ਗਾਇਕ ਕਮਲ ਗਰੇਵਾਲ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ, 'ਸਰਦਾਰ' ਗਾਣਾ ਕੱਲ੍ਹ ਹੋਵੇਗਾ ਰਿਲੀਜ਼

Friday, Oct 25, 2024 - 04:25 PM (IST)

ਗਾਇਕ ਕਮਲ ਗਰੇਵਾਲ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ, 'ਸਰਦਾਰ' ਗਾਣਾ ਕੱਲ੍ਹ ਹੋਵੇਗਾ ਰਿਲੀਜ਼

ਜਲੰਧਰ (ਬਿਊਰੋ) : ਪੰਜਾਬੀ ਸੰਗੀਤ ਦੇ ਖੇਤਰ 'ਚ ਅਲੱਗ ਪਛਾਣ ਅਤੇ ਸ਼ਾਨਦਾਰ ਮੁਕਾਮ ਹਾਸਲ ਕਰਨ 'ਚ ਸਫ਼ਲ ਰਹੇ ਨੌਜਵਾਨ ਗਾਇਕ ਕਮਲ ਗਰੇਵਾਲ ਆਪਣਾ ਨਵਾਂ ਗਾਣਾ 'ਸਰਦਾਰ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ। ਇਹ ਗਾਣਾ ਕੱਲ੍ਹ ਯਾਨੀਕਿ 26 ਅਕਤੂਬਰ ਨੂੰ ਵੱਖ-ਵੱਖ ਪਲੇਟਫ਼ਾਰਮਾਂ 'ਤੇ ਰਿਲੀਜ਼ ਹੋਣ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਸਲਮਾਨ ਖ਼ਾਨ ਦਾ ਵੱਡਾ ਕਦਮ, ਕਲੇਸ਼ ਤੋਂ ਬਚਣ ਲਈ ਰੱਖੀ ਚੈੱਕਬੁੱਕ

 

'ਜੇ.ਪੀ ਫ਼ਿਲਮਜ ਅਤੇ ਮੋਸ਼ਨ ਪਿਕਚਰਜ਼' ਵੱਲੋ ਸੰਗ਼ੀਤਕ ਮਾਰਕੀਟ 'ਚ ਜਾਰੀ ਕੀਤੇ ਜਾ ਰਹੇ ਇਸ ਗਾਣੇ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੀ ਸੰਗ਼ੀਤਬਧਤਾ ਅਤੇ ਕੰਪੋਜੀਸ਼ਨ ਵੀ ਕਮਲ ਗਰੇਵਾਲ ਵੱਲੋ ਕੀਤੀ ਗਈ ਹੈ। ਉਨ੍ਹਾਂ ਵੱਲੋ ਬੇਹੱਦ ਖੂਬਸੂਰਤੀ ਨਾਲ ਵਜੂਦ 'ਚ ਲਿਆਂਦੇ ਗਏ ਅਤੇ 26 ਅਕਤੂਬਰ ਨੂੰ ਜਾਰੀ ਕੀਤੇ ਜਾ ਰਹੇ ਇਸ ਗਾਣੇ ਦੀ ਰਚਨਾ ਬੱਬੂ ਮਾਨ ਵੱਲੋ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਹੁਣ ਧਮਕੀਆਂ ਦੇਣ ਵਾਲਿਆਂ ਦੀ ਖੈਰ ਨਹੀਂ! ਅਨਮੋਲ 'ਤੇ 10 ਲੱਖ ਦਾ ਇਨਾਮ

 

ਪ੍ਰੋਜੈਕਟ ਹੈੱਡ ਯੁਵੀ ਹਾਂਡਾ ਦੀ ਸੁਚੱਜੀ ਰਹਿਨੁਮਾਈ ਹੇਠ ਤਿਆਰ ਕੀਤੇ ਗਏ ਇਸ ਸੰਗ਼ੀਤਕ ਪ੍ਰੋਜੋਕਟ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਸ਼ਾਨਦਾਰ ਬਣਾਇਆ ਗਿਆ ਹੈ। ਪੰਜਾਬ ਦੇ ਜ਼ਿਲ੍ਹਾਂ ਲੁਧਿਆਣਾ ਨਾਲ ਸਬੰਧ ਰੱਖਦੇ ਗਾਇਕ ਕਮਲ ਗਰੇਵਾਲ ਦੇ ਹੁਣ ਤੱਕ ਦੇ ਗਾਇਕੀ ਕਰਿਅਰ ਵੱਲ ਨਜ਼ਰਸਾਨੀ ਕੀਤੀ ਜਾਵੇ, ਤਾਂ ਉਹ ਚੁਣਿੰਦਾ ਅਤੇ ਦੇਸੀ ਸਵੈਗ 'ਚ ਰੰਗੇ ਗਾਣੇ ਗਾਉਣਾ ਹੀ ਜ਼ਿਆਦਾ ਪਸੰਦ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News