ਕੀ ਰੌਸ਼ਨ ਪ੍ਰਿੰਸ ਨੇ ਫ਼ਿਲਮੀ ਤੇ ਗਾਇਕੀ ਕਰੀਅਰ ਨੂੰ ਆਖ ਦਿੱਤੈ ਅਲਵਿਦਾ? ਚੁਣਿਆ ਇਹ ਨਵਾਂ ਰਾਹ

Thursday, Jan 11, 2024 - 12:34 PM (IST)

ਕੀ ਰੌਸ਼ਨ ਪ੍ਰਿੰਸ ਨੇ ਫ਼ਿਲਮੀ ਤੇ ਗਾਇਕੀ ਕਰੀਅਰ ਨੂੰ ਆਖ ਦਿੱਤੈ ਅਲਵਿਦਾ? ਚੁਣਿਆ ਇਹ ਨਵਾਂ ਰਾਹ

ਐਂਟਰਟੇਨਮੈਂਟ ਡੈਸਕ : ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਦੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਨਜ਼ਰ ਮਾਰੀਏ ਤਾਂ ਤੁਹਾਨੂੰ ਉਨ੍ਹਾਂ ਦੀਆਂ ਕੁਝ ਵੀਡੀਓਜ਼ ਮਿਲਣਗੀਆਂ, ਜਿਨ੍ਹਾਂ 'ਚ ਉਹ ਪ੍ਰਭੂ ਦੇ ਰੰਗ 'ਚ ਲੀਨ ਨਜ਼ਰ ਆ ਰਹੇ ਹਨ। ਇਹ ਸਭ ਵੇਖ ਕੇ ਇੰਝ ਲੱਗ ਰਿਹਾ ਹੈ ਜਿਵੇਂ ਰੌਸ਼ਨ ਪ੍ਰਿੰਸ ਨੇ ਗਾਇਕੀ ਦੇ ਕਰੀਅਰ ਨੂੰ ਅਲਵਿਦਾ ਆਖ ਦਿੱਤਾ ਹੋਵੇ। ਰੌਸ਼ਨ ਪ੍ਰਿੰਸ ਹੁਣ ਭਜਨ ਗਾਇਕੀ ਹੀ ਕਰਦਾ ਹੈ। ਉਸ ਦੇ ਕਈ ਧਾਰਮਿਕ ਗੀਤ ਰਿਲੀਜ਼ ਹੋਏ ਹਨ, ਜਿਨ੍ਹਾਂ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਰੌਸ਼ਨ ਪ੍ਰਿੰਸ ਦੇ ਧਾਰਮਿਕ ਗੀਤ ਸੋਸ਼ਲ ਮੀਡੀਆ 'ਤੇ ਟਰੈਂਡ ਕਰਦੇ ਰਹਿੰਦੇ ਹਨ। 

ਰੌਸ਼ਨ ਪ੍ਰਿੰਸ ਪੰਜਾਬ ਦੇ ਬੇਹਤਰੀਨ ਗਾਇਕਾਂ ਵਿੱਚੋਂ ਇੱਕ ਰਿਹਾ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। 

PunjabKesari

ਦੱਸ ਦਈਏ ਕਿ ਰੌਸ਼ਨ ਪ੍ਰਿੰਸ ਫ਼ਿਲਮਾਂ ਤੇ ਮਿਊਜ਼ਿਕ ਇੰਡਸਟਰੀ 'ਚ ਵੀ ਬਹੁਤ ਹੀ ਘੱਟ ਐਕਟਿਵ ਹੈ। ਉਹ ਬਹੁਤ ਦਿਨਾਂ ਮਗਰੋਂ ਹੀ ਕੋਈ ਪੋਸਟ ਸ਼ੇਅਰ ਕਰ ਰਿਹਾ ਹੈ। ਉਸ ਨੂੰ ਆਖਰੀ ਵਾਰ ਫ਼ਿਲਮ 'ਜੀ ਵਾਈਫ ਜੀ' 'ਚ ਦੇਖਿਆ ਗਿਆ ਸੀ। ਇਹ ਫ਼ਿਲਮ ਸਾਲ 2023 'ਚ ਰਿਲੀਜ਼ ਹੋਈ ਸੀ, ਜੋ ਬਾਕਸ ਆਫਿਸ 'ਤੇ ਵੀ ਬੁਰੀ ਤਰ੍ਹਾਂ ਫਲਾਪ ਹੋਈ ਸੀ।    

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News