ਪ੍ਰਸਿੱਧ ਗਾਇਕਾ ਕੌਰ ਬੀ ਨੇ 4 ਸਾਲ ਬਾਅਦ ਪੂਰਾ ਕੀਤਾ ਆਪਣਾ ਇਹ ਸ਼ੌਂਕ (ਵੀਡੀਓ)

06/30/2020 9:43:01 AM

ਜਲੰਧਰ (ਬਿਊਰੋ) - 'ਸੁਨੱਖੀ', 'ਤੇਰੀ ਵੇਟ', 'ਫੁੱਲਕਾਰੀ', 'ਵੈਲੀ ਜੱਟ', 'ਮਿਸ ਯੂ' ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੀ ਪ੍ਰਸਿੱਧ ਗਾਇਕਾ ਕੌਰ ਬੀ ਕੋਰੋਨਾ ਵਾਇਰਸ ਕਾਰਨ ਇੰਨੀਂ ਦਿਨੀਂ ਆਪਣੇ ਘਰ 'ਚ ਹੀ ਸਮਾਂ ਗੁਜ਼ਾਰ ਰਹੀ ਹੈ। ਇਸ ਸਭ ਦੇ ਚੱਲਦਿਆਂ ਉਨ੍ਹਾਂ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ, ਜਿਸ 'ਚ ਉਹ ਟਰੈਕਟਰ ਚਲਾਉਂਦੀ ਹੋਈ ਨਜ਼ਰ ਆ ਰਹੀ ਹੈ। ਕੌਰ ਬੀ ਦਾ ਇਹ ਅੰਦਾਜ਼ ਉਸ ਦੇ ਪ੍ਰਸ਼ੰਸਕਾਂ ਨੂੰ ਖ਼ੂਬ ਪਸੰਦ ਆ ਰਿਹਾ ਹੈ ਅਤੇ ਉਹ ਇਸ ਵੀਡੀਓ ਨੂੰ ਲਗਾਤਾਰ ਲਾਈਕ ਕਰ ਰਹੇ ਹਨ। ਇਸ ਵੀਡੀਓ ਨੂੰ ਸਾਂਝੀ ਕਰਦਿਆਂ ਕੌਰ ਬੀ ਨੇ ਲਿਖਿਆ 'ਜਿੱਦਾਂ ਦਾ ਮਾਹੌਲ ਹੋਵੇ ਓਦਾਂ ਦਾ ਹੀ ਹੋ ਜਾਈਦਾ…ਮੈਂ ਟਰੈਕਟਰ ਦੀ ਲਾਸਟ ਵੀਡੀਓ 2016 'ਚ ਪੋਸਟ ਕੀਤੀ ਸੀ ਅਤੇ ਉਸ ਤੋਂ ਬਾਅਦ ਹੁਣ ਚਲਾਇਆ ਟਰੈਕਟਰ ਚਾਰ ਸਾਲ ਬਾਅਦ… ਦੁਬਾਰਾ ਸ਼ੌਂਕ ਪੂਰਾ ਕੀਤਾ ਗਿਆ।'
PunjabKesari
ਦੱਸ ਦਈਏ ਕਿ ਜਿੰਨੀ ਖੂਬਸੂਰਤ ਕੌਰ ਬੀ ਖੁਦ ਹੈ ਉਸ ਤੋਂ ਵੀ ਜ਼ਿਆਦਾ ਖੂਬਸੂਰਤ ਉਸ ਦੀ ਹਰ ਅਦਾ ਹੈ, ਜਿਸ ਨੂੰ ਪੰਜਾਬੀ ਗੱਭਰੂ 'ਤੇ ਮੁਟਿਆਰਾਂ ਕਾਫੀ ਪਸੰਦ ਕਰਦੇ ਹਨ। ਕੌਰ ਬੀ ਦਾ ਅਸਲ ਨਾਂ ਬਲਜਿੰਦਰ ਕੌਰ ਹੈ ਪਰ ਸੰਗੀਤ ਜਗਤ 'ਚ ਉਸ ਨੂੰ ਕੌਰ ਬੀ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਉਸ ਨੂੰ 'ਕੌਰ ਬੀ' ਨਾਂ ਬੰਟੀ ਬੈਂਸ ਨੇ ਦਿੱਤਾ ਹੈ। ਕੌਰ ਬੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2013 'ਚ 'ਕਲਾਸਮੇਟ' ਨਾਲ ਸ਼ੁਰੂ ਕੀਤੀ ਸੀ, ਜਿਹੜਾ ਫਿਲਮ 'ਡੈਡੀ ਕੂਲ ਮੁੰਡੇ ਫੂਲ' 'ਚ ਆਇਆ ਸੀ। ਇਸ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ 'ਤੇ ਕੁਝ ਹੀ ਦਿਨਾਂ 'ਚ ਉਸ ਨੇ ਲੋਕਾਂ 'ਚ ਆਪਣੀ ਖਾਸ ਪਛਾਣ ਬਣਾ ਲਈ।

