ਬਾਰਡਰ 'ਤੇ ਬੈਠੀਆਂ ਮਾਵਾਂ-ਭੈਣਾਂ ਦੇ ਪੈਰਾਂ 'ਚ ਸਿਰ ਧਰਦਾ ਹਾਂ : ਸਰਬਜੀਤ ਚੀਮਾ

Monday, May 10, 2021 - 12:20 PM (IST)

ਬਾਰਡਰ 'ਤੇ ਬੈਠੀਆਂ ਮਾਵਾਂ-ਭੈਣਾਂ ਦੇ ਪੈਰਾਂ 'ਚ ਸਿਰ ਧਰਦਾ ਹਾਂ : ਸਰਬਜੀਤ ਚੀਮਾ

ਚੰਡੀਗੜ੍ਹ (ਬਿਊਰੋ) – ਬੀਤੇ ਦਿਨ ਦੁਨੀਆ ਭਰ 'ਚ 'ਮਦਰਜ਼ ਡੇਅ' ਮਨਾਇਆ ਗਿਆ। ਇਸ ਖ਼ਾਸ ਮੌਕੇ ਹਰ ਕਿਸੇ ਨੇ ਆਪਣੀ ਮਾਂ ਨਾਲ ਸੋਸ਼ਲ ਮੀਡੀਆ 'ਤੇ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ। ਇਸ ਖ਼ਾਸ ਮੌਕੇ ਪੰਜਾਬੀ ਗਾਇਕਾਂ ਵਲੋਂ ਵੀ ਆਪਣੀਆਂ ਮਾਵਾਂ ਨਾਲ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਗਈਆਂ, ਜੋ ਹੁਣ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।  

 
 
 
 
 
 
 
 
 
 
 
 
 
 
 
 

A post shared by Sarbjit Cheema (@sarbjitcheemaofficial)

'ਮਦਰਜ਼ ਡੇਅ' ਦੇ ਖ਼ਾਸ ਮੌਕੇ 'ਤੇ ਪੰਜਾਬੀ ਗਾਇਕ ਤੇ ਅਦਾਕਾਰ ਸਰਬਜੀਤ ਚੀਮਾ ਕਾਫ਼ੀ ਭਾਵੁਕ ਨਜ਼ਰ ਆਏ। ਦਰਅਸਲ, ਸਰਬਜੀਤ ਚੀਮਾ ਦੀ ਮਾਂ 'ਮਦਰਜ਼ ਡੇਅ' ਯਾਨੀ ਕਿ 9 ਮਈ ਨੂੰ ਇਸ ਦੁਨੀਆ ਤੋਂ ਰੁਖ਼ਸਤ ਹੋਈ ਸੀ ਪਰ ਉਨ੍ਹਾਂ ਨੇ ਆਪਣੀ ਮਾਂ ਨੂੰ ਤਾਂ ਯਾਦ ਕੀਤਾ ਅਤੇ ਨਾਲ ਹੀ ਰੱਬ ਅੱਗੇ ਸਾਰੀਆਂ ਮਾਵਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਵੀ ਕੀਤੀ।

 

ਮਾਂ ਰੱਬ ਦਾ ਨਾਂ 🙏🏻 ਦੁਨੀਆਂ ਦਿਖਾਉਣ ਵਾਲੀ ਮਾਂ, ਦੁਨੀਆਂ ਤੋਂ ਤੁਰ ਜਾਂਦੀ ਹੈ ਤਾਂ ਦੁਨੀਆਂ ਫਿਰ ਸੁੰਨੀ ਸੁੰਨੀ ਲੱਗਦੀ ਹੈ. ਮਾਏੰ ਅੱਜ ਤੈਨੂੰ...

Posted by Sarbjit Cheema on Saturday, May 8, 2021

ਦੱਸ ਦਈਏ ਕਿ ਸਰਬਜੀਤ ਚੀਮਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਮਾਂ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- 'ਮਾਂ ਰੱਬ ਦਾ ਨਾਂ 🙏🏻 ਦੁਨੀਆਂ ਦਿਖਾਉਣ ਵਾਲੀ ਮਾਂ, ਦੁਨੀਆਂ ਤੋਂ ਤੁਰ ਜਾਂਦੀ ਹੈ ਤਾਂ ਦੁਨੀਆਂ ਫਿਰ ਸੁੰਨੀ-ਸੁੰਨੀ ਲੱਗਦੀ ਹੈ। ਮਾਏ ਅੱਜ ਤੈਨੂੰ ਵੀ ਗਈ ਨੂੰ 3 ਸਾਲ ਲੰਘ ਗਏ, ਵਾਪਸ ਨਈਂ ਆਈ ਤੂੰ। ਮੈਂ ਰੱਬ ਅੱਗੇ ਸਾਰੀਆਂ ਮਾਵਾਂ ਦੀ ਲੰਮੀ ਉਮਰ ਤੇ ਤੰਦਰੁਸਤੀ ਦੀ ਅਰਦਾਸ ਕਰਦਾ ਹਾਂ🙏🏻 ਬਾਰਡਰ ਤੇ ਸੰਘਰਸ਼ ਕਰਦੀਆਂ ਸਾਰੀਆਂ ਮਾਵਾਂ-ਭੈਣਾਂ ਦੇ ਪੈਰਾਂ 'ਚ ਸਿਰ ਧਰਦਾ ਹਾਂ 🙏🏻 ਤੇ ਆਪ ਸਭ ਨੂੰ ਮਾਂ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ 🙏🏻 ਸਰਬਜੀਤ ਚੀਮਾ।'

PunjabKesari


author

sunita

Content Editor

Related News