ਗਾਇਕ ਗੁਰੂ ਰੰਧਾਵਾ ਨੇ ਮੁੜ ਬੰਨ੍ਹੇ ਸ਼ਹਿਨਾਜ਼ ਦੀਆਂ ਤਾਰੀਫ਼ਾਂ ਦੇ ਪੁਲ, ਅੱਗੋ ਸਨਾ ਨੇ ਕਿਹਾ, ''ਤੂੰ ਮੇਰਾ ਪਰਿਵਾਰ''

Tuesday, Dec 06, 2022 - 04:17 PM (IST)

ਗਾਇਕ ਗੁਰੂ ਰੰਧਾਵਾ ਨੇ ਮੁੜ ਬੰਨ੍ਹੇ ਸ਼ਹਿਨਾਜ਼ ਦੀਆਂ ਤਾਰੀਫ਼ਾਂ ਦੇ ਪੁਲ, ਅੱਗੋ ਸਨਾ ਨੇ ਕਿਹਾ, ''ਤੂੰ ਮੇਰਾ ਪਰਿਵਾਰ''

ਜਲੰਧਰ (ਬਿਊਰੋ) : ਖ਼ੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ ਅਖਵਾਉਣ ਵਾਲੀ ਮਸ਼ਹੂਰ ਅਦਾਕਾਰਾ ਸ਼ਹਿਨਾਜ਼ ਗਿੱਲ ਦਾ ਹਾਲ ਹੀ 'ਚ ਨਵਾਂ ਗੀਤ 'ਗਨੀ ਸਿਆਣੀ' ਰਿਲੀਜ਼ ਹੋਇਆ ਹੈ, ਜਿਸ 'ਚ ਉਸ ਨੇ ਨਾਗਿਨ ਬਣ ਕੇ ਲੋਕਾਂ ਨੂੰ ਅਕਰਸ਼ਿਤ ਕੀਤਾ ਹੈ। ਇਸ ਦੇ ਨਾਲ ਹੀ ਸ਼ਹਿਨਾਜ਼ ਗਿੱਲ ਦਾ ਨਾਂ ਗੁਰੂ ਰੰਧਾਵਾ ਨਾਲ ਜੋੜਿਆ ਜਾਣ ਲੱਗ ਪਿਆ ਹੈ। ਇਸ ਦੀ ਵਜ੍ਹਾ ਇਹ ਹੈ ਕਿ ਅਦਾਕਾਰਾ ਗੁਰੂ ਦੇ ਨਾਲ ਦੁਬਈ 'ਚ ਇਕ ਸਮੁੰਦਰੀ ਜਹਾਜ਼ 'ਤੇ ਚਾਂਦਨੀ ਰਾਤ 'ਚ ਕੱਪਲ ਡਾਂਸ ਕਰਦੀ ਨਜ਼ਰ ਆਈ ਸੀ। ਇਸ ਤੋਂ ਬਾਅਦ ਗੁਰੂ ਰੰਧਾਵਾ ਨੇ ਸ਼ਹਿਨਾਜ਼ ਨਾਲ ਇੱਕ ਗੀਤ ਕਰਨ ਦਾ ਵੀ ਐਲਾਨ ਕੀਤਾ ਅਤੇ ਨਾਲ ਹੀ ਸ਼ਹਿਨਾਜ਼ ਦੀ ਖ਼ੂਬ ਤਾਰੀਫ਼ ਵੀ ਕੀਤੀ ਸੀ। 

PunjabKesari

ਹੁਣ ਗੁਰੂ ਰੰਧਾਵਾ ਤੇ ਸ਼ਹਿਨਾਜ਼ ਗਿੱਲ ਫਿਰ ਤੋਂ ਸੁਰਖੀਆਂ 'ਚ ਆ ਗਏ ਹਨ। ਦਰਅਸਲ ਬੀਤੇ ਦਿਨ ਸ਼ਹਿਨਾਜ਼ ਦਾ ਗੀਤ