ਪਰਮੀਸ਼ ਵਰਮਾ ਦੇ ਭਰਾ ਸੁਖਨ ਵਰਮਾ ਦੀ ਚੜ੍ਹੀ ਜੰਞ, ''ਲਾੜੀ'' ਵਾਂਗ ਸਜਾਈਆਂ ਗੱਡੀਆਂ, ਵੇਖੋ ਤਸਵੀਰਾਂ

Saturday, Dec 02, 2023 - 01:58 PM (IST)

ਪਰਮੀਸ਼ ਵਰਮਾ ਦੇ ਭਰਾ ਸੁਖਨ ਵਰਮਾ ਦੀ ਚੜ੍ਹੀ ਜੰਞ, ''ਲਾੜੀ'' ਵਾਂਗ ਸਜਾਈਆਂ ਗੱਡੀਆਂ, ਵੇਖੋ ਤਸਵੀਰਾਂ

ਜਲੰਧਰ (ਬਿਊਰੋ) : ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੇ ਘਰ ਖੁਸ਼ੀ ਤੇ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ। ਹਾਲ ਹੀ 'ਚ ਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਦੀ ਇੰਸਟਾ ਸਟੋਰੀ 'ਚ ਕੁਝ ਵੀਡੀਓਜ਼ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਕਾਰਾਂ ਲੜੀ ਵਾਂਗ ਸਜੀਆਂ ਹੋਈਆਂ  ਨਜ਼ਰ ਆ ਰਹੀਆਂ ਹਨ।

PunjabKesari

ਇਸ ਤੋਂ ਇਲਾਵਾ ਕੁਝ ਹੋਰ ਵੀਡੀਓ ਵੀ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਸੁਖਨ ਵਰਮਾ ਸਿਹਰਾ ਲਾਈ ਨਜ਼ਰ ਆ ਰਹੇ ਹਨ। ਪਿੱਛੇ ਵਿਆਹ ਵਾਲੇ ਵਾਜੇ/ਸ਼ਹਿਨਾਈਆਂ ਦੀ ਆਵਾਜ਼ ਆ ਰਹੀ ਹੈ। ਨਾਲ ਹੀ ਪਰਮੀਸ਼ ਵਰਮਾ ਆਖ ਰਹੇ ਹਨ ਕਿ ਗਾਣਾ ਤਾਂ ਛੱਡੋ ਗਾਣੇ ਦਾ ਪੋਸਟਰ ਵੀ ਨਹੀਂ ਸ਼ੇਅਰ ਹੋਇਆ, ਛੋਏ ਭਾਈ ਦੇ ਵਿਆਹ ਦੀ ਖੁਸ਼ੀ 'ਚ।

PunjabKesari

ਸਪੈਸ਼ਲ ਗਾਣਾ ਸੈੱਟ ਹੋ ਗਿਆ, ਅੱਜ ਤਾਂ ਸਾਡਾ ਸੈੱਟ ਹੋਣਾ ਬਣਦਾ ਹੈ। ਦਰਅਸਲ, ਪਰਮੀਸ਼ ਵਰਮਾ ਦਾ ਨਵਾਂ ਗੀਤ 'ਸੈੱਟ ਹੋ ਗਿਆ' ਰਿਲੀਜ਼ ਹੋ ਚੁੱਕਿਆ ਹੈ।

PunjabKesari

ਦੱਸ ਦਈਏ ਕਿ ਬੀਤੇ ਦਿਨੀਂ ਪਰਮੀਸ਼ ਨੇ ਇੰਸਟਾ 'ਤੇ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਸਨ, ਜੋ ਸੁਖਨ ਦੀ ਹਲਦੀ ਸੈਰੇਮਨੀ ਦੀ ਸੀ।

PunjabKesari

ਇਨ੍ਹਾਂ ਵੀਡੀਓਜ਼ 'ਚ ਸੁਖਨ ਤੇ ਉਸ ਦੀ ਹੋਣ ਵਾਲੀ ਪਤਨੀ ਦੋਵੇਂ ਇਕ-ਦੂਜੇ ਦੇ ਮੂੰਹ ‘ਤੇ ਹਲਦੀ ਲਗਾਉਂਦੇ ਹਨ ਅਤੇ ਦੋਵੇਂ ਇੱਕ ਦੂਜੇ ਨੂੰ ਪਿਆਰ ਨਾਲ ਨਿਹਾਰਦੇ ਹਨ। ਇਸ ਦੇ ਨਾਲ ਹੀ ਸੁਖਨ ਨੇ ਸਾਹਿ ਚਿੱਠੀ ਦੀ ਝਲਕ ਵੀ ਸ਼ੇਅਰ ਕੀਤੀ ਹੈ।

PunjabKesari

ਬੀਤੇ ਦਿਨ ਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਵਿਆਹ ਦਾ ਮਾਹੌਲ ਵਿਖਾਈ ਦੇ ਰਿਹਾ ਹੈ। ਵੀਡੀਓ 'ਚ ਤੁਸੀ ਵੇਖ ਸਕਦੇ ਹੋ ਪਰਮੀਸ਼ ਆਪਣੇ ਛੋਟੇ ਭਰਾ ਨੂੰ ਹਲਦੀ ਲਗਾਉਂਦੇ ਹੋਏ ਵਿਖਾਈ ਦੇ ਰਹੇ ਹਨ।

PunjabKesari

ਇਸ ਵੀਡੀਓ ਨੂੰ ਪੋਸਟ ਕਰਦਿਆਂ ਪਰਮੀਸ਼ ਨੇ ਕੈਪਸ਼ਨ 'ਚ ਲਿਖਿਆ, 'ਵਾਹਿਗੂਰੁ ਮੇਹਰ ਕਰੇ... ਲਵ ਯੂ ਸੁਖਨ... ਵਧਾਈਆਂ... ਵੇਲਕਮ ਹੌਮ ਤਰਨ... 🙏🏻।' 

PunjabKesari

ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕਾਂ 'ਚੋਂ ਇੱਕ ਹੈ। ਪਰਮੀਸ਼ ਹਮੇਸ਼ਾ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ।

PunjabKesari

PunjabKesari

PunjabKesari

PunjabKesari
 


author

sunita

Content Editor

Related News