ਰਾਖੀ ਸਾਵੰਤ ਨੇ ਬਿਆਨ ਕੀਤਾ ਦਰਦ, ਡਾਂਸਰ ਹੋਣ ਕਰਕੇ ਨਹੀਂ ਹੁੰਦਾ ਸੀ ਰਿਸ਼ਤਾ

12/31/2020 7:01:14 PM

ਮੁੰਬਈ (ਬਿਊਰੋ)– ਰਾਖੀ ਸਾਵੰਤ ਦੀ ਜ਼ਿੰਦਗੀ ਕਾਫੀ ਸ਼ੰਘਰਸ਼ ਵਾਲੀ ਰਹੀ ਹੈ, ਜਿਸ ਦਾ ਖੁਲਾਸਾ ਉਸ ਨੇ ਹਾਲ ਹੀ ’ਚ ਇਕ ਰਿਐਲਿਟੀ ਸ਼ੋਅ ’ਚ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਦੇ ਘਰ ਦਾ ਕਿਸ ਤਰ੍ਹਾਂ ਦਾ ਮਾਹੌਲ ਸੀ ਤੇ ਉਸ ਨੂੰ ਡਾਂਸਰ ਹੋਣ ਕਰਕੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਸ ਨੂੰ ਬਹੁਤ ਕੁਝ ਸੁਣਨਾ ਪਿਆ ਤੇ ਸਹਿਣਾ ਪਿਆ ਹੈ।

ਇਸ ਸ਼ੋਅ ’ਚ ਰਾਖੀ ਕਹਿੰਦੀ ਹੈ, ‘ਦੇਖ ਮੇਰੇ ਟਾਂਕੇ, ਮੇਰਾ ਮਾਮਾ ਮੈਨੂੰ ਬਚਪਨ ’ਚ ਮਾਰਦਾ ਸੀ। ਹੁਣ ਉਹ ਜਿਊਂਦਾ ਨਹੀਂ ਹੈ, ਸਾਨੂੰ ਬਾਲਕਨੀ ’ਚ ਵੀ ਖੜ੍ਹਨ ਦੀ ਇਜਾਜ਼ਤ ਨਹੀਂ ਸੀ। ਆਈਬ੍ਰੋ, ਵੈਕਸ ਵਰਗੀਆਂ ਚੀਜ਼ਾਂ ਕਰਵਾਉਣ ਦੀ ਮੇਰੇ ਘਰ ਦੀਆਂ ਔਰਤਾਂ ਨੂੰ ਇਜਾਜ਼ਤ ਨਹੀਂ ਸੀ। ਮੇਰੇ ਘਰ ਦਾ ਮਾਹੌਲ ਬਹੁਤ ਜ਼ਿਆਦਾ ਅਲੱਗ ਸੀ। ਪਤਾ ਨਹੀਂ ਕਿਸ ਤਰ੍ਹਾਂ ਦੇ ਲੋਕ ਸਨ ਯਾਰ।’

ਰਾਖੀ ਅੱਗੇ ਕਹਿੰਦੀ ਹੈ, ‘ਸਾਡੇ ਘਰ ਦੀਆਂ ਔਰਤਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਸੀ। ਮੇਰੇ ਵਾਸਤੇ ਬਹੁਤ ਸਾਰੇ ਰਿਸ਼ਤੇ ਆਏ ਤੇ ਚਲੇ ਗਏ ਕਿਉਂਕਿ ਮੈਂ ਡਾਂਸਰ ਸੀ। ਅਸੀਂ ਬਾਲੀਵੁੱਡ ’ਚ ਹੁੰਦੇ ਹਾਂ ਤਾਂ ਲੋਕ ਜੱਜ ਕਰਦੇ ਹਨ ਕਿ ਅਸੀਂ ਚਰਿੱਤਰਹੀਣ ਹਾਂ। ਬਾਲੀਵੁੱਡ ’ਚ ਹੋਣਾ ਗੁਨਾਹ ਹੈ, ਡਾਂਸਰ ਹੋਣਾ ਗੁਨਾਹ ਹੈ?’

ਦੱਸਣਯੋਗ ਹੈ ਕਿ ਰਾਖੀ ਸਾਵੰਤ ਬਾਲੀਵੁੱਡ ਫ਼ਿਲਮਾਂ ’ਚ ਬੌਤਰ ਡਾਂਸਰ ਮਸ਼ਹੂਰ ਹੋਈ। ਹਾਲ ਹੀ ’ਚ ਉਹ ਕਲਰਸ ਟੀ. ਵੀ. ’ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ ‘ਬਿੱਗ ਬੌਸ 14’ ’ਚ ਨਜ਼ਰ ਆ ਰਹੀ ਹੈ। ਇਸ ਸ਼ੋਅ ’ਚ ਰਾਖੀ ਕੁਝ ਨਾ ਕੁਝ ਅਜਿਹਾ ਕਰਦੀ ਰਹਿੰਦੀ ਹੈ, ਜਿਸ ਨਾਲ ਉਹ ਸੁਰਖ਼ੀਆਂ ’ਚ ਆ ਜਾਂਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor Rahul Singh