 
 
 
 
 
 
 
 
 
 
 
 
 
 

Jidan Da Mahol Howe Odan De Ho Jayi da,,, Main ਟ੍ਰੈਕਟਰ di Last Video 2016 ch Post Kiti c Te Us To Baad Hun Chalayea 🚜 4Saal Baad Dubara Shonk Poora kita gayea😜🙈❤️🔥👊

A post shared by KaurB (@kaurbmusic) on Jun 29, 2020 at 1:28am PDT

ਕੌਰ ਬੀ ਨੇ ਬੀ. ਏ. ਤੱਕ ਸਿੱਖਿਆ ਹਾਸਲ ਕੀਤੀ। ਬਚਪਨ ਤੋਂ ਹੀ ਉਸ ਨੂੰ ਨੱਚਣ ਅਤੇ ਗਾਉਣ ਦਾ ਸ਼ੌਕ ਸੀ। ਇਹੀ ਕਾਰਨ ਹੈ ਕਿ ਉਸ ਦਾ ਇਹ ਸ਼ੌਕ ਹੀ ਉਸ ਦੇ ਇਸ ਪ੍ਰੋਫੈਸ਼ਨ 'ਚ ਆਉਣ ਦਾ ਕਾਰਨ ਬਣਿਆ। 'ਮਿੱਤਰਾਂ ਦੇ ਬੂਟ' ਤੋਂ ਆਪਣੀ ਖਾਸ ਪਛਾਣ  ਬਣਾਉਣ ਵਾਲੀ ਕੌਰ ਬੀ ਨੇ ਇਸ ਤੋਂ ਬਾਅਦ ਕਈ ਹਿੱਟ ਗੀਤ ਦਿੱਤੇ, ਜਿਸ 'ਚ 'ਕਰਾਂ ਵੇਟ ਮੈਂ ਪੀਜ਼ਾ ਹੱਟ 'ਤੇ ਜੱਟ ਖੜਾ ਵੱਟ 'ਤੇ' ਹੋਵੇ ਜਾਂ ਫਿਰ 'ਅੱਤਵਾਦੀ ਐਟੀਟਿਊਡ 'ਤੇ ਮੁੰਡਾ ਮਰਦਾ' ਇਕ ਤੋਂ ਬਾਅਦ ਇਕ ਹਿੱਟ ਗੀਤ ਸੰਗੀਤ ਜਗਤ ਦੀ ਝੋਲੀ 'ਚ ਪਾਏ।

ਦੱਸਣਯੋਗ ਹੈ ਕਿ ਕੌਰ ਬੀ ਅਜਿਹੀ ਗਾਇਕਾ ਹੈ, ਜਿਸ ਨੇ ਬਹੁਤ ਹੀ ਘੱਟ ਉਮਰ 'ਚ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਹੈ। ਸੋਸ਼ਲ ਸਾਈਟਸ 'ਤੇ ਉਸ ਦੀ ਵੱਡੀ ਫੈਨ ਫਾਲੋਵਿੰਗ ਹੈ। ਕੌਰ ਬੀ ਅਜਿਹੇ ਗਾਇਕਾਂ 'ਚੋਂ ਇਕ ਹੈ, ਜਿਨਾਂ ਨੇ ਬਹੁਤ ਹੀ ਘੱਟ ਸਮੇਂ 'ਚ ਬਹੁਤ ਵੱਡੀਆਂ ਮੱਲਾਂ ਮਾਰੀਆਂ ਹਨ। ਕੌਰ ਬੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਉਹ ਅਕਸਰ ਆਪਣੀਆਂ ਵੀਡੀਓ ਤੇ ਗਾਣੇ ਸਾਂਝੇ ਕਰਦੀ ਹੈ। ਇਸੇ ਵਜ੍ਹਾ ਕਰਕੇ ਉਸ ਦੀ ਸੋਸ਼ਲ ਮੀਡੀਆ 'ਤੇ ਚੰਗੀ ਫੈਨ ਫਾਲੋਵਿੰਗ ਹੈ।


sunita

Content Editor

Related News