ਕੈਨੇਡਾ ''ਚ ਪੰਜਾਬੀ ਮੁੰਡੇ ਦੇ ਵੱਜੀ ਗੋਲ਼ੀ, ਮੌਤ ਦੀ ਖ਼ਬਰ ਸੁਣ ਮਾਪਿਆਂ ਦਾ ਨਿਕਲਿਆ ਤ੍ਰਾਹ
Tuesday, Mar 25, 2025 - 09:39 AM (IST)

ਮਜੀਠਾ (ਪ੍ਰਿਥੀਪਾਲ)- ਰੋਜ਼ੀ-ਰੋਟੀ ਦੀ ਭਾਲ ਵਿਚ ਪੰਜਾਬ ਤੋਂ ਕੈਨੇਡਾ ਗਏ ਨੌਜਵਾਨ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ ਹੈ। ਉਸ ਦੀ ਮੌਤ ਦੀ ਖ਼ਬਰ ਨਾਲ ਪਿੰਡ ਤਰਗੜ੍ਹ ਰਾਮਪੁਰਾ ਵਿਚ ਸੋਗ ਦੀ ਲਹਿਰ ਹੈ। ਫ਼ਿਲਹਾਲ ਉਸ ਨੂੰ ਗੋਲ਼ੀ ਕਿਸ ਤਰ੍ਹਾਂ ਲੱਗੀ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।
ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਪਾਲ ਸਿੰਘ 'ਤੇ ਟੁੱਟੇਗੀ NSA? ਡਿਬਰੂਗੜ੍ਹ ਪਹੁੰਚੀ ਪੁਲਸ, ਪੰਜਾਬ ਲਿਆਂਦਾ ਜਾਵੇਗਾ ਇਕ ਹੋਰ ਸਾਥੀ
ਮ੍ਰਿਤਕ ਨਵਜੋਤ ਸਿੰਘ ਦੀ ਉਮਰ ਤਕਰੀਬਨ 24 ਸਾਲ ਸੀ, ਜੋ ਮਜੀਠਾ ਦੇ ਪਿੰਡ ਤਰਗੜ੍ਹ ਰਾਮਪੁਰਾ ਦਾ ਰਹਿਣ ਵਾਲਾ ਸੀ। ਨਵਜੋਤ ਸਿੰਘ ਕੁਝ ਦੇਰ ਪਹਿਲਾਂ ਹੀ ਰੋਜ਼ੀ-ਰੋਟੀ ਦੀ ਭਾਲ ਵਿਚ ਕੈਨੇਡਾ ਗਿਆ ਸੀ। ਕੈਨੇਡਾ ਵਿਚ ਉਸ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਨਵਜੋਤ ਸਿੰਘ ਦੀ ਗੋਲ਼ੀ ਲੱਗਣ ਨਾਲ ਮੌਤ ਹੋਣ ਬਾਰੇ ਪਤਾ ਲੱਗਿਆ ਹੈ, ਪਰ ਉਸ ਨੂੰ ਗੋਲ਼ੀ ਕਿੰਝ ਤੇ ਕਿਉਂ ਲੱਗੀ, ਇਸ ਬਾਰੇ ਅਜੇ ਤਕ ਕੁਝ ਸਪਸ਼ਟ ਨਹੀਂ ਹੋ ਪਾ ਰਿਹਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8