ਅੰਬਾਨੀ ਦੀ ਛੋਟੀ ਨੂੰਹ ਰਾਧਿਕਾ ਦੇ 48 ਲੱਖ ਦੇ ਬੈਗ ਨੇ ਲੁੱਟੀ ਲਾਈਮਲਾਈਟ, ਵੇਖ ਹਰ ਕੋਈ ਹੋਇਆ ਹੈਰਾਨ

Saturday, Mar 04, 2023 - 05:26 PM (IST)

ਅੰਬਾਨੀ ਦੀ ਛੋਟੀ ਨੂੰਹ ਰਾਧਿਕਾ ਦੇ 48 ਲੱਖ ਦੇ ਬੈਗ ਨੇ ਲੁੱਟੀ ਲਾਈਮਲਾਈਟ, ਵੇਖ ਹਰ ਕੋਈ ਹੋਇਆ ਹੈਰਾਨ

ਮੁੰਬਈ (ਬਿਊਰੋ) : ਮੁਕੇਸ਼ ਅੰਬਾਨੀ ਦੀ ਛੋਟੀ ਨੂੰਹ ਰਾਧਿਕਾ ਮਰਚੈਂਟ ਇਨ੍ਹੀਂ ਦਿਨੀਂ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਹੈ। ਇੰਨਾ ਹੀ ਨਹੀਂ ਉਸ ਨੂੰ ਬਿਜ਼ਨੈੱਸ ਵੂਮੈਨ ਦੇ ਨਾਲ-ਨਾਲ ਫੈਸ਼ਨਿਸਟਾ ਵੀ ਮੰਨਿਆ ਜਾਂਦਾ ਹੈ। ਰਾਧਿਕਾ ਮਰਚੈਂਟ ਜੋ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਦੀ ਮੰਗੇਤਰ ਹੈ। ਇੰਨਾ ਹੀ ਨਹੀਂ ਉਹ ਇਨ੍ਹੀਂ ਦਿਨੀਂ ਆਪਣੇ ਲੁੱਕ ਕਾਰਨ ਸੁਰਖੀਆਂ 'ਚ ਛਾਈ ਹੋਈ ਹੈ। ਹਾਲ ਹੀ 'ਚ ਰਾਧਿਕਾ ਨੂੰ ਅਬੂ ਜਾਨੀ ਤੇ ਸੰਦੀਪ ਖੋਸਲਾ ਦੀ ਪਾਰਟੀ 'ਚ ਦੇਖਿਆ ਗਿਆ।

PunjabKesari

ਦਰਅਸਲ, 2 ਮਾਰਚ ਵੀਰਵਾਰ ਨੂੰ ਡਿਜ਼ਾਈਨਰ ਜੋੜੀ ਅਬੂ ਜਾਨੀ ਅਤੇ ਸੰਦੀਪ ਖੋਸਲਾ ਨੇ ਆਪਣੀ ਨਵੀਂ ਫੈਸ਼ਨ ਫ਼ਿਲਮ 'ਮੇਰਾ ਨੂਰ ਹੈ ਮਸ਼ਹੂਰ' ਦਾ ਪ੍ਰੀਮੀਅਰ ਕੀਤਾ ਸੀ, ਜਿਸ 'ਚ ਜਯਾ ਬੱਚਨ ਤੋਂ ਲੈ ਕੇ ਸ਼ਵੇਤਾ ਬੱਚਨ ਨੰਦਾ-ਕਰੀਨਾ ਕਪੂਰ ਅਤੇ ਕਰਿਸ਼ਮਾ ਕਪੂਰ ਨਜ਼ਰ ਆਈਆਂ ਸਨ। ਜਿੱਥੇ ਰਾਧਿਕਾ ਮਰਚੈਂਟ ਨੇ ਵੀ ਸ਼ਿਰਕਤ ਕੀਤੀ। ਇੰਨਾ ਹੀ ਨਹੀਂ ਉਸ ਦਾ ਅਜਿਹਾ ਖੂਬਸੂਰਤ ਲੁੱਕ ਦੇਖ ਕੇ ਸਾਰੇ ਹੈਰਾਨ ਹੋ ਗਏ। 

PunjabKesari

ਜੇਕਰ ਰਾਧਿਕਾ ਮਰਚੈਂਟ ਦੇ ਲੁੱਕ ਦੀ ਗੱਲ ਕਰੀਏ ਤਾਂ ਉਸ ਗੁਲਾਬੀ ਰੰਗ ਦੀ ਸਾੜ੍ਹੀ ਪਾਈ ਹੋਈ ਸੀ, ਜਿਸ 'ਚ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ।

PunjabKesari

ਉਸ ਨੇ ਆਪਣੇ ਗਲੇ 'ਚ ਹੀਰੇ ਦਾ ਚੋਕਰ ਵੀ ਪਾਇਆ ਹੋਇਆ ਸੀ ਅਤੇ ਨਾਲ ਹੀ ਮੈਚਿੰਗ ਮੁੰਦਰੀਆਂ ਵੀ ਪਹਿਨੀਆਂ ਸਨ।

PunjabKesari

ਰਾਧਿਕਾ ਮਰਚੈਂਟ ਦੇ ਇਸ ਖੂਬਸੂਰਤ ਅੰਦਾਜ਼ ਨੂੰ ਦੇਖ ਕੇ ਹਰ ਕੋਈ ਉਸ ਦਾ ਦੀਵਾਨਾ ਹੁੰਦਾ ਨਜ਼ਰ ਆਇਆ ਪਰ ਇਸ ਪਾਰਟੀ 'ਚ ਜ਼ਿਆਦਾਤਰ ਪ੍ਰਸ਼ੰਸਕਾਂ ਦਾ ਧਿਆਨ ਉਸ ਦੇ ਖ਼ੂਬਸੂਰਤ ਬੈਗ ਨੇ ਆਪਣੇ ਵੱਲ ਖਿੱਚਿਆ ਸੀ।

PunjabKesari

ਦੱਸ ਦੇਈਏ ਕਿ ਰਾਧਿਕਾ ਮਰਚੈਂਟ ਨੇ ਆਪਣੇ ਆਊਟਫਿੱਟ ਨਾਲ ਮੈਚਿੰਗ ਪਿੰਕ ਕਲਰ ਦਾ ਬੈਗ ਕੈਰੀ ਕੀਤਾ ਹੋਇਆ ਸੀ, ਜੋ ਕਿ 'ਬਬਲਗਮ ਬੈਗ' ਸੀ।

PunjabKesari

ਇਹ ਹਰਮੇਸ ਬ੍ਰਾਂਡ ਦਾ ਕੈਲੀ ਮਿੰਨੀ ਬੈਗ ਸੀ, ਜੋ ਕਿ ਕਾਫ਼ੀ ਸਟਾਈਲਿਸ਼ ਵੀ ਲੱਗ ਰਿਹਾ ਸੀ। ਜੇਕਰ ਹਰਮੇਸ ਦੀ ਵੈੱਬਸਾਈਟ 'ਤੇ ਦੇਖਿਆ ਜਾਵੇ ਤਾਂ ਰਾਧਿਕਾ ਦੇ ਗੁਲਾਬੀ ਰੰਗ ਦੇ ਬੈਗ ਦੀ ਕੀਮਤ 58,600 ਡਾਲਰ ਦੱਸੀ ਜਾ ਰਹੀ ਹੈ।

PunjabKesari

ਜੇਕਰ ਇਸ ਨੂੰ ਭਾਰਤੀ ਰੁਪਏ 'ਚ ਬਦਲੀਏ ਤਾਂ ਇਸ ਦੀ ਕੀਮਤ 48 ਲੱਖ ਹੈ।


author

sunita

Content Editor

Related News