ਹੈਲਮੇਟ ਜਾਂ ਮਾਸਕ ਨਹੀਂ, ਇਸ ਵਾਰ ਰਾਜ ਕੁੰਦਰਾ ਨੇ ਛਾਣਨੀ ਨਾਲ ਲੁਕਾਇਆ ਮੂੰਹ, ਲੋਕ ਬੋਲੇ- ‘ਹੱਦ ਹੋ ਗਈ’

10/14/2022 10:04:00 AM

ਮੁੰਬਈ (ਬਿਊਰੋ)– 13 ਅਕਤੂਬਰ ਨੂੰ ਦੇਸ਼ ਭਰ ’ਚ ਕਰਵਾਚੌਥ ਦੀ ਧੂਮ ਸੀ। ਆਮ ਮਹਿਲਾ ਹੋਵੇ ਜਾਂ ਸੈਲੇਬ੍ਰਿਟੀ, ਹਰ ਕਿਸੇ ਨੇ ਵਰਤ ਰੱਖ ਕੇ ਪਤੀ ਦੀ ਲੰਬੀ ਉਮਰ ਦੀ ਦੁਆ ਕੀਤੀ। ਸੋਸ਼ਲ ਮੀਡੀਆ ’ਤੇ ਕਰਵਾਚੌਥ ਦੇ ਤਿਉਹਾਰ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਰਿਆਂ ਦਾ ਧਿਆਨ ਖਿੱਚ ਰਹੀਆਂ ਹਨ। ਤਿਉਹਾਰ ਦੇ ਮੌਕੇ ’ਤੇ ਰਾਜ ਕੁੰਦਰਾ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਇਹ ਖ਼ਬਰ ਵੀ ਪੜ੍ਹੋ : ‘ਆਦਿਪੁਰਸ਼’ ਵਿਵਾਦ : ਸੈਫ ਅਲੀ ਖ਼ਾਨ ਖ਼ਿਲਾਫ਼ ਸ਼ਿਕਾਇਤ ਦਰਜ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਲੱਗਾ ਦੋਸ਼

ਮਜ਼ੇਦਾਰ ਗੱਲ ਇਹ ਹੈ ਕਿ ਇਸ ਵਾਰ ਰਾਜ ਕੁੰਦਰਾ ਮਾਸਕ ਜਾਂ ਹੈਲਮੇਟ ਨਾਲ ਨਹੀਂ, ਸਗੋਂ ਛਾਣਨੀ ਨਾਲ ਆਪਣਾ ਮੂੰਹ ਲੁਕਾਉਂਦੇ ਨਜ਼ਰ ਆਏ। ਵੱਡੀਆਂ ਸੈਲੇਬ੍ਰਿਟੀਜ਼ ਨੇ ਅਨਿਲ ਕਪੂਰ ਤੇ ਸੁਨੀਤਾ ਕਪੂਰ ਦੇ ਘਰ ’ਤੇ ਕਰਵਾਚੌਥ ਦੀ ਪੂਜਾ-ਅਰਚਨਾ ਕੀਤੀ। ਇਸ ਮੌਕੇ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਵੀ ਪਹੁੰਚੇ। ਰਾਜ ਨੂੰ ਦੇਖਦਿਆਂ ਹੀ ਉਨ੍ਹਾਂ ਨੂੰ ਕੈਮਰੇ ’ਚ ਕੈਦ ਕਰਨ ਲਈ ਪਾਪਾਰਾਜ਼ੀ ਦੀ ਭੀੜ ਇਕੱਠੀ ਹੋ ਗਈ।

ਇਸ ਦੌਰਾਨ ਉਥੇ ਮੌਜੂਦ ਲੋਕਾਂ ਨੂੰ ਰਾਜ ਦਾ ਇਕ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ। ਰਾਜ ਕੁੰਦਰਾ ਛਾਣਨੀ ਨਾਲ ਚਿਹਰਾ ਲੁਕਾ ਕੇ ਅਨਿਲ ਕਪੂਰ ਦੇ ਘਰ ਜਾਂਦੇ ਦਿਖੇ। ਕਰਵਾਚੌਥ ਦੀ ਛਾਣਨੀ ’ਤੇ ਦਿਲ ਬਣਿਆ ਹੋਇਆ ਸੀ, ਜਿਸ ’ਤੇ ਐੱਸ. ਐੱਸ. ਕੇ. ਯਾਨੀ ਸ਼ਿਲਪਾ ਸ਼ੈੱਟੀ ਕੁੰਦਰਾ ਲਿਖਿਆ ਸੀ।

ਛਾਣਨੀ ਤੋਂ ਪਹਿਲਾਂ ਕਈ ਵਾਰ ਉਨ੍ਹਾਂ ਨੂੰ ਮਾਸਕ ਤੇ ਹੈਲਮੇਟ ਨਾਲ ਮੂੰਹ ਲੁਕਾਉਂਦੇ ਦੇਖਿਆ ਗਿਆ ਹੈ ਪਰ ਕਿਸੇ ਨੇ ਨਹੀਂ ਸੋਚਿਆ ਸੀ ਕਿ ਉਹ ਇਸ ਵਾਰ ਛਾਣਨੀ ਨਾਲ ਮੂੰਹ ਲੁਕਾਉਣਗੇ। ਰਾਜ ਕੁੰਦਰਾ ਦੀ ਵੀਡੀਓ ਦੇਖਣ ਤੋਂ ਬਾਅਦ ਲੋਕ ਉਸ ’ਤੇ ਵੱਖ-ਵੱਖ ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ। ਕੋਈ ਲਿਖ ਰਿਹਾ ਹੈ ਕਿ ਚੰਨ ਲੁਕਿਆ ਚਾਂਦਨੀ ’ਚ। ਕਿਸੇ ਨੇ ਲਿਖਿਆ ਕਿ ਇਹ ਤਾਂ ਹੱਦ ਹੈ। ਉਥੇ ਕਿਸੇ ਨੇ ਕਿਹਾ ਕਿ ਇਹ ਮਾਸਕ ਵੀ ਸਹੀ ਹੈ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਫੁੱਲ ਡਰਾਮਾ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਲੋਕਾਂ ਨੇ ਰਾਜ ਕੁੰਦਰਾ ਲਈ ਅਜਿਹੇ ਕੁਮੈਂਟਸ ਲਿਖੇ ਹਨ। ਉਹ ਜਦੋਂ-ਜਦੋਂ ਇਸ ਤਰ੍ਹਾਂ ਨਾਲ ਬਾਹਰ ਆਏ ਹਨ, ਲੋਕਾਂ ਨੇ ਮਜ਼ੇਦਾਰ ਕੁਮੈਂਟਸ ਨਾਲ ਹੈਰਾਨ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News