ਸਮੇਂ ਰੈਨਾ ਨੂੰ ਪੁਲਸ ਨੇ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਥਾਣੇ
Monday, Feb 17, 2025 - 04:50 PM (IST)

ਐਂਟਰਟੇਨਮੈਂਟ ਡੈਸਕ : ‘ਇੰਡੀਆਜ਼ ਗੌਟ ਲੇਟੈਂਟ’ ਵਿਵਾਦ ਦੇ ਮਾਮਲੇ ਵਿਚ, ਯੂ-ਟਿਊਬਰ ਸਮੇਂ ਰੈਨਾ ਨੇ ਮਹਾਰਾਸ਼ਟਰ ਸਾਈਬਰ ਸੈੱਲ ਨੂੰ ਵੀਡੀਉ ਕਾਨਫ਼ਰੰਸਿੰਗ ਰਾਹੀਂ ਅਪਣਾ ਬਿਆਨ ਦਰਜ ਕਰਨ ਦੀ ਬੇਨਤੀ ਕੀਤੀ ਹੈ। ਯੂ-ਟਿਊਬਰ ਸਮੇਂ ਰੈਨਾ ਦਾ ਸ਼ੋਅ ‘ਇੰਡੀਆਜ਼ ਗੌਟ ਲੇਟੈਂਟ’ ਵਿਵਾਦਾਂ ਵਿਚ ਘਿਰਿਆ ਹੋਇਆ ਹੈ। ਇਸ ਸ਼ੋਅ ਦੇ ਇਕ ਐਪੀਸੋਡ ਵਿਚ ਰਣਵੀਰ ਇਲਾਹਾਬਾਦੀਆ ਨੂੰ ਦੇਖਿਆ ਗਿਆ ਸੀ। ਉਸ ਨੇ ਸ਼ੋਅ 'ਤੇ ਮਾਪਿਆਂ ਦੇ ਨਿੱਜੀ ਜੀਵਨ ਬਾਰੇ ਅਸ਼ਲੀਲ ਟਿੱਪਣੀਆਂ ਕੀਤੀਆਂ ਸਨ। ਉਸ ਸਮੇਂ ਬਹੁਤ ਵਿਵਾਦ ਹੋਇਆ ਸੀ। ਇਸ ਤੋਂ ਇਲਾਵਾ, ਰਣਵੀਰ ਇਲਾਹਾਬਾਦੀਆ ਅਤੇ ਸਮੇਂ ਰੈਨਾ ਵਿਰੁੱਧ ਐਫ਼. ਆਈ. ਆਰ. ਦਰਜ ਕੀਤੀ ਗਈ ਸੀ। ਹੁਣ ਇਸ ਮਾਮਲੇ ਵਿਚ, ਸਮੇਂ ਰੈਨਾ ਨੇ ਮਹਾਰਾਸ਼ਟਰ ਸਾਈਬਰ ਸੈੱਲ ਨੂੰ ਵੀਡੀਉ ਕਾਨਫ਼ਰੰਸਿੰਗ ਰਾਹੀਂ ਅਪਣਾ ਬਿਆਨ ਦਰਜ ਕਰਨ ਦੀ ਬੇਨਤੀ ਕੀਤੀ ਹੈ।
ਇਹ ਵੀ ਪੜ੍ਹੋ- ਮਸ਼ਹੂਰ ਗਾਇਕਾ ਸ਼ਕੀਰਾ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ
ਜਾਣਕਾਰੀ ਅਨੁਸਾਰ, ਸਮੇਂ ਰੈਨਾ ਇਸ ਸਮੇਂ ਦੇਸ਼ ਤੋਂ ਬਾਹਰ ਹਨ ਅਤੇ ਇਸ ਲਈ ਉਨ੍ਹਾਂ ਨੇ ਇਹ ਬੇਨਤੀ ਕੀਤੀ ਹੈ। ਹਾਲਾਂਕਿ, ਮਹਾਰਾਸ਼ਟਰ ਸਾਈਬਰ ਸੈੱਲ ਨੇ ਉਸ ਨੂੰ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਉਸ ਨੂੰ ਆਪਣਾ ਬਿਆਨ ਨਿੱਜੀ ਤੌਰ 'ਤੇ ਦਰਜ ਕਰਵਾਉਣਾ ਪਵੇਗਾ। ਉਸ ਨੂੰ ਭਲਕੇ 18 ਫ਼ਰਵਰੀ ਨੂੰ ਅਪਣਾ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਗਿਆ ਹੈ।
ਇਹ ਵੀ ਪੜ੍ਹੋ- 24 ਸਾਲਾ ਮਸ਼ਹੂਰ ਅਦਾਕਾਰਾ ਦਾ ਦਿਹਾਂਤ, ਘਰ 'ਚੋਂ ਮਿਲੀ ਲਾਸ਼
ਰਣਵੀਰ ਇਲਾਹਾਬਾਦੀਆ ਯੂ-ਟਿਊਬਰ ਸਮੇਂ ਰੈਨਾ ਦੇ ਕਾਮੇਡੀ ਸ਼ੋਅ ‘ਇੰਡੀਆਜ਼ ਗੌਟ ਲੇਟੈਂਟ’ ਵਿਚ ਸਮੈ ਰੈਨਾ ਸਮੇਤ ਕਈ ਹੋਰਾਂ ਦੇ ਨਾਲ ਜੱਜਾਂ ਦੇ ਪੈਨਲ ਦਾ ਹਿੱਸਾ ਵੀ ਸੀ। ਜਿੱਥੇ ਉਸ ਨੇ ਇਕ ਪ੍ਰਤੀਯੋਗੀ ਤੋਂ ਮਾਪਿਆਂ ਵਿਚਕਾਰ ਨੇੜਤਾ ਬਾਰੇ ਇਕ ਅਪਮਾਨਜਨਕ ਸਵਾਲ ਪੁੱਛਿਆ। ਇਸ ਤੋਂ ਬਾਅਦ ਇਹ ਮਾਮਲਾ ਵਿਵਾਦ ਵਿਚ ਆ ਗਿਆ ਅਤੇ ਰਣਵੀਰ ਇਲਾਹਾਬਾਦੀਆ, ਸਮੇਂ ਰੈਨਾ ਅਤੇ ਅਪੂਰਵ ਮਖ਼ੀਜਾ ਸਮੇਤ ਕਈ ਹੋਰਾਂ ਵਿਰੁਧ ਕੇਸ ਦਰਜ ਕੀਤਾ ਗਿਆ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕਈ ਲੋਕਾਂ ਤੋਂ ਪੁੱਛ-ਗਿੱਛ ਕਰ ਕੇ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8