ਮਸ਼ਹੂਰ ਗਾਇਕ ਦੇ ਸ਼ੋਅ ਦੌਰਾਨ ਲੜ ਪਏ ਮੁੰਡੇ, ਚੱਲੇ ਚਾਕੂ, 1 ਦੀ ਮੌ. ਤ
Saturday, Mar 29, 2025 - 03:04 PM (IST)

ਚੰਡੀਗੜ੍ਹ : ਸ਼ੁੱਕਰਵਾਰ ਰਾਤ ਨੂੰ ਪੰਜਾਬ ਯੂਨੀਵਰਸਿਟੀ ਵਿਖੇ ਆਯੋਜਿਤ ਹਰਿਆਣਵੀ ਗਾਇਕਾ ਮਾਸੂਮ ਸ਼ਰਮਾ ਦੇ ਸ਼ੋਅ ਦੌਰਾਨ ਜ਼ਬਰਦਸਤ ਹੰਗਾਮਾ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਾਣਕਾਰੀ ਮੁਤਾਬਕ ਇਸ ਸ਼ੌਅ ਦੌਰਾਨ ਨੌਜਵਾਨਾਂ ਦੇ ਦੋ ਗਰੁੱਪਾਂ ਦੀ ਆਪਸ ਵਿੱਚ ਝੜਪ ਹੋ ਗਈ। ਇਸ ਘਟਨਾ ਦੌਰਾਨ ਚਾਕੂਬਾਜੀ ਵੀ ਹੋਈ। ਜਿਸ ਕਾਰਨ ਤਿੰਨ ਨੌਜਵਾਨ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਨੂੰ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ। ਜਿਨ੍ਹਾਂ ਵਿੱਚੋਂ ਇਕ ਨੌਜਵਾਨ ਦੀ ਮੌਤ ਹੋ ਗਈ ਹੈ।
ਇੱਕ ਨੌਜਵਾਨ ਦੇ ਜ਼ਖਮੀ ਹੋਣ ਦਾ ਵੀਡੀਓ ਵੀ ਇੰਟਰਨੈੱਟ ਮੀਡੀਆ 'ਤੇ ਵਾਇਰਲ ਹੋਇਆ। ਨੌਜਵਾਨ ਦੇ ਪੈਰਾਂ ਅਤੇ ਪੱਟਾਂ 'ਤੇ ਕਈ ਵਾਰ ਚਾਕੂ ਮਾਰਿਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਵੀ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਗਾਇਕਾ ਮਾਸੂਮ ਸ਼ਰਮਾ ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ਵਿੱਚ ਹੈ। ਉਸਦੇ ਕਈ ਗੀਤ ਯੂਟਿਊਬ ਤੋਂ ਹਟਾ ਦਿੱਤੇ ਗਏ ਹਨ। ਹਾਲ ਹੀ ਵਿੱਚ ਉਹ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮਿਲੇ। ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ, ਮਸ਼ਹੂਰ ਗਾਇਕਾ ਮਾਸੂਮ ਸ਼ਰਮਾ ਨੇ ਕਿਹਾ ਕਿ ਸਰਕਾਰ ਨੂੰ ਗੁੰਮਰਾਹ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ ਕਿ ਸਾਈਬਰ ਸੈੱਲ ਵੱਲੋਂ ਡਿਲੀਟ ਕੀਤੇ ਗਏ 10 ਗੀਤਾਂ ਵਿੱਚੋਂ ਸੱਤ ਮੇਰੇ ਇਕੱਲੇ ਹਨ। ਬਾਕੀ ਤਿੰਨ ਗਾਣੇ ਇਸ ਲਈ ਮਿਟਾ ਦਿੱਤੇ ਗਏ ਤਾਂ ਜੋ ਕੋਈ ਇਹ ਦੋਸ਼ ਨਾ ਲਗਾ ਸਕੇ ਕਿ ਸਿਰਫ਼ ਮਾਸੂਮ ਸ਼ਰਮਾ ਦੇ ਗਾਣੇ ਹੀ ਮਿਟਾ ਦਿੱਤੇ ਗਏ ਹਨ। ਮਾਸੂਮ ਦੇ ਅਨੁਸਾਰ, ਮੁੱਖ ਮੰਤਰੀ ਨੇ ਉਨ੍ਹਾਂ ਨੂੰ ਨਿਆਂ ਦਾ ਭਰੋਸਾ ਦਿੱਤਾ ਹੈ ਅਤੇ ਉਹ ਪੂਰੇ ਮਾਮਲੇ ਦੀ ਜਾਂਚ ਕਰਵਾਉਣਗੇ।