ਮਸ਼ਹੂਰ ਗਾਇਕ ਨੇ ਖਰੀਦਿਆ ਆਲੀਸ਼ਾਨ ਅਪਾਰਟਮੈਂਟ, ਕੀਮਤ ਉਡਾ ਦੇਵੇਗੀ ਹੋਸ਼

Wednesday, Nov 06, 2024 - 06:13 PM (IST)

ਮਸ਼ਹੂਰ ਗਾਇਕ ਨੇ ਖਰੀਦਿਆ ਆਲੀਸ਼ਾਨ ਅਪਾਰਟਮੈਂਟ, ਕੀਮਤ ਉਡਾ ਦੇਵੇਗੀ ਹੋਸ਼

ਮੁੰਬਈ- ਗਾਇਕ ਅਤੇ ਰਿਐਲਿਟੀ ਸ਼ੋਅਜ਼ 'ਚ ਨਜ਼ਰ ਆ ਚੁੱਕੇ ਰਾਹੁਲ ਵੈਦਿਆ ਨੇ ਹਾਲ ਹੀ 'ਚ ਮੁੰਬਈ 'ਚ 9 ਕਰੋੜ ਰੁਪਏ ਦਾ ਅਪਾਰਟਮੈਂਟ ਖਰੀਦਿਆ ਹੈ। ਸਕਵਾਇਰ ਯਾਰਡਜਸ ਦੀ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ। ਨਵਾਂ ਖਰੀਦਿਆ ਗਿਆ ਅਪਾਰਟਮੈਂਟ DLH Signature ਵਿੱਚ ਸਥਿਤ ਹੈ ਜੋ ਬਾਂਦਰਾ ਪੱਛਮ 'ਚ ਡੀਐੱਚਐੱਲ ਗਰੁੱਪ ਦਾ ਇਕ ਪ੍ਰੀਮੀਅਮ ਪ੍ਰੋਜੈਕਟ ਹੈ। 1.25 ਏਕੜ ਵਿੱਚ ਫੈਲੇ ਇਸ ਕੰਪਲੈਕਸ ਵਿੱਚ ਕਈ ਤਰ੍ਹਾਂ ਦੀਆਂ ਸਹੂਲਤਾਂ ਮੌਜੂਦ ਹਨ।

ਇਹ ਵੀ ਪੜ੍ਹੋ-ਤਲਾਕ ਦੀਆਂ ਖਬਰਾਂ 'ਤੇ ਇਸ ਅਦਾਕਾਰਾ ਨੂੰ ਅਭਿਸ਼ੇਕ ਦਾ ਬਚਾਅ ਕਰਨਾ ਪਿਆ ਮਹਿੰਗਾ, ਹੋਈ ਟ੍ਰੋਲ
ਸਕਵਾਇਰ ਯਾਰਡਸ ਦੇ ਅਨੁਸਾਰ, ਰਾਹੁਲ ਵੈਦਿਆ ਨੇ ਜੋ ਅਪਾਰਟਮੈਂਟ ਖਰੀਦਿਆ ਹੈ, ਉਹ ਲਗਭਗ 3,110 ਵਰਗ ਫੁੱਟ (288.92 ਵਰਗ ਮੀਟਰ) ਦੇ ਕਾਰਪੇਟ ਖੇਤਰ ਅਤੇ 317.93 ਵਰਗ ਮੀਟਰ (3,422 ਵਰਗ ਫੁੱਟ) ਦੇ ਬਿਲਟ-ਅੱਪ ਖੇਤਰ ਵਿੱਚ ਫੈਲਿਆ ਹੋਇਆ ਹੈ। ਅਕਤੂਬਰ 2024 ਵਿੱਚ ਅੰਤਿਮ ਰੂਪ ਦਿੱਤੇ ਗਏ ਲੈਣ-ਦੇਣ ਵਿੱਚ 56.37 ਲੱਖ ਰੁਪਏ ਦੀ ਸਟੈਂਪ ਡਿਊਟੀ ਅਤੇ 30,000 ਰੁਪਏ ਦੀ ਰਜਿਸਟ੍ਰੇਸ਼ਨ ਫੀਸ ਸ਼ਾਮਲ ਹੈ।

