ਵਿਦੇਸ਼ ਤੋਂ ਆਈ ਬੇਹੱਦ ਮੰਦਭਾਗੀ ਖ਼ਬਰ, ਜਿਉਂਦੇ ਸੜ ਗਏ 2 ਪੰਜਾਬੀ ਮੁੰਡੇ
Tuesday, Mar 25, 2025 - 09:17 AM (IST)

ਪੈਰਿਸ (ਭੱਟੀ)- ਹਾਲੈਂਡ ਦੇ ਮਸ਼ਹੂਰ ਸ਼ਹਿਰ ਅਮਸਟਰਡਮ ਤੋਂ ਲੱਗਭਗ 20 ਕਿੱਲੋਮੀਟਰ ਦੂਰ ਮੋਟਰਵੇਅ ਉੱਪਰ ਬੀਤੇ ਕੱਲ ਤੜਕੇ 4 ਵਜੇ ਇਕ ਫਰਿੱਜਰ ਵਾਲੇ ਕੈਂਟਰ ਨਾਲ ਇਕ ਹੋਰ ਵਾਹਨ ਦੀ ਟੱਕਰ ਕਾਰਨ 2 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਪਾਲ ਸਿੰਘ 'ਤੇ ਟੁੱਟੇਗੀ NSA? ਡਿਬਰੂਗੜ੍ਹ ਪਹੁੰਚੀ ਪੁਲਸ, ਪੰਜਾਬ ਲਿਆਂਦਾ ਜਾਵੇਗਾ ਇਕ ਹੋਰ ਸਾਥੀ
ਜਾਣਕਾਰੀ ਅਨੁਸਾਰ ਭਾਰ ਢੋਹਣ ਵਾਲੀ ਗੱਡੀ, ਜਿਸ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦਾ ਨੌਜਵਾਨ ਪਵਨਜੀਤ ਸਿੰਘ (27) ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ। ਪੁਨੀਤ ਕੁਮਾਰ ਇਸ ਦੇ ਨਾਲ ਵਾਲੀ ਸੀਟ ’ਤੇ ਬੈਠਾ ਸੀ। ਇਹ ਹਾਦਸਾ ਪਵਨਜੀਤ ਦੀ ਲਾਪ੍ਰਵਾਹੀ ਕਾਰਨ ਵਾਪਰਿਆ, ਜਿਸ ਨੇ ਹਾਈਵੇਅ ’ਤੇ ਅੱਗੇ ਜਾ ਰਹੇ ਫਰਿੱਜਰ ਟਰੱਕ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਹਾਦਸੇ ਕਾਰਨ ਗੱਡੀਆਂ ਨੂੰ ਅੱਗ ਲੱਗ ਗਈ ਅਤੇ ਦੋਵੇਂ ਨੌਜਵਾਨ ਅੱਗ ਵਿਚ ਸੜ ਗਏ। ਜਦ ਕਿ ਕੈਂਟਰ ਦਾ ਡਰਾਈਵਰ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8