‘ਵਿੱਕੀ ਵਿਦਿਆ ਕਾ ਵੋਹ ਵਾਲਾ ਵੀਡੀਓ’ 11 ਅਕਤੂਬਰ ਨੂੰ ਹੋਵੇਗੀ ਰਿਲੀਜ਼

04/18/2024 12:57:14 PM

ਮੁੰਬਈ (ਬਿਊਰੋ) - ਪਾਵਰ ਪੈਕਡ ਪ੍ਰਫਾਰਮਰ ਰਾਜਕੁਮਾਰ ਰਾਓ ਸਟਾਰਰ ‘ਵਿੱਕੀ ਵਿਦਿਆ ਕਾ ਵੋਹ ਵਾਲਾ ਵੀਡੀਓ’, ਜਿਸ ’ਚ ਤ੍ਰਿਪਤੀ ਡਿਮਰੀ ਵੀ ਇਕ ਮਹੱਤਵਪੂਰਨ ਭੂਮਿਕਾ ’ਚ ਹੈ, ਦਰਸ਼ਕਾਂ ਦਾ ਦਿਲ ਜਿੱਤਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਨਵੀਂ ਜੋੜੀ ਪਹਿਲੀ ਵਾਰ ਵੱਡੇ ਪਰਦੇ ’ਤੇ ਇਕੱਠੀ ਨਜ਼ਰ ਆਵੇਗੀ। ਇਹ ਫਿਲਮ 90 ਦੇ ਦਹਾਕੇ ਦੀਆਂ ਪੁਰਾਣੀਆਂ ਯਾਦਾਂ ਦੀ ਰੋਲਰ ਕੋਸਟਰ ਰਾਈਡ ’ਤੇ ਦਰਸ਼ਕਾਂ ਨੂੰ ਲੈ ਕੇ ਜਾਣ ਲਈ ਤਿਆਰ ਹੈ ਤੇ ਇਸ ਸਾਲ 11 ਅਕਤੂਬਰ ਨੂੰ ਰਿਲੀਜ਼ ਹੋਵੇਗੀ। 

ਇਹ ਵੀ ਪੜ੍ਹੋ : ਗਾਇਕਾ ਅਫਸਾਨਾ ਖ਼ਾਨ ਤੋਂ ਫੈਨ ਨੇ ਇੰਝ ਵਾਰੇ 26 ਲੱਖ, ਵੇਖ ਲੋਕਾਂ ਹੋ ਗਏ ਹੈਰਾਨ (ਵੀਡੀਓ)

‘ਵਿੱਕੀ ਵਿਦਿਆ ਕਾ ਵੋਹ ਵਾਲਾ ਵੀਡੀਓ’ ਹਾਸੇ ਤੇ ਡਰਾਮੇ ਦੇ ਮਿਸ਼ਰਣ ਦਾ ਵਾਅਦਾ ਕਰਦਾ ਹੈ, ਦਰਸ਼ਕਾਂ ਨੂੰ 90 ਦੇ ਦਹਾਕੇ ਦੇ ਚਾਰਮ ਤੇ ਐਨਰਜੀ ’ਚ ਡੁਬੋ ਦਿੰਦਾ ਹੈ। ਇਹ ਫਿਲਮ ਰਾਜਕੁਮਾਰ ਰਾਓ ਦੀ ਆਉਣ ਵਾਲੀ ਫਿਲਮ ‘ਸ਼੍ਰੀਕਾਂਤ’ ਤੇ ‘ਮਿਸਟਰ ਐਂਡ ਮਿਸਿਜ਼ ਮਾਹੀ’ ਤੋਂ ਬਹੁਤ ਵੱਖਰੀ ਹੋਵੇਗੀ। ‘ਸ਼੍ਰੀਕਾਂਤ’ ਇਕ ਬਾਇਓਪਿਕ ਹੈ।

ਇਹ ਵੀ ਪੜ੍ਹੋ : ਅਦਾਕਾਰ ਬਿਨੂੰ ਢਿੱਲੋਂ ਨੇ ਭਾਜਪਾ 'ਚ ਸ਼ਾਮਲ ਹੋਣ ਤੋਂ ਚੁੱਕਿਆ ਪਰਦਾ, ਸਿਆਸਤ 'ਚ ਜਾਣ ਬਾਰੇ ਕਰ 'ਤਾ ਵੱਡਾ ਖ਼ੁਲਾਸਾ

ਜਦੋਂ ਕਿ ‘ਮਿਸਟਰ ਐਂਡ ਮਿਸਿਜ਼ ਮਾਹੀ’ ਇਕ ਸਪੋਰਟਸ ਡਰਾਮਾ ਹੈ ਅਤੇ ‘ਵਿੱਕੀ ਵਿਦਿਆ ਕਾ ਵੋਹ ਵਾਲਾ ਵੀਡੀਓ’ ਇਕ ਕਾਮੇਡੀ ਹੈ, ਜੋ ਦਰਸ਼ਕਾਂ ਨੂੰ ਪੁਰਾਣੀਆਂ ਯਾਦਾਂ ’ਚ ਲਿਜਾਣ ਲਈ ਤਿਆਰ ਹੈ। ਫਿਲਮ ਭੂਸ਼ਣ ਕੁਮਾਰ ਤੇ ਕ੍ਰਿਸ਼ਨ ਕੁਮਾਰ, ਸ਼ੋਭਾ ਕਪੂਰ ਤੇ ਏਕਤਾ ਆਰ. ਕਪੂਰ, ਵਿਪੁਲ ਡੀ. ਸ਼ਾਹ, ਅਸ਼ਵਿਨ ਵਰਦੇ ਤੇ ਰਾਜੇਸ਼ ਬਹਿਲ, ਰਾਜ ਸ਼ਾਂਡਿਲਿਆ ਤੇ ਵਿਮਲ ਲਾਹੋਟੀ ਵਿਚਾਲੇ ਇਕ ਸ਼ਾਨਦਾਰ ਸਹਿਯੋਗ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News