ਪੰਜਾਬ ਲੋਕ ਸੰਪਰਕ ਵਿਭਾਗ ''ਚ ਤਰੱਕੀਆਂ, 2 ਜੁਆਇੰਟ ਡਾਇਰੈਕਟਰ ਬਣੇ ਐਡੀਸ਼ਨਲ ਡਾਇਰੈਕਟਰ
Friday, Mar 21, 2025 - 10:39 PM (IST)

ਜੈਤੋ (ਰਘੂਨੰਦਨ ਪਰਾਸ਼ਰ) : ਪੰਜਾਬ ਲੋਕ ਸੰਪਰਕ ਵਿਭਾਗ ਵਿੱਚ 2 ਜੁਆਇੰਟ ਡਾਇਰੈਕਟਰਾਂ ਨੂੰ ਤਰੱਕੀ ਦੇ ਕੇ ਐਡੀਸ਼ਨਲ ਡਾਇਰੈਕਟਰ ਵਜੋਂ ਪਦਉਨਤ ਕੀਤਾ ਗਿਆ ਹੈ। ਜੁਆਇੰਟ ਡਾਇਰੈਕਟਰ ਹਰਜੀਤ ਸਿੰਘ ਗਰੇਵਾਲ ਅਤੇ ਰਣਦੀਪ ਸਿੰਘ ਆਹਲੂਵਾਲਿਆ ਨੂੰ ਤਰੱਕੀ ਦੇ ਕੇ ਐਡੀਸ਼ਨਲ ਡਾਇਰੈਕਟਰ ਬਣਾਇਆ ਗਿਆ ਹੈ।
ਕਰਨਲ ਪੁਸ਼ਪਿੰਦਰ ਬਾਠ ਕੁੱਟਮਾਰ ਮਾਮਲੇ 'ਚ SIT ਦਾ ਗਠਨ
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਵਿਭਾਗ ਦੀ ਪ੍ਰਮੋਸ਼ਨ ਕਮੇਟੀ ਦੀ ਇੱਕ ਮੀਟਿੰਗ ਵਿਭਾਗ ਦੇ ਸਕੱਤਰ ਆਈ.ਏ.ਐਸ. ਮਲਵਿੰਦਰ ਸਿੰਘ ਜੱਗੀ ਦੀ ਚੇਅਰਮੈਨਸ਼ਿਪ ਹੇਠ ਹੋਈ। ਜਿਸ ਵਿੱਚ ਉਕਤ ਦੋਨਾਂ ਅਧਿਕਾਰੀਆਂ ਨੂੰ ਤਰੱਕੀ ਦੇਣ ਦਾ ਫੈਸਲਾ ਲਿਆ ਗਿਆ। ਸੂਤਰਾਂ ਅਨੁਸਾਰ ਬਹੁਤ ਜਲਦੀ ਵਿਭਾਗ ਵਿੱਚ ਹੋਰ ਵੱਡੇ ਪੱਧਰ ਤੇ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਸੰਬੰਧ ਵਿੱਚ ਜਲਦੀ ਹੀ DPC ਮੀਟਿੰਗ ਬੁਲਾਈ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8