ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਮੌਕੇ ਧੀ ਅਮਾਨਤ ਕੌਰ ਦੇ ਭਾਵੁਕ ਬੋਲ- ''ਪਾਪਾ ਹਮੇਸ਼ਾ ਕਹਿੰਦੇ ਸੀ...''
Friday, Oct 17, 2025 - 04:20 PM (IST)

ਐਂਟਰਟੇਨਮੈਂਟ ਡੈਸਕ: ਅੱਜ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਪੌਣਾ ਵਿੱਚ ਉਨ੍ਹਾਂ ਦੇ ਭੋਗ ਸਮਾਗਮ ਦਾ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬੀ ਇੰਡਸਟਰੀ ਦੇ ਕਈ ਪ੍ਰਮੁੱਖ ਕਲਾਕਾਰ ਸ਼ਾਮਲ ਹੋਏ ਜਿਨ੍ਹਾਂ ਵਿੱਚ ਰੇਸ਼ਮ ਅਨਮੋਲ, ਰਣਜੀਤ ਬਾਵਾ, ਸਤਿੰਦਰ ਸੱਤੀ, ਸਚਿਨ ਆਹੂਜਾ, ਬੂਟਾ ਮੁਹੰਮਦ ਅਤੇ ਗੱਗੂ ਗਿੱਲ, ਸੂਫੀ ਗਾਇਕ ਪੂਰਨਚੰਦ ਵਡਾਲੀ ਸ਼ਾਮਲ ਸਨ।
ਇਹ ਵੀ ਪੜ੍ਹੋ- ਮਨੋਰੰਜਨ ਜਗਤ 'ਚ ਫ਼ਿਰ ਪਸਰਿਆ ਮਾਤਮ ! ਮਸ਼ਹੂਰ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ
ਪਿੰਡ ਦੇ ਸਰਪੰਚ ਹਰਜੀਤ ਸਿੰਘ ਨੇ ਦੱਸਿਆ ਕਿ ਰਾਜਵੀਰ ਜਵੰਦਾ ਦੀ ਆਤਮਾ ਲਈ ਅਰਦਾਸਾਂ ਕੀਤੀਆਂ ਗਈਆਂ। ਰਾਜਵੀਰ ਦੀ ਧੀ ਅਮਾਨਤ ਕੌਰ ਭਾਵੁਕ ਹੋ ਗਈ ਅਤੇ ਕਿਹਾ, "ਮੇਰੇ ਪਿਤਾ ਸਭ ਤੋਂ ਪਿਆਰੇ ਸਨ; ਉਹ ਮੈਨੂੰ ਖੁਸ਼ਕਿਸਮਤ ਸਮਝਦੇ ਸਨ ਅਤੇ ਮੈਨੂੰ ਬਹੁਤ ਪਿਆਰ ਕਰਦੇ ਸਨ। ਹੁਣ ਉਹ ਮੇਰੇ ਤੋਂ ਦੂਰ ਚਲੇ ਗਏ ਹਨ। ਜਿਸ ਤਰ੍ਹਾਂ ਮੇਰੇ ਪਾਪਾ ਨਾਲ ਹੋਇਆ, ਉਸ ਤਰ੍ਹਾਂ ਕਿਸੇ ਦੇ ਪਾਪਾ ਨਾਲ ਨਾ ਹੋਵੇ।" ਇਸ ਦੌਰਾਨ ਰਾਜ ਸਭਾ ਮੈਂਬਰ ਵਿਕਰਮ ਸਾਹਨੀ ਨੇ ਐਲਾਨ ਕੀਤਾ ਕਿ ਰਾਜਵੀਰ ਜਵੰਦਾ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਤੇ ਸਰਕਾਰ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕੇਗੀ। ਉਹ ਜਲਦੀ ਹੀ ਇਸ ਮਾਮਲੇ 'ਤੇ ਚਰਚਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਗੇ।
ਇਹ ਵੀ ਪੜ੍ਹੋ- ਚਮਕਦੇ ਸਿਤਾਰੇ ਦੇ ਦਿਹਾਂਤ ਨਾਲ ਬਾਲੀਵੁੱਡ ਇੰਡਸਟਰੀ 'ਚ ਛਾਇਆ ਮਾਤਮ ! ਜਾਣੋ ਕਦੋਂ ਤੇ ਕਿੱਥੇ ਹੋਵੇਗਾ ਅੰਤਿਮ ਸੰਸਕਾਰ
ਜ਼ਿਕਰਯੋਗ ਹੈ ਕਿ 27 ਸਤੰਬਰ ਨੂੰ ਰਾਜਵੀਰ ਜਵੰਦਾ ਬੱਦੀ ਤੋਂ ਸ਼ਿਮਲਾ ਜਾ ਰਹੇ ਸਨ। ਉਹ 5 ਦੋਸਤਾਂ ਸਮੇਤ ਵੱਖ-ਵੱਖ ਬਾਈਕਾਂ ‘ਤੇ ਸਫਰ ਕਰ ਰਹੇ ਸਨ। ਇਸ ਦੌਰਾਨ ਪਿੰਜੌਰ ਦੇ ਨੇੜੇ ਗਾਇਕ ਰਾਜਵੀਰ ਹਾਦਸੇ ਦਾ ਸ਼ਿਕਾਰ ਹੋ ਗਏ। ਚਸ਼ਮਦੀਦਾਂ ਨੇ ਪੁਲਸ ਨੂੰ ਦੱਸਿਆ ਕਿ ਬਾਈਕ ਸਿੱਧੀ ਪਸ਼ੂ ਨਾਲ ਟਕਰਾਈ ਸੀ। ਨੇੜੇ ਮੌਜੂਦ ਲੋਕਾਂ ਨੇ ਵੀ ਪੁਸ਼ਟੀ ਕੀਤੀ ਕਿ ਉਸ ਸਮੇਂ ਉੱਥੇ ਕੋਈ ਕਾਰ ਨਹੀਂ ਸੀ। ਇਸ ਹਾਦਸੇ ‘ਚ ਰਾਜਵੀਰ ਜਵੰਦਾ ਨੂੰ ਸਿਰ ਅਤੇ ਰੀੜ ਦੀ ਹੱਡੀ ‘ਚ ਗੰਭੀਰ ਸੱਟਾਂ ਲੱਗੀਆਂ ਸਨ। ਉਨ੍ਹਾਂ ਨੂੰ ਪਹਿਲਾਂ ਨਜ਼ਦੀਕੀ ਹਸਪਤਾਲ ਤੇ ਬਾਅਦ ਵਿੱਚ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਇਲਾਜ਼ 11 ਦਿਨ ਤੱਕ ਚੱਲਦਾ ਰਿਹਾ ਅਤੇ ਆਖਿਰਕਾਰ ਉਹ 8 ਅਕਤੂਬਰ 2025 ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਗਏ।
ਇਹ ਵੀ ਪੜ੍ਹੋ- ਬਾਲੀਵੁੱਡ ਦੇ ਮਸ਼ਹੂਰ ਜੋੜੇ ਨੇ ਦਿੱਤੀ Good News ! ਵਾਇਰਲ ਵੀਡੀਓ ਨੇ ਛੇੜ'ਤੀ ਚਰਚਾ