PunjabKesari
ਰਾਹੁਲ ਵੈਦਿਆ ਨੇ ਰਿਐਲਿਟੀ ਸ਼ੋਅ ਕੀਤੇ ਪਰ ਜਿੱਤ ਨਾ ਸਕੇ
ਹਾਲ ਹੀ 'ਚ ਰਾਹੁਲ ਵੈਦਿਆ ਦੀ ਧੀ ਦੀ ਇਕ ਵੀਡੀਓ ਸਾਹਮਣੇ ਆਈ ਸੀ, ਜਿਸ 'ਚ ਉਹ ਪਹਿਲੀ ਵਾਰ ਆਪਣੇ ਨੰਨ੍ਹੇ ਕਦਮਾਂ 'ਤੇ ਚੱਲ ਰਹੀ ਸੀ ਅਤੇ ਗਾਇਕ ਦੀ ਮਾਂ ਉੱਥੇ ਮੌਜੂਦ ਸੀ। ਰਾਹੁਲ ਵੈਦਿਆ 'ਇੰਡੀਅਨ ਆਈਡਲ ਸੀਜ਼ਨ 1' ਦੇ ਰਨਰ-ਅੱਪ ਆਏ ਸਨ। ਉਨ੍ਹਾਂ ਨੇ 'ਬਿੱਗ ਬੌਸ 14' ਵੀ ਕੀਤਾ ਸੀ ਅਤੇ ਉਸ 'ਚ ਵੀ ਉਹ ਰਨਰ-ਅੱਪ ਆਏ ਹਨ। ਇਸ ਤੋਂ ਇਲਾਵਾ ਉਹ ਹਾਲ ਹੀ 'ਚ 'ਲਾਫਟਰ ਸ਼ੈਫ' 'ਚ ਨਜ਼ਰ ਆਏ ਸਨ। ਜਿੱਥੇ ਉਨ੍ਹਾਂ ਦੀ ਜੋੜੀ ਅਲੀ ਗੋਨੀ ਨਾਲ ਬਣਾਈ ਗਈ ਸੀ।

ਇਹ ਵੀ ਪੜ੍ਹੋ-ਹਾਰਦਿਕ ਤੋਂ ਵੱਖ ਹੋਣ ਤੋਂ ਬਾਅਦ ਨਤਾਸ਼ਾ ਨੂੰ ਕੌਣ ਆਇਆ ਪਸੰਦ? ਪੋਸਟ ਨੇ ਮਚਾਈ ਹਲਚਲ

PunjabKesari
ਰਾਹੁਲ ਵੈਦਿਆ ਨੇ ਖਰੀਦੀ ਸੀ ਕਰੋੜਾਂ ਦੀ ਰੇਂਜ ਰੋਵਰ
ਰਾਹੁਲ ਵੈਦਿਆ ਨੇ ਅਗਸਤ ਮਹੀਨੇ 'ਚ ਕਰੀਬ 2 ਕਰੋੜ ਰੁਪਏ ਦੀ ਰੇਂਜ ਰੋਵਰ ਕਾਰ ਖਰੀਦੀ ਸੀ। ਉਨ੍ਹਾਂ ਨੂੰ ਮੀਕਾ ਸਿੰਘ, ਜੰਨਤ ਜ਼ੁਬੈਰ, ਅਮਿਤ ਟੰਡਨ, ਅਲੀ ਗੋਨੀ ਆਦਿ ਵੱਲੋਂ ਵੀ ਵਧਾਈ ਦਿੱਤੀ ਗਈ। ਪਤਨੀ ਦਿਸ਼ਾ ਪਰਮਾਰ ਨੇ ਉਨ੍ਹਾਂ 'ਤੇ ਮਾਣ ਜਤਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਕੋਲ ਔਡੀ ਅਤੇ ਮਰਸਡੀਜ਼ ਵਰਗੀਆਂ ਕਾਰਾਂ ਦਾ ਕਲੈਕਸ਼ਨ ਵੀ ਹੈ। ਅਤੇ ਹੁਣ ਉਨ੍ਹਾਂ ਨੇ 9 ਕਰੋੜ ਰੁਪਏ ਦਾ ਘਰ ਖਰੀਦਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਖੁਸ਼ੀ ਦੀ ਲਹਿਰ ਹੈ।

ਇਹ ਵੀ ਪੜ੍ਹੋ-Salman Khan ਅੱਜ ਵੀ ਕਰਦੇ ਨੇ ਆਪਣੇ ਇਸ ਕਿਰਦਾਰ ਤੋਂ 'ਨਫ਼ਰਤ', ਲੋਕਾਂ ਨੂੰ ਵੀ ਦਿੱਤੀ ਸਲਾਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News