ਰਾਜਪਾਲ ਯਾਦਵ ਦੀ ਕਰੋੜਾਂ ਦੀ ਜਾਇਦਾਦ ਸੀਲ, ਬੈਂਕ ਨੇ ਲਗਾਇਆ ਘਰ ਨੂੰ ਤਾਲਾ

Tuesday, Aug 13, 2024 - 09:46 AM (IST)

ਰਾਜਪਾਲ ਯਾਦਵ ਦੀ ਕਰੋੜਾਂ ਦੀ ਜਾਇਦਾਦ ਸੀਲ, ਬੈਂਕ ਨੇ ਲਗਾਇਆ ਘਰ ਨੂੰ ਤਾਲਾ

ਮੁੰਬਈ- ਬਾਲੀਵੁੱਡ ਦੇ ਚਹੇਤੇ ਅਦਾਕਾਰ ਰਾਜਪਾਲ ਯਾਦਵ ਨੂੰ ਵੱਡਾ ਝਟਕਾ ਲੱਗਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਸਥਿਤ ਅਦਾਕਾਰ ਦੀ ਕਰੋੜਾਂ ਰੁਪਏ ਦੀ ਜਾਇਦਾਦ ਸੀਲ ਕਰ ਦਿੱਤੀ ਗਈ ਹੈ। ਬੈਂਕ ਵਾਲਿਆਂ ਨੇ ਉਸ ਦੇ ਘਰ ਨੂੰ ਬਾਹਰੋਂ ਤਾਲਾ ਲਗਾ ਦਿੱਤਾ ਹੈ।ਫਿਲਮ ਦੇ ਨਿਰਮਾਣ ਲਈ ਅਦਾਕਾਰ (ਰਾਜਪਾਲ ਯਾਦਵ) ਨੇ ਮੁੰਬਈ ਦੇ 'ਸੈਂਟਰਲ ਬੈਂਕ ਆਫ ਇੰਡੀਆ' ਤੋਂ 3 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ।

ਇਹ ਖ਼ਬਰ ਵੀ ਪੜ੍ਹੋ - ਗਾਇਕ ਬੱਬੂ ਮਾਨ ਨੇ ਬ੍ਰਿਸਬੇਨ 'ਚ ਲਗਾਏ ਚਾਰ ਚੰਨ, ਲੋਕਾਂ 'ਚ ਦੇਖਣ ਨੂੰ ਮਿਲਿਆ ਉਤਸ਼ਾਹ

ਫਿਰ ਉਸ ਨੇ ਗਾਰੰਟੀ ਵਜੋਂ ਆਪਣੇ ਪਿਤਾ ਦੇ ਨਾਂ ਜ਼ਮੀਨ ਅਤੇ ਇਮਾਰਤ ਗਿਰਵੀ ਰੱਖ ਲਈ ਸੀ। ਅਜਿਹੇ 'ਚ ਕਰਜ਼ੇ ਦੀ ਰਕਮ ਨਾ ਮੋੜ ਸਕਣ ਕਾਰਨ ਸੈਂਟਰਲ ਬੈਂਕ ਆਫ ਇੰਡੀਆ ਦੀ ਟੀਮ ਨੇ ਕਰੋੜਾਂ ਰੁਪਏ ਦੀ ਜਾਇਦਾਦ ਨੂੰ ਸੀਲ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਟੋਰਾਂਟੋ ਲਾਈਵ ਸ਼ੋਅ ਦੌਰਾਨ ਮਾਪਿਆਂ ਨੂੰ ਯਾਦ ਕਰਕੇ ਹੋ ਗਏ ਭਾਵੁਕ

ਜਾਣਕਾਰੀ ਅਤੇ ਬੈਂਕ ਅਧਿਕਾਰੀਆਂ ਮੁਤਾਬਕ ਅਭਿਨੇਤਾ ਰਾਜਪਾਲ (ਰਾਜਪਾਲ ਯਾਦਵ) ਨੇ 3 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ, ਜੋ ਵਧ ਕੇ 11 ਕਰੋੜ ਰੁਪਏ ਹੋ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News