ਮਨੀਸ਼ ਸਿਸੋਦੀਆ ਬਣੇ ਪੰਜਾਬ 'ਆਪ' ਦੇ ਨਵੇਂ ਇੰਚਾਰਜ
Friday, Mar 21, 2025 - 12:27 PM (IST)

ਨਵੀਂ ਦਿੱਲੀ- ਪਿਛਲੇ ਮਹੀਨੇ ਹੋਈਆਂ ਵਿਧਾਨ ਸਭਾ ਚੋਣਾਂ 'ਚ ਆਪਣੇ ਗ੍ਰਹਿ ਖੇਤਰ ਦਿੱਲੀ 'ਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਸਾਬਕਾ ਮੰਤਰੀ ਸੌਰਭ ਭਾਰਦਵਾਜ ਨੂੰ ਦਿੱਲੀ ਇਕਾਈ ਦਾ ਨਵਾਂ ਪ੍ਰਧਾਨ ਅਤੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਇੰਚਾਰਜ ਨਿਯੁਕਤ ਕਰਦੇ ਹੋਏ ਵੱਡੇ ਸੰਗਠਨਾਤਮਕ ਫੇਰਬਦਲ ਦਾ ਐਲਾਨ ਕੀਤਾ। ਭਾਰਦਵਾਜ ਗੋਪਾਲ ਰਾਏ ਦੀ ਜਗ੍ਹਾ ਲੈਣਗੇ, ਜਦੋਂ ਕਿ ਸਿਸੋਦੀਆ ਪੰਜਾਬ ਦੀ ਕਮਾਨ ਸੰਭਾਲਣਗੇ, ਜੋ ਦੇਸ਼ ਦਾ ਇਕਮਾਤਰ ਰਾਜ ਹੈ, ਜਿੱਥੇ ਆਮ ਆਦਮੀ ਪਾਰਟੀ (ਆਪ) ਮੌਜੂਦਾ ਸਮੇਂ ਸੱਤਾ 'ਚ ਹੈ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਘਰ 'ਆਪ' ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦੀ ਬੈਠਕ ਦੌਰਾਨ ਇਹ ਫ਼ੈਸਲੇ ਲਏ ਗਏ।
ਇਹ ਵੀ ਪੜ੍ਹੋ : ਅੱਜ ਹੀ ਨਿਪਟਾ ਲਵੋ ਆਪਣੇ ਜ਼ਰੂਰੀ ਕੰਮ, ਕੱਲ੍ਹ ਤੋਂ ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ
ਤਬਦੀਲੀਆਂ ਦਾ ਐਲਾਨ ਕਰਦੇ ਹੋਏ 'ਆਪ' ਜਨਰਲ ਸਕੱਤਰ (ਸੰਗਠਨ) ਸੰਦੀਪ ਪਾਠਕ ਨੇ ਕਿਹਾ ਕਿ ਗੋਪਾਲ ਰਾਏ ਨੂੰ ਗੁਜਰਾਤ ਦਾ ਚਾਰਜ ਦਿੱਤਾ ਗਿਆ ਹੈ, ਜਿੱਥੇ ਪਾਰਟੀ ਆਪਣਾ ਆਧਾਰ ਵਧਾਉਣ ਦਾ ਟੀਚਾ ਲੈ ਕੇ ਚੱਲ ਰਹੀ ਹੈ। ਰਾਜ ਸਭਾ ਸੰਸਦ ਮੈਂਬਰ ਪਾਠਕ ਨੂੰ 'ਆਪ' ਦੀ ਛੱਤੀਸਗੜ੍ਹ ਇਕਾਈ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਪੰਕਜ ਗੁਪਤਾ ਪਾਰਟੀ ਦੀ ਗੋਆ ਇਕਾਈ ਦੀ ਲੀਡਰਸ਼ਿਪ ਕਰਨਗੇ। ਮੇਹਰਾਜ ਮਲਿਕ ਨੂੰ ਪਾਰਟੀ ਦੀ ਜੰਮੂ ਕਸ਼ਮੀਰ ਇਕਾਈ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਪਾਠਕ ਨੇ ਦੱਸਿਆ ਕਿ ਬੈਠਕ 'ਚ ਦਿੱਲੀ 'ਚ ਭਾਜਪਾ ਵਲੋਂ ਕੀਤੇ ਗਏ 'ਅਧੂਰੇ' ਵਾਅਦਿਆਂ 'ਤੇ ਵੀ ਚਰਚਾ ਹੋਈ, ਜਿਸ 'ਚ 2,500 ਰੁਪਏ ਦੀ ਮਹੀਨਾਵਾਰ ਵਿੱਤੀ ਮਦਦ ਅਤੇ ਔਰਤਾਂ ਨੂੰ ਮੁਫ਼ਤ ਐੱਲ.ਪੀ.ਜੀ ਸਿਲੰਡਰ ਦੇਣਾ ਸ਼ਾਮਲ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8