ਰਾਹੁਲ ਤੇ ਦਿਸ਼ਾ ਦੀ ਵਿਆਹ ਦੀ ਖ਼ੂਬਸੂਰਤ ਵੀਡੀਓ ਵਾਇਰਲ, ਜੋੜੇ ’ਤੇ ਹੁੰਦੀ ਦਿਸੀ ਫੁੱਲਾਂ ਦੀ ਵਰਖਾ

Monday, Jul 19, 2021 - 11:35 AM (IST)

ਰਾਹੁਲ ਤੇ ਦਿਸ਼ਾ ਦੀ ਵਿਆਹ ਦੀ ਖ਼ੂਬਸੂਰਤ ਵੀਡੀਓ ਵਾਇਰਲ, ਜੋੜੇ ’ਤੇ ਹੁੰਦੀ ਦਿਸੀ ਫੁੱਲਾਂ ਦੀ ਵਰਖਾ

ਮੁੰਬਈ (ਬਿਊਰੋ)– ਗਾਇਕ ਰਾਹੁਲ ਵੈਦਿਆ ਤੇ ਅਦਾਕਾਰਾ ਦਿਸ਼ਾ ਪਰਮਾਰ ਆਪਣੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ’ਚ ਵਿਆਹ ਦੇ ਬੰਧਨ ’ਚ ਬੱਝ ਚੁੱਕੇ ਹਨ। ਲਾੜਾ-ਲਾੜੀ ਦੇ ਰੂਪ ’ਚ ਦੋਵਾਂ ਦੀਆਂ ਤਸਵੀਰਾ ਤੇ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਸ਼ੋਅ ਦੌਰਾਨ ਜਦੋਂ ਸਪਨਾ ਚੌਧਰੀ ਨਾਲ ਹੋਈ ਛੇੜਛਾੜ, ਪੁਰਾਣੀ ਵੀਡੀਓ ਇੰਟਰਨੈੱਟ ’ਤੇ ਵਾਇਰਲ

ਤਸਵੀਰਾਂ ’ਚ ਰਾਹੁਲ ਵੈਦਿਆ ਨੇ ਸਫੈਦ ਸ਼ੇਰਵਾਨੀ ਤੇ ਇਕ ਵੱਡੇ ਹਾਰ ਨਾਲ ਇਕ ਸੁਨਹਿਰੀ ਸਾਫਾ ਪਹਿਨਿਆ ਹੋਇਆ ਹੈ। ਦਿਸ਼ਾ ਨੇ ਆਪਣੇ ਵਿਆਹ ਲਈ ਗੁਲਾਬੀ ਲਹਿੰਗਾ ਪਹਿਨਿਆ ਤੇ ਉਸ ਨੇ ਗੋਲਡਨ ਜਿਊਲਰੀ ਨਾਲ ਗੋਲਡਨ ਕਲੀਰੇ ਵੀ ਪਹਿਨੇ ਸਨ।

 
 
 
 
 
 
 
 
 
 
 
 
 
 
 
 

A post shared by RKVxDISHA (@rkvxdp)

ਵਿਆਹ ਦੀ ਵੀਡੀਓ ’ਚ ਇਹ ਜੋੜੀ ਇਕ ਸਟੇਜ ’ਤੇ ਨਜ਼ਰ ਆ ਰਹੀ ਹੈ, ਜੋ ਚਾਰੇ ਪਾਸਿਓਂ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨਾਲ ਘਿਰੇ ਹੋਏ ਹਨ।

ਜਦੋਂ ਇਸ ਜੋੜੀ ਨੇ ਇਕ-ਦੂਜੇ ਨੂੰ ਮੁੰਦਰੀਆਂ ਪਹਿਨਾਈਆਂ ਤਾਂ ਮਹਿਮਾਨਾਂ ਨੇ ਜੋੜੇ ’ਤੇ ਗੁਲਾਬ ਦੇ ਫੁੱਲਾਂ ਦੀ ਵਰਖਾ ਕਰ ਦਿੱਤੀ। ਜਿਥੇ ਦੋਵਾਂ ਨੇ ਸਟੇਜ ’ਤੇ ਇਕ-ਦੂਜੇ ਨੂੰ ਗਲੇ ਲਗਾਇਆ ਤੇ ਇਸ ਦੇ ਨਾਲ ਹੀ ਇਹ ਜੋੜੀ ਕਾਫੀ ਖੁਸ਼ ਨਜ਼ਰ ਆ ਰਹੀ ਸੀ।

ਨੋਟ– ਰਾਹੁਲ ਤੇ ਦਿਸ਼ਾ ਦੀ ਇਸ ਵੀਡੀਓ ’ਤੇ ਆਪਣੀ ਰਾਏ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News