ਪ੍ਰੇਮੀ ਆਦਿਲ ਨਾਲ ਪੁਲਸ ਸਟੇਸ਼ਨ ਪਹੁੰਚੀ ਰਾਖੀ, ਰੋਂਦੇ ਹੋਏ ਸਾਬਕਾ ਪਤੀ ''ਤੇ ਲਗਾਏ ਗੰਭੀਰ ਦੋਸ਼ (ਵੀਡੀਓ)

Sunday, Jun 12, 2022 - 12:09 PM (IST)

ਪ੍ਰੇਮੀ ਆਦਿਲ ਨਾਲ ਪੁਲਸ ਸਟੇਸ਼ਨ ਪਹੁੰਚੀ ਰਾਖੀ, ਰੋਂਦੇ ਹੋਏ ਸਾਬਕਾ ਪਤੀ ''ਤੇ ਲਗਾਏ ਗੰਭੀਰ ਦੋਸ਼ (ਵੀਡੀਓ)

ਮੁੰਬਈ- 'ਡਰਾਮਾ ਕੁਈਨ' ਰਾਖੀ ਸਾਵੰਤ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ 'ਚ ਬਣੀ ਰਹਿੰਦੀ ਹੈ। ਰਾਖੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਹਮੇਸ਼ਾ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਰਾਖੀ ਇਨ੍ਹੀਂ ਦਿਨੀਂ ਕਾਫੀ ਪਰੇਸ਼ਾਨ ਹੈ। ਅਦਾਕਾਰਾ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਹੈ। ਰਾਖੀ ਨੂੰ ਗੰਦੇ-ਗੰਦੇ ਮੈਸੇਜ ਆ ਰਹੇ ਹਨ। ਰਾਖੀ ਆਪਣੇ ਪ੍ਰੇਮੀ ਆਦਿਲ ਦੁਰਰਾਨੀ ਦੇ ਨਾਲ ਮੁੰਬਈ ਦੇ ਓਸ਼ੀਵਾਰਾ ਪੁਲਸ ਸਟੇਸ਼ਨ ਪਹੁੰਚੀ ਹੈ। ਰਾਖੀ ਨੇ ਪੁਲਸ ਸਟੇਸ਼ਨ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ ਹੈਕ ਹੋਣ ਦੀ ਸ਼ਿਕਾਇਤ ਕੀਤੀ ਅਤੇ ਸਾਬਕਾ ਪਤੀ ਰਿਤੇਸ਼ 'ਤੇ ਵੀ ਗੰਭੀਰ ਦੋਸ਼ ਲਗਾਏ। 

PunjabKesari
ਰਾਖੀ ਨੇ ਮੀਡੀਆ ਦੇ ਸਾਹਮਣੇ ਰੋਂਦੇ ਹੋਏ ਇੰਸਟਾਗ੍ਰਾਮ ਅਕਾਊਂਟ ਹੈਕ ਕਰਨ ਦਾ ਦੋਸ਼ ਸਾਬਕਾ ਪਤੀ ਰਿਤੇਸ਼ 'ਤੇ ਲਗਾਉਂਦੇ ਹੋਏ ਕਿਹਾ-'ਉਹ ਮੇਰੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ। ਉਹ ਕਹਿੰਦਾ ਹੈ ਕਿ ਤੈਨੂੰ ਅਤੇ ਆਦਿਲ ਨੂੰ ਬਰਬਾਦ ਕਰ ਦੇਵਾਂਗਾ। ਤੈਨੂੰ ਅਤੇ ਆਦਿਲ ਨੂੰ ਇਕੱਠੇ ਨਹੀਂ ਰਹਿਣ ਦੇਵਾਂਗਾ। ਤਿੰਨ ਸਾਲ 'ਚ ਉਸ ਨੇ ਮੇਰੇ ਨਾਲ ਬਹੁਤ ਬਦਤਮੀਜ਼ੀ ਕੀਤੀ ਹੈ। ਮੈਨੂੰ ਧੱਕੇ ਮਾਰ ਕੇ ਘਰ ਤੋਂ ਬਾਹਰ ਕੱਢ ਦਿੱਤਾ ਸੀ ਅਤੇ ਮੈਨੂੰ ਗਾਲ੍ਹਾਂ ਵੀ ਕੱਢਦਾ ਸੀ।

 
 
 
 
 
 
 
 
 
 
 
 
 
 
 

A post shared by TAHIR JASUS007 (@tahirjasus)

ਹੁਣ ਉਹ ਮੇਰੇ ਸੋਸ਼ਲ ਮੀਡੀਆ 'ਤੇ ਅਟੈਕ ਕਰ ਰਿਹਾ ਹੈ। ਮੇਰਾ ਫੇਸਬੁੱਕ, ਇੰਸਟਾਗ੍ਰਾਮ ਸਾਰੇ ਅਕਾਊਂਟ ਹੈਕ ਹੋ ਗਏ ਹਨ ਅਤੇ ਇਹ ਕੰਮ ਉਸ ਨੇ ਹੀ ਕੀਤਾ ਹੈ। ਉਹ ਮੈਨੂੰ ਪਰੇਸ਼ਾਨ ਕਰ ਰਿਹਾ ਹੈ। ਮੈਨੂੰ ਹੁਣ ਤੱਕ ਉਸ ਦੇ ਖ਼ਿਲਾਫ ਕੋਈ ਐਕਸ਼ਨ ਨਹੀਂ ਲਿਆ ਹੈ।

ਪਰ ਉਹ ਮੈਨੂੰ ਹੁਣ ਤੱਕ ਬਲੈਕਮੇਲ ਕਰ ਰਿਹਾ ਹੈ। ਮੈਂ ਹੁਣ ਪੁਲਸ ਦੇ ਕੋਲ ਆਈ ਹਾਂ। ਮੈਨੂੰ ਨਹੀਂ ਪਤਾ ਕਿ ਅੰਦਰ ਮੇਰੇ ਤੋਂ ਕਿਸ ਤਰ੍ਹਾਂ ਦੇ ਸਵਾਲ ਕੀਤੇ ਜਾਣਗੇ। ਪਰ ਮੈਨੂੰ ਮੁੰਬਈ ਪੁਲਸ 'ਤੇ ਪੂਰਾ ਭਰੋਸਾ ਹੈ, ਉਹ ਮੇਰੀ ਸਪੋਰਟ ਕਰੇਗੀ।

PunjabKesari
ਦੱਸਣਯੋਗ ਹੈ ਕਿ 2020 'ਚ ਰਾਖੀ ਨੇ ਕੁਝ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਤਸਵੀਰਾਂ 'ਚ ਅਦਾਕਾਰਾ ਲਾੜੀ ਦੀ ਲੁਕ 'ਚ ਨਜ਼ਰ ਆਈ ਪਰ ਪਤੀ ਦਾ ਚਿਹਰਾ ਨਹੀਂ ਨਜ਼ਰ ਆਇਆ ਸੀ। ਇਸ ਦੇ ਬਾਅਦ ਰਾਖੀ 'ਬਿਗ ਬੌਸ 15' 'ਚ ਆਪਣੇ ਪਤੀ ਰਿਤੇਸ਼ ਦੇ ਨਾਲ ਪਹੁੰਚੀ ਸੀ। ਹਾਲਾਂਕਿ ਸ਼ੋਅ ਤੋਂ ਬਾਹਰ ਆਉਂਦੇ ਹੀ ਦੋਵੇਂ ਇਕ-ਦੂਜੇ ਤੋਂ ਵੱਖ ਹੋ ਗਏ। ਹੁਣ ਰਾਖੀ ਆਦਿਲ ਨੂੰ ਡੇਟ ਕਰ ਰਹੀ ਹੈ (ਵੀਡੀਓ)

PunjabKesari


author

Aarti dhillon

Content Editor

Related News