ਲੋਕਾਂ ਨਾਲ ਪੰਗੇ ਲੈਣੇ ਇਸ ਗਾਇਕ ਨੂੰ ਪਏ ਮਹਿੰਗੇ, ਪਰਿਵਾਰ ਵਾਲਿਆਂ ਨੇ ਤੋੜਿਆ ਰਿਸ਼ਤਾ
Saturday, Feb 08, 2025 - 12:21 PM (IST)
ਜਲੰਧਰ- ਮਸ਼ਹੂਰ ਪੰਜਾਬੀ ਗਾਇਕ ਮਨਪ੍ਰੀਤ ਮੰਨਾ ਲਗਾਤਾਰ ਆਪਣੇ ਵਿਵਾਦਿਤ ਬਿਆਨਾਂ ਦੇ ਚੱਲਦੇ ਸੁਰਖੀਆਂ 'ਚ ਬਣੇ ਹੋਏ ਹਨ। ਦੱਸ ਦੇਈਏ ਕਿ ਗਾਇਕ ਵੱਲੋਂ ਨਾ ਸਿਰਫ ਪ੍ਰੇਮ ਢਿੱਲੋਂ ਸਗੋਂ ਹੋਰ ਲੋਕਾਂ ਨੂੰ ਵੀ ਬੁਰਾ ਭਲਾ ਕਿਹਾ ਜਾ ਰਿਹਾ ਹੈ। ਜਿਸ ਦੇ ਵੀਡੀਓ ਉਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੇ ਕੀਤੇ ਗਏ। ਇਨ੍ਹਾਂ ਵੀਡੀਓ ਦੇ ਇੰਟਰਨੈੱਟ ਉੱਪਰ ਵਾਈਰਲ ਹੁੰਦੇ ਹੀ ਵਿਵਾਦ ਖੜ੍ਹਾ ਹੋ ਗਿਆ। ਇਸ ਵਿਚਾਲੇ ਮਨਪ੍ਰੀਤ ਮੰਨਾ ਦੇ ਪਰਿਵਾਰ ਵਾਲਿਆਂ ਨੇ ਵੀ ਗਾਇਕ ਨਾਲ ਰਿਸ਼ਤਾ ਤੋੜ ਲਿਆ ਹੈ।
ਗਾਇਕ ਦੇ ਭਰਾ ਨੇ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਮੈਂ ਮਨਪ੍ਰੀਤ ਮੰਨਾ ਦਾ ਭਰਾ ਬੋਲ ਰਿਹਾ। ਜੋ ਵੀ ਇਹ ਦਾਰੂ ਪੀ ਕੇ ਜੱਥੇਦਾਰ ਸਾਬ੍ਹ ਅਤੇ ਹੋਰਾਂ ਨੂੰ ਗੰਦੀਆਂ ਗਾਲ੍ਹਾਂ ਕੱਢ ਰਿਹਾ, ਸਾਡੀ ਫੈਮਿਲੀ ਅਤੇ ਰਿਸ਼ੇਤਾਦਾਰਾਂ ਦਾ ਇਸ ਨਾਲ ਕੋਈ ਸੰਬੰਧ ਨਹੀਂ। ਜੋ ਇਸ ਨੂੰ ਲਈ ਬੈਠੇ ਆ ਉਨ੍ਹਾਂ ਉੱਪਰ ਉਲਟੀ ਕਾਰਵਾਈ ਹੋਣੀ ਚਾਹੀਦੀ ਹੈ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਨਪ੍ਰੀਤ ਮੰਨਾ ਨੇ ਲਾਈਵ ਆ ਪ੍ਰੇਮ ਢਿੱਲੋਂ ਉੱਪਰ ਹੋਏ ਹਮਲੇ ਦੀ ਜ਼ਿੰਮੇਵਾਰੀ ਵੀ ਲਈ। ਉਸ ਨੇ ਵੀਡੀਓ ਸ਼ੇਅਰ ਕਰ ਕਿਹਾ ਕਿ ਅਸੀ ਚਲਾਈਆਂ ਗੋਲੀਆਂ ਇਨ੍ਹਾਂ ਦੇ ਘਰ।
ਇਹ ਵੀ ਪੜ੍ਹੋ-ਬਾਲੀਵੁੱਡ ਅਦਾਕਾਰਾ ਨੀਨਾ ਗੁਪਤਾ ਨੇ ਮਹਾਕੁੰਭ 'ਚ ਲਗਾਈ ਆਸਥਾ ਦੀ ਡੁਬਕੀ
ਇਸ ਦੇ ਨਾਲ ਹੀ ਮਨਪ੍ਰੀਤ ਮੰਨਾ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਹੁਣ ਆਪਣੀ ਗਲਤੀ ਦੀ ਮੁਆਫੀ ਮੰਗਦੇ ਹੋਏ ਨਜ਼ਰ ਆ ਰਹੇ ਹਨ। ਗਾਇਕ ਨੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ, ਮਨਪ੍ਰੀਤ ਮੰਨੇ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਵੀਡੀਓ ਬਣਾ ਕੇ ਪਾਈ। ਮੈਂ ਪਹਿਲੀ ਗੱਲ ਤਾਂ ਤੁਸੀ ਸਾਡੇ ਸਿੱਖ ਕੌਮ ਦੇ ਯੋਧੇ ਹੋ, ਹੱਥ ਬੰਨ੍ਹ ਕੇ ਮੁਆਫ਼ੀ ਆ ਜੀ। ਜੇਕਰ ਅਸੀ ਗਲਤੀ ਕੀਤੀ ਆ ਤਾਂ ਮੰਨਣ ਨੂੰ ਰਾਜ਼ੀ ਆ। ਤੁਹਾਡੇ ਬੱਚੇ ਆ ਸਾਰੀ ਸਿੱਖ ਕੌਮ ਤੋਂ ਮੁਆਫੀ ਮੰਗਦੇ ਹਾਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8