'ਸਤ੍ਰੀ 2' ਦੀ ਸਫਲਤਾ ਤੋਂ ਬਾਅਦ ਰਾਜਕੁਮਾਰ ਰਾਓ ਨੇ ਦਿੱਤੀ ਖੁਸ਼ਖ਼ਬਰੀ
Saturday, Aug 31, 2024 - 01:24 PM (IST)

ਮੁੰਬਈ- ਅਦਾਕਾਰ ਰਾਜਕੁਮਾਰ ਰਾਓ ਇਨ੍ਹੀਂ ਦਿਨੀਂ ਆਪਣੀ ਬਲਾਕਬਸਟਰ ਫਿਲਮ 'ਸਤ੍ਰੀ 2' ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਹਨ। 15 ਅਗਸਤ ਨੂੰ ਰਿਲੀਜ਼ ਹੋਈ ਇਹ ਫਿਲਮ ਪਹਿਲੇ ਦਿਨ ਤੋਂ ਹੀ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। 'ਸਤ੍ਰੀ 2' ਦੀ ਸਫਲਤਾ ਤੋਂ ਬਾਅਦ ਹੁਣ ਰਾਜੁਕਮਾਰ ਰਾਓ ਨੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਅਦਾਕਾਰ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕਰ ਦਿੱਤਾ ਹੈ। ਆਓ ਜਾਣਦੇ ਹਾਂ ਰਾਜਕੁਮਾਰ ਹੁਣ ਕਿਸ ਫਿਲਮ 'ਚ ਨਜ਼ਰ ਆਉਣ ਵਾਲੇ ਹਨ।
ਰਾਜਕੁਮਾਰ ਰਾਓ ਨੇ 'ਸਤ੍ਰੀ 2' ਤੋਂ ਬਾਅਦ ਹੁਣ ਆਪਣੀ ਨਵੀਂ ਫਿਲਮ ਦਾ ਐਲਾਨ ਕੀਤਾ ਹੈ। ਇਸ ਫਿਲਮ ਦਾ ਨਾਂ 'Maalik' ਹੈ।ਇਸ ਦੇ ਪੋਸਟਰ ਤੋਂ ਸਾਫ ਹੈ ਕਿ ਰਾਜਕੁਮਾਰ ਰਾਓ ਦੀ ਇਹ ਫਿਲਮ ਸ਼ਾਨਦਾਰ ਹੋਣ ਵਾਲੀ ਹੈ। ਇਸ 'ਚ ਅਦਾਕਾਰ ਇਕ ਹੱਥ 'ਚ ਬੰਦੂਕ ਫੜੀ ਜੀਪ 'ਤੇ ਖੜ੍ਹਾ ਹੈ। ਫਿਲਮ ਦੇ ਪਹਿਲੇ ਲੁੱਕ 'ਚ ਖੁਦ ਰਾਜਕੁਮਾਰ ਰਾਓ ਐਕਸ਼ਨ ਹੀਰੋ ਦੇ ਲੁੱਕ 'ਚ ਨਜ਼ਰ ਆ ਰਹੇ ਹਨ, ਜਿਸ ਨਾਲ ਪ੍ਰਸ਼ੰਸਕਾਂ ਦਾ ਉਤਸ਼ਾਹ ਵਧ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ -ਮਲਿਆਲਮ ਫਿਲਮ ਇੰਡਸਟਰੀ 'ਚ MeToo ਦਾ ਤੂਫ਼ਾਨ, ਫ਼ਿਲਮ ਨਿਰਦੇਸ਼ਕ ਰੰਜੀਤ 'ਤੇ FIR ਦਰਜ
ਫਿਲਮ ਮਲਿਕ ਦਾ ਨਿਰਦੇਸ਼ਨ ਪੁਲਕਿਤ ਦੁਆਰਾ ਕੀਤਾ ਜਾ ਰਿਹਾ ਹੈ, ਜਦੋਂ ਕਿ ਇਸ ਦਾ ਨਿਰਮਾਣ ਟਿਪਸ ਫਿਲਮ ਪ੍ਰੋਡਕਸ਼ਨ ਕੁਮਾਰ ਟੌਰਾਨੀ, ਜੈ ਸੇਵਾਕਰਮੀ ਦੁਆਰਾ ਕੀਤਾ ਜਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।