ਗਾਇਕਾ ਸੁਨੰਦਾ ਸ਼ਰਮਾ ਨੇ ਦਿੱਤਾ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ, ਸਾਂਝੀ ਕੀਤੀ ਪਹਿਲੀ ਝਲਕ

Thursday, Nov 10, 2022 - 05:45 PM (IST)

ਗਾਇਕਾ ਸੁਨੰਦਾ ਸ਼ਰਮਾ ਨੇ ਦਿੱਤਾ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ, ਸਾਂਝੀ ਕੀਤੀ ਪਹਿਲੀ ਝਲਕ

ਜਲੰਧਰ (ਬਿਊਰੋ) : ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਨਵੇਂ ਗੀਤ 'ਦਿਲ ਮੰਗਦਾ' ਦਾ ਐਲਾਨ ਕਰ ਦਿੱਤਾ ਹੈ। ਹਾਲ ਹੀ 'ਚ ਸੁਨੰਦਾ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਗੀਤ ਦਾ ਪੋਸਟਰ ਵੀ ਸ਼ੇਅਰ ਕੀਤਾ ਹੈ। ਦੱਸ ਦਈਏ ਕਿ ਸੁਨੰਦਾ ਇਹ ਗੀਤ 18 ਨਵੰਬਰ ਨੂੰ ਰਿਲੀਜ਼ ਹੋ ਰਿਹਾ ਹੈ। ਇਸ ਗੀਤ ਨੂੰ ਲੈ ਕੇ ਸੁਨੰਦਾ ਦੇ ਫ਼ੈਨਜ਼ ਵੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਸ ਦਾ ਪਤਾ ਗਾਇਕਾ ਦੀ ਪੋਸਟ 'ਤੇ ਲਾਈਕ ਤੇ ਕੁਮੈਂਟਸ ਵੇਖ ਕੇ ਲੱਗ ਜਾਂਦਾ ਹੈ। ਪੋਸਟਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ ਤੋਂ ਕੁੱਝ ਹੀ ਘੰਟਿਆਂ ਤੱਕ ਹੀ ਪੋਸਟ 'ਤੇ ਲੱਖਾਂ ਲਾਈਕ ਤੇ ਕੁਮੈਂਟ ਆ ਗਏ ਸਨ। 

PunjabKesari

ਦੱਸ ਦਈਏ ਕਿ ਇਸ ਗੀਤ ਦੀ ਸ਼ੂਟਿੰਗ ਚੱਲ ਰਹੀ ਹੈ। ਬੀਤੇ ਦਿਨ ਸੁਨੰਦਾ ਸ਼ਰਮਾ ਨੇ ਸ਼ੂਟਿੰਗ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਸੁਨੰਦਾ ਸ਼ਰਮਾ ਮੁਤਾਬਕ, ਇਹ ਇੱਕ ਰੋਮਾਂਟਿਕ ਗੀਤ ਹੈ। ਸੁਨੰਦਾ ਸ਼ਰਮਾ ਨੇ ਗੀਤ ਦਾ ਪੋਸਟਰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, ''ਇੱਕ ਹੋਰ ਪਿਆਰੀ ਜਿਹੀ ਕਹਾਣੀ, ਦਿਲ ਮੰਗਦਾ।'' ਇਸ ਗੀਤ ਦੀ ਗੱਲ ਕਰੀਏ ਤਾਂ ਸੁਨੰਦਾ ਸ਼ਰਮਾ ਨੇ ਇਸ ਗੀਤ ਨੂੰ ਆਪਣੀ ਮਿੱਠੜੀ ਆਵਾਜ਼ ਨਾਲ ਸ਼ਿੰਗਾਰਿਆ ਹੈ, ਜਿਸ ਨੂੰ ਮਿਊਜ਼ਿਕ ਅਰਸ਼ਫਲੇਮ ਨੇ ਦਿੱਤਾ ਹੈ। ਜਦੋਂਕਿ ਗੀਤ ਦੇ ਬੋਲ ਪ੍ਰੀਤਾ ਨੇ ਲਿਖੇ ਹਨ।

ਦੱਸਣਯੋਗ ਹੈ ਕਿ ਸੁਨੰਦਾ ਸ਼ਰਮਾ ਦਾ ਲੰਬੇ ਸਮੇਂ ਬਾਅਦ ਕੋਈ ਗੀਤ ਰਿਲੀਜ਼ ਹੋ ਰਿਹਾ ਹੈ। ਸੁਨੰਦਾ ਸ਼ਰਮਾ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾਵਾਂ 'ਚੋਂ ਇੱਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਇਸ ਦੇ ਨਾਲ ਨਾਲ ਸੁਨੰਦਾ ਦੀ ਸੋਸ਼ਲ ਮੀਡੀਆ 'ਤੇ ਵੀ ਜ਼ਬਰਦਸਤ ਫ਼ੈਨ ਫਾਲੋਇੰਗ ਹੈ। ਉਸ ਦੇ ਇਕੱਲੇ ਇੰਸਟਾਗ੍ਰਾਮ 'ਤੇ ਹੀ 7 ਮਿਲੀਅਨ ਯਾਨੀਕਿ 70 ਲੱਖ ਫਾਲੋਅਰਜ਼ ਹਨ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਰਾਹੀਂ ਸ਼ੇਅਰ ਕਰੋ।


author

sunita

Content Editor

Related News