ਰੂਹਾਂ ਦੇ ਪਿਆਰ ਦੀ ਦਾਸਤਾਨ ਨੂੰ ਮੁੜ ਸਰਗੁਣ ਮਹਿਤਾ ਤੇ ਐਮੀ ਵਿਰਕ ਨੇ ਕੀਤਾ ਬਿਆਨ, ਵੇਖੋ ਵੀਡੀਓ

Tuesday, Aug 17, 2021 - 11:27 AM (IST)

ਰੂਹਾਂ ਦੇ ਪਿਆਰ ਦੀ ਦਾਸਤਾਨ ਨੂੰ ਮੁੜ ਸਰਗੁਣ ਮਹਿਤਾ ਤੇ ਐਮੀ ਵਿਰਕ ਨੇ ਕੀਤਾ ਬਿਆਨ, ਵੇਖੋ ਵੀਡੀਓ

ਚੰਡੀਗੜ੍ਹ (ਬਿਊਰੋ) - ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਮੋਸਟ ਅਵੇਟਡ ਫ਼ਿਲਮ 'ਕਿਸਮਤ-2' (Qismat 2) ਜਿਸ ਨੂੰ ਲੈ ਕੇ ਦਰਸ਼ਕ ਵੀ ਕਾਫ਼ੀ ਉਤਸੁਕ ਹਨ। ਪੰਜਾਬੀ ਇੰਡਸਟਰੀ ਦੇ ਨਾਮੀ ਲੇਖਕ ਤੇ ਡਾਇਰੈਕਟਰ ਜਗਦੀਪ ਸਿੱਧੂ ਦੀ ਫ਼ਿਲਮ 'ਕਿਸਮਤ-2' ਦਾ ਟੀਜ਼ਰ ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਫ਼ਿਲਮ ਦੇ ਟੀਜ਼ਰ ਨੂੰ ਸੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
1 ਮਿੰਟ 4 ਸੈਕਿੰਡ ਦਾ ਟੀਜ਼ਰ ਪੂਰੀ ਤਰ੍ਹਾਂ ਇਮੋਸ਼ਨਸ ਤੇ ਪਿਆਰ ਨਾਲ ਭਰਿਆ ਹੋਇਆ ਹੈ। ਰੂਹਾਂ ਦੇ ਪਿਆਰ ਦੀ ਦਾਸਤਾਨ ਪੇਸ਼ ਕਰ ਰਹੇ ਐਮੀ ਵਿਰਕ ਤੇ ਸਰਗੁਣ ਮਹਿਤਾ। ਇਹ ਫ਼ਿਲਮ 'ਕਿਸਮਤ' ਦੇ ਪਹਿਲੇ ਭਾਗ ਦੀ ਕਹਾਣੀ ਨੂੰ ਅੱਗੇ ਤੋਰਦੇ ਹੋਈ ਨਜ਼ਰ ਆਵੇਗੀ। ਟੀਜ਼ਰ ਤੋਂ ਬਾਅਦ ਹਰ ਕੋਈ ਫ਼ਿਲਮ ਦੇਖਣ ਲਈ ਬਹੁਤ ਜ਼ਿਆਦਾ ਉਤਸੁਕ ਹੈ।
ਇਥੇ ਵੇਖੋ ਫ਼ਿਲਮ ਦਾ ਟੀਜ਼ਰ-

ਦੱਸ ਦਈਏ ਕਿ ਇਸ ਫ਼ਿਲਮ 'ਚ ਐਮੀ ਵਿਰਕ ਤੇ ਸਰਗੁਣ ਮਹਿਤਾ ਤੋਂ ਇਲਾਵਾ ਤਾਨਿਆ, ਹਰਦੀਪ ਗਿੱਲ, ਰੁਪਿੰਦਰ ਰੂਪੀ, ਬਲਵਿੰਦਰ ਬੁੱਲਟ ਤੇ ਕਈ ਹੋਰ ਨਾਮੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਟੀਜ਼ਰ ਦੇ ਨਾਲ ਫ਼ਿਲਮ ਦੀ ਰਿਲੀਜ਼ਿੰਗ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਇਹ ਫ਼ਿਲਮ 24 ਸਤੰਬਰ ਨੂੰ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ।
ਦੱਸਣਯੋਗ ਹੈ ਕਿ ਸਾਲ 2018 'ਚ ਜਗਦੀਪ ਸਿੱਧੂ ਨੇ 'ਕਿਸਮਤ' ਨਾਲ ਡਾਇਰੈਕਸ਼ਨ 'ਚ ਕਦਮ ਰੱਖਿਆ ਸੀ। ਇਹ ਫ਼ਿਲਮ ਉਸ ਸਾਲ ਦੀ ਸੁਪਰ ਹਿੱਟ ਫ਼ਿਲਮ ਸਾਬਿਤ ਹੋਈ ਸੀ, ਜਿਸ ਕਰਕੇ ਇਸ ਫ਼ਿਲਮ ਨੂੰ ਵੀ ਕਈ ਐਵਾਰਡ ਹਾਸਲ ਹੋਏ ਸਨ।    
 


author

sunita

Content Editor

Related News