ਗਾਇਕ ਹਨੀ ਸਰਕਾਰ ਦਾ ਨਵਾਂ ਗੀਤ ''Tameeza'' ਹੋਇਆ ਰਿਲੀਜ਼ (ਵੀਡੀਓ)

Friday, Feb 23, 2024 - 03:16 PM (IST)

ਗਾਇਕ ਹਨੀ ਸਰਕਾਰ ਦਾ ਨਵਾਂ ਗੀਤ ''Tameeza'' ਹੋਇਆ ਰਿਲੀਜ਼ (ਵੀਡੀਓ)

ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਹਨੀ ਸਰਕਾਰ ਇਕ ਵਾਰ ਮੁੜ ਦਰਸ਼ਕਾਂ 'ਚ ਹਜ਼ਾਰੀ ਲਗਾ ਰਹੇ ਹਨ। ਜੀ ਹਾਂ, ਹਾਲ ਹੀ 'ਚ ਹਨੀ ਸਰਕਾਰ ਦਾ ਨਵਾਂ ਗੀਤ 'ਤਮੀਜ਼ਾਂ' (Tameeza) ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਹਨੀ ਸਰਕਾਰ ਨੇ ਮੁੰਡੇ ਦੇ ਪੱਖ ਤੋਂ ਗਾਇਆ ਹੈ। 

ਇਹ ਖ਼ਬਰ ਵੀ ਪੜ੍ਹੋ : PVR-INOX ਦਾ ਸਿਨੇਮਾ ਪ੍ਰੇਮੀਆਂ ਨੂੰ ਖ਼ਾਸ ਤੋਹਫ਼ਾ, ਅੱਜ ਦੇ ਦਿਨ ਸਿਨੇਮਾਘਰਾਂ 'ਚ ਫ਼ਿਲਮਾਂ ਵੇਖੋ ਸਿਰਫ਼ 99 ਰੁਪਏ 'ਚ

ਜੇ ਗੱਲ ਕਰੀਏ ਗੀਤ 'ਤਮੀਜ਼ਾਂ' ਦੇ ਬੋਲਾਂ ਦੀ ਤਾਂ ਉਹ ਆਰੀਅਨ ਸੇਖੋਂ ਨੇ ਲਿਖੇ ਹਨ, ਜਿਸ ਨੂੰ Icon ਨੇ ਆਪਣੀਆਂ ਸੰਗੀਤ ਧੁੰਨਾਂ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ਹਨੀ ਸਰਕਾਰ ਨੇ ਆਪਣੀ ਦਮਦਾਰ ਆਵਾਜ਼ 'ਚ ਗਾਇਆ ਹੈ। ਇਸ ਗੀਤ ਦੀ ਵੀਡੀਓ Lens Nation Media ਵਲੋਂ ਸ਼ੂਟ ਕੀਤੀ ਗਈ ਹੈ। ਗੀਤ ਨੂੰ ਹਨੀ ਸਰਕਾਰ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਹਨੀ ਸਰਕਾਰ ਇਸ ਤੋਂ ਪਹਿਲਾਂ ਵੀ ਕਈ ਗੀਤ ਦਰਸ਼ਕਾਂ ਦੀਆਂ ਝੋਲੀਆਂ 'ਚ ਪਾ ਚੁੱਕੇ ਹਨ, ਜਿਨ੍ਹਾਂ ਨੂੰ ਫੈਨਜ਼ ਵਲੋਂ ਵੀ ਖ਼ੂਬ ਪਸੰਦ ਕੀਤਾ ਗਿਆ ਸੀ। ਹਨੀ ਸਰਕਾਰ ਪੰਜਾਬੀ ਫ਼ਿਲਮ ਇੰਡਸਟਰੀ ਦੇ ਨਾਮੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨਾਲ ਵੀ ਗੀਤ ਗਾ ਚੁੱਕੇ ਹਨ। ਦੋਹਾਂ ਦਾ ਗੀਤ 'LimeLight' ਕਾਫ਼ੀ ਚਰਚਾ ਰਿਹਾ ਸੀ। ਇਸ ਗੀਤ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News