ਨਵੇਂ ਵਰ੍ਹੇ 'ਤੇ ਜੈਨੀ ਜੌਹਲ ਨੇ ਸਾਂਝੀ ਕੀਤੀ ਮੂਸੇਵਾਲਾ ਦੀ ਤਸਵੀਰ, ਕਿਹਾ- ਸ਼ਾਇਦ ਇਸ ਸਾਲ ਸਿੱਧੂ ਨੂੰ ਮਿਲੇਗਾ ਇਨਸਾਫ਼

Monday, Jan 02, 2023 - 04:07 PM (IST)

ਨਵੇਂ ਵਰ੍ਹੇ 'ਤੇ ਜੈਨੀ ਜੌਹਲ ਨੇ ਸਾਂਝੀ ਕੀਤੀ ਮੂਸੇਵਾਲਾ ਦੀ ਤਸਵੀਰ, ਕਿਹਾ- ਸ਼ਾਇਦ ਇਸ ਸਾਲ ਸਿੱਧੂ ਨੂੰ ਮਿਲੇਗਾ ਇਨਸਾਫ਼

ਜਲੰਧਰ (ਬਿਊਰੋ) : ਪਿਛਲੇ ਸਾਲ ਮਰਹੂਮ ਸਿੱਧੂ ਮੂਸੇਵਾਲਾ 'ਤੇ ਗੀਤ ਕੱਢ ਕੇ ਚਰਚਾ ਆਉਣ ਵਾਲੀ ਗਾਇਕ ਜੈਨੀ ਜੌਹਲ ਇਕ ਵਾਰ ਮੁੜ ਸੁਰਖੀਆਂ 'ਚ ਆ ਗਈ ਹੈ। ਹੁਣ ਨਵੇਂ ਸਾਲ ਮੌਕੇ ਵੀ ਜੈਨੀ ਜੌਹਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਉਸ ਨੇ ਕੈਪਸ਼ਨ 'ਚ ਲਿਖਿਆ, ''ਆਸ ਕਰਦੇ ਹਾਂ ਕਿ ਇਸ ਸਾਲ ਸਾਡੇ ਸਿੱਧੂ ਨੂੰ ਇਨਸਾਫ਼ ਮਿਲ ਜਾਏ। #2023।'' 

PunjabKesari

ਦੱਸ ਦਈਏ ਕਿ ਜੈਨੀ ਜੌਹਲ ਪੰਜਾਬੀ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ। ਆਪਣੀ ਦਮਦਾਰ ਅਵਾਜ਼ ਦੇ ਨਾਲ-ਨਾਲ ਜੈਨੀ ਜੌਹਲ ਆਪਣੀ ਬੇਬਾਕੀ ਲਈ ਵੀ ਮਸ਼ਹੂਰ ਹੈ। ਉਹ ਪੰਜਾਬ ਸਰਕਾਰ 'ਤੇ ਅਕਸਰ ਆਪਣੇ ਗੀਤਾਂ ਰਾਹੀਂ ਤੰਜ ਕੱਸਦੀ ਰਹਿੰਦੀ ਹੈ, ਜਿਸ ਲਈ ਉਸ ਨੂੰ ਵਿਵਾਦ ਦਾ ਸਾਹਮਣਾ ਵੀ ਕਰਨਾ ਪਿਆ ਸੀ। 

PunjabKesari

ਦੱਸਣਯੋਗ ਹੈ ਕਿ ਜੈਨੀ ਜੌਹਲ ਦਾ ਪਿਛਲੇ ਸਾਲਗੀਤ 'ਲੈਟਰ ਟੂ ਸੀਐਮ' ਰਿਲੀਜ਼ ਹੋਇਆ ਸੀ, ਜਿਸ ਨੂੰ ਲੈ ਕੇ ਕਾਫ਼ੀ ਵਿਵਾਦ ਵੀ ਹੋਇਆ ਸੀ। ਇਸ ਗੀਤ ਰਾਹੀਂ ਜੈਨੀ ਜੌਹਲ ਨੇ ਪੰਜਾਬ ਦੇ ਸੀ. ਐੱਮ. ਭਗਵੰਤ ਮਾਨ ਨੂੰ ਸਿੱਧਾ ਸਵਾਲ ਪੁੱਛਿਆ ਸੀ ਕਿ ਆਖਰ ਸਿੱਧੂ ਦੀ ਸਕਿਊਰਟੀ 'ਚ ਕਟੌਤੀ ਕਿਉਂ ਕੀਤੀ ਗਈ ਸੀ। ਇਸ ਦੇ ਨਾਲ ਹੀ ਜੈਨੀ ਜੌਹਲ ਦਾ ਇੱਕ ਹੋਰ ਗੀਤ 'ਐੱਸ. ਓ. ਏ' ਵੀ ਰਿਲੀਜ਼ ਹੋਇਆ ਸੀ, ਜਿਸ 'ਚ ਉਹ ਸਰਕਾਰ 'ਤੇ ਤੰਜ ਕੱਸਦੀ ਹੋਈ ਨਜ਼ਰ ਆਈ ਸੀ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

sunita

Content Editor

Related News