ਤੈਰਾਕੀ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਪਹਿਲੀ ਅਪ੍ਰੈਲ ਤੋਂ ਸਵੀਮਿੰਗ ਪੂਲ ਹੋਣਗੇ ਸ਼ੁਰੂ

Sunday, Mar 30, 2025 - 08:36 AM (IST)

ਤੈਰਾਕੀ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਪਹਿਲੀ ਅਪ੍ਰੈਲ ਤੋਂ ਸਵੀਮਿੰਗ ਪੂਲ ਹੋਣਗੇ ਸ਼ੁਰੂ

ਚੰਡੀਗੜ੍ਹ (ਲਲਨ) : ਗਰਮੀਆਂ ਦੀ ਸ਼ੁਰੂਆਤ ਦੇ ਨਾਲ ਹੀ ਤੈਰਾਕੀ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ ਹੈ। ਸ਼ਹਿਰ ਦੇ ਸਵੀਮਿੰਗ ਪੂਲ ਵੀ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਜਾਣਗੇ। ਸਵੀਮਿੰਗ ਸੈਂਟਰਾਂ ’ਤੇ ਰਜਿਸਟਰੇਸ਼ਨ ਫਾਰਮ ਮਿਲਣੇ ਸ਼ੁਰੂ ਹੋ ਜਾਣਗੇ। ਸ਼ਹਿਰ ’ਚ ਯੂ. ਟੀ. ਪ੍ਰਸ਼ਾਸਨ ਦੇ ਨਾਲ-ਨਾਲ ਪੰਜਾਬ ਯੂਨੀਵਰਸਿਟੀ ਦੇ ਸਵੀਮਿੰਗ ਪੂਲਾਂ ’ਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਅਫ਼ਸਰਾਂ ਮੁਤਾਬਕ ਇਹ ਪੂਲ ਅਪ੍ਰੈਲ ਦੇ ਤੀਜੇ ਹਫ਼ਤੇ ਤੱਕ ਸ਼ੁਰੂ ਹੋ ਜਾਵੇਗਾ। ਸ਼ਹਿਰ ਵਾਸੀਆਂ ਨੂੰ ਇਸ ਸਾਲ 12 ਸਵੀਮਿੰਗ ਪੂਲਾਂ ਦੀ ਸਹੂਲਤ ਮਿਲ ਸਕਦੀ ਹੈ। ਖੇਡ ਵਿਭਾਗ ਤੇ ਸਿੱਖਿਆ ਵਿਭਾਗ ਵੱਲੋਂ ਸਪੋਰਟਸ ਕੰਪਲੈਕਸ ’ਚ ਬਣਾਏ ਗਏ ਸਾਰੇ ਪੂਲ ਲੋਕਾਂ ਤੇ ਵਿਦਿਆਰਥੀਆਂ ਲਈ ਖੋਲ੍ਹ ਦਿੱਤੇ ਜਾਣਗੇ। ਨਾਲ ਹੀ ਵਿਭਾਗ ਵੱਲੋਂ ਜੀ. ਐੱਮ. ਐੱਸ. ਐੱਸ. ਐੱਸ.-27 ਤੇ 8 ’ਚ ਬਣਾਏ ਗਏ ਮਿੰਨੀ ਸਵੀਮਿੰਗ ਪੂਲ ਵੀ ਖੋਲ੍ਹੇ ਜਾਣਗੇ।

ਇਹ ਵੀ ਪੜ੍ਹੋ : ਪੰਜਾਬ 'ਚ ਮੁਫ਼ਤ ਕਣਕ ਲੈਣ ਵਾਲਿਆਂ ਦੇ ਕੱਟੇ ਜਾਣਗੇ ਰਾਸ਼ਨ ਕਾਰਡ! ਖੜ੍ਹੀ ਹੋਈ ਵੱਡੀ ਮੁਸੀਬਤ
ਸਵੀਮਿੰਗ ਪੂਲ ਲਈ ਮੈਂਬਰਸ਼ਿਪ ਫ਼ੀਸ
ਸੈਕਟਰ 23 ਦਾ ਹਰ ਮੌਸਮ ਵਾਲਾ ਸਵੀਮਿੰਗ ਪੂਲ
ਵਿਦਿਆਰਥੀਆਂ ਲਈ 1800 ਰੁਪਏ ਅਪ੍ਰੈਲ ਤੋਂ ਅਕਤੂਬਰ ਤੱਕ
ਗ਼ੈਰ-ਵਿਦਿਆਰਥੀਆਂ ਲਈ 3500 ਰੁਪਏ ਨਵੰਬਰ ਤੋਂ ਮਾਰਚ
ਸੈਕਟਰ-23 ਦਾ ਮਿੰਨੀ ਸਵੀਮਿੰਗ ਪੂਲ
ਵਿਦਿਆਰਥੀਆਂ ਲਈ 1500 ਰੁਪਏ ਅਪ੍ਰੈਲ ਤੋਂ ਅਕਤੂਬਰ ਤੱਕ
ਗ਼ੈਰ-ਵਿਦਿਆਰਥੀਆਂ ਲਈ 3 ਹਜ਼ਾਰ ਰੁਪਏ ਨਵੰਬਰ ਤੋਂ ਅਕਤੂਬਰ।
ਪੰਜਾਬ ਯੂਨੀਵਰਸਿਟੀ
ਕੈਂਪਸ ਦੇ ਵਿਦਿਆਰਥੀਆਂ ਤੋਂ 75 ਰੁਪਏ ਪ੍ਰਤੀ ਮਹੀਨਾ
ਯੂਨੀਵਰਸਿਟੀ ਫੈਕਲਟੀ, ਗ਼ੈਰ-ਅਧਿਆਪਨ ਸਟਾਫ਼, ਪੀ. ਯੂ. ਨਾਲ ਸਬੰਧਿਤ ਕਾਲਜ, ਮੈਂਬਰ ਐਲੂਮਨੀ ਰਿਲੇਸ਼ਨ, ਪੀ.ਯੂ. ਆਫ਼ ਲਈ
ਸੇਵਾਮੁਕਤ ਕਰਮਚਾਰੀ, 200 ਰੁਪਏ ਪ੍ਰਤੀ ਮਹੀਨਾ
ਬਾਹਰਲੇ ਲੋਕਾਂ ਨੂੰ 1500 ਰੁਪਏ ਪ੍ਰਤੀ ਮਹੀਨਾ

ਇਹ ਵੀ ਪੜ੍ਹੋ : ਪੰਜਾਬ ਯੂਨੀਵਰਸਿਟੀ 'ਚ ਹੁਣ ਸਟਾਰ ਨਾਈਟ ਨਹੀਂ ਹੋਵੇਗੀ, ਪ੍ਰੋਗਰਾਮਾਂ ’ਤੇ ਪਾਬੰਦੀ
ਇਸ ਤਰ੍ਹਾਂ ਲਓ ਮੈਂਬਰਸ਼ਿਪ ਤੇ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਮੈਂਬਰਸ਼ਿਪ ਲਈ ਅਰਜ਼ੀ ਆਨਲਾਈਨ ਦਿੱਤੀ ਜਾ ਸਕਦੀ ਹੈ। ਸਵੀਮਿੰਗ ’ਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਡਾਕਟਰੀ ਤੌਰ ’ਤੇ ਤੰਦਰੁਸਤ ਹੋਣਾ ਚਾਹੀਦਾ ਹੈ। ਸਵੀਮਿੰਗ ਪੂਲ ’ਚ ਸਫ਼ਾਈ ਦਾ ਧਿਆਨ ਰੱਖੋ। ਸਵੀਮਿੰਗ ਸ਼ੁਰੂ ਕਰਨ ਤੋਂ ਪਹਿਲਾਂ ਸਰੀਰ ਦੇ ਤਾਪਮਾਨ ਨੂੰ ਅਨੁਕੂਲ ਕਰਨ ਲਈ ਨਹਾਉਣਾ ਜ਼ਰੂਰੀ। ਸਵੀਮਿੰਗ ’ਤੇ ਜਾਣ ਤੋਂ ਪਹਿਲਾਂ ਸਨਸਕ੍ਰੀਨ ਲਗਾਓ। ਸਵੀਮਿੰਗ ਪੋਸ਼ਾਕ ਪਾ ਕੇ ਪੂਲ ’ਚ ਉਤਰੋ। ਸਵੀਮਿੰਗ ਕੇਂਦਰਾਂ ’ਚ ਸੁਰੱਖਿਆ ਸਾਵਧਾਨੀਆਂ। ਕੋਚ ਦੀ ਮੌਜੂਦਗੀ ’ਚ ਹੀ ਪੂਲ ’ਚ ਦਾਖ਼ਲ ਹੋਵੋ। ਯਕੀਨੀ ਬਣਾਓ ਕਿ ਪਾਣੀ ਡਬਲ ਫਿਲਟਰ ਹੈ ਜਾਂ ਨਹੀਂ। ਪੂਲ ’ਚ ਕਿਸੇ ਵੀ ਜਾਨਵਰ ਨੂੰ ਨਾਲ ਲਿਜਾਉਣ ਦੀ ਮਨਾਹੀ । ਖਾਣ-ਪੀਣ ਵਾਲਾ ਕੋਈ ਵੀ ਪਦਾਰਥ ਆਪਣੇ ਨਾਲ ਲੈ ਕੇ ਨਾ ਜਾਓ। ਸ਼ਰਾਬ ਪੀ ਕੇ ਸਵੀਮਿੰਗ ’ਚ ਜਾਣ ਦੀ ਪੂਰੀ ਤਰ੍ਹਾਂ ਪਾਬੰਦੀ। ਸ਼ਹਿਰ ਦੇ ਸਾਰੇ ਸਵੀਮਿੰਗ ਪੂਲ 1 ਅਪ੍ਰੈਲ ਤੋਂ ਸ਼ੁਰੂ ਕਰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਮੈਂਬਰਸ਼ਿਪ ਫਾਰਮ ਵੀ ਸੈਂਟਰ ਤੋਂ ਉਪੱਲਬਧ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News