੇ ਹਿੱਸਾ ਲਿਆ। ਅਦਾਕਾਰਾ ਸਮਾਂਥਾ ਅਕਿਨੈਨੀ ਵੀ ਸ਼ਾਮਲ ਹੋਈ। ਪੈੱਲੀ ਕੋਡੁਕੁ ਵਰਗੀ ਰਸਮ ਰਾਣਾ ਦੱਗੂਬਾਤੀ ਦੇ ਘਰ 'ਤੇ ਹੋਈ।
ਦੱਸ ਦੇਈਏ ਕਿ ਰਾਣਾ-ਮਿਹਿਕਾ ਦੇ ਵਿਆਹ 'ਚ ਸਾਊਥ ਦੇ ਕਈ ਵੱਡੇ ਕਲਾਕਾਰ ਸਮਾਂਥਾ ਅਕਿਨੈਨੀ, ਕਾਜਲ ਅਗਰਵਾਲ, ਖੁਸ਼ਬੂ ਸੁੰਦਰ, ਅਮਲਾ ਪੌਲ ਸ਼ਾਮਲ ਹੋਣਗੇ।
And life moves fwd in smiles :) Thank you ❤️ pic.twitter.com/HYLUNel1E9
— Rana Daggubati (@RanaDaggubati) August 6, 2020