ਗੱਚਕ ਖਾਣ ਦੇ ਸ਼ੌਕੀਨਾਂ ਦੇ ਹੋਸ਼ ਉਡਾ ਦੇਵੇਗੀ ਇਹ ਵੀਡੀਓ, ਜ਼ਰਾ ਧਿਆਨ ਨਾਲ ਦੇਖੋ

Wednesday, Dec 25, 2024 - 11:43 AM (IST)

ਗੱਚਕ ਖਾਣ ਦੇ ਸ਼ੌਕੀਨਾਂ ਦੇ ਹੋਸ਼ ਉਡਾ ਦੇਵੇਗੀ ਇਹ ਵੀਡੀਓ, ਜ਼ਰਾ ਧਿਆਨ ਨਾਲ ਦੇਖੋ

ਬਠਿੰਡਾ : ਜੇਕਰ ਤੁਸੀਂ ਵੀ ਗੱਚਕ ਖਾਣ ਦੇ ਸ਼ੌਕੀਨ ਹੋ ਤਾਂ ਇਸ ਵੀਡੀਓ ਨੂੰ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਸਿਹਤ ਵਿਭਾਗ ਨੇ ਕਸਬਾ ਗੋਨਿਆਣਾ ਮੰਡੀ 'ਚ ਇਕ ਗੱਚਕ ਫੈਕਟਰੀ ਨੂੰ ਸੀਲ ਕੀਤਾ ਗਿਆ ਹੈ, ਜਿੱਥੇ ਪੈਰਾਂ ਨਾਲ ਗੱਚਕ ਤਿਆਰ ਕੀਤੀ ਜਾਂਦੀ ਸੀ। ਦਰਅਸਲ ਗੱਚਕ ਤਿਆਰ ਕੀਤੇ ਜਾਣ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਮਸ਼ੀਨਾਂ ਦੀ ਥਾਂ ਹੱਥਾਂ ਨਾਲ ਗੱਚਕ ਨੂੰ ਤਿਆਰ ਕੀਤਾ ਜਾਂਦਾ ਸੀ ਅਤੇ ਹੱਥਾਂ ਦੇ ਨਾਲ-ਨਾਲ ਗੰਦੇ-ਮੰਦੇ ਪੈਰਾਂ ਦੀ ਵਰਤੋਂ ਕਰਕੇ ਮੂੰਗਫਲੀ ਦਾ ਛਿਲਕਾ ਉਤਾਰਿਆ ਜਾਂਦਾ ਸੀ।

ਇਹ ਵੀ ਪੜ੍ਹੋ : ਸ਼ਹੀਦੀ ਸਭਾ ਦੇ ਮੱਦੇਨਜ਼ਰ ਲੱਗੀ ਇਹ ਸਖ਼ਤ ਪਾਬੰਦੀ, ਜਾਰੀ ਹੋ ਗਏ ਹੁਕਮ

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਿਹਤ ਵਿਭਾਗ ਨੇ ਕਾਰਵਾਈ ਕਰਦੇ ਹੋਏ ਗੱਚਕ ਫੈਕਟਰੀ ਨੂੰ ਸੀਲ ਕਰ ਦਿੱਤਾ ਹੈ। ਇਹ ਵੀ ਪਤਾ ਲੱਗਾ ਹੈ ਕਿ ਮੌਕੇ 'ਤੇ ਬਰਾਮਦ ਹੋਈ ਸਾਢੇ 4 ਕੁਇੰਟਲ ਗੱਚਕ ਨੂੰ ਸੀਲ ਕਰਕੇ ਸੈਂਪਲ ਲੈ ਗਏ ਗਏ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਚੜ੍ਹਦੀ ਸਵੇਰ ਪਲਟੀ ਸਵਾਰੀਆਂ ਨਾਲ ਭਰੀ ਬੱਸ, ਮੌਕੇ 'ਤੇ ਮਚੀ ਹਾਹਾਕਾਰ (ਤਸਵੀਰਾਂ)

ਗੱਚਕ ਫੈਕਟਰੀ ਦੇ ਮਾਲਕ ਕੋਲ ਕਿਸੇ ਵੀ ਤਰ੍ਹਾਂ ਦਾ ਲਾਇਸੈਂਸ ਨਾ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ, ਜੋ ਅਣ-ਅਧਿਕਾਰਤ ਤਰੀਕੇ ਨਾਲ ਹੀ ਇਹ ਫੈਕਟਰੀ ਚਲਾ ਰਿਹਾ ਸੀ ਅਤੇ ਇੱਥੇ ਗੱਚਕ ਬਣਾਉਣ ਲਈ ਸਾਫ਼-ਸਫ਼ਾਈ ਦਾ ਵੀ ਕੋਈ ਪ੍ਰਬੰਧ ਨਹੀਂ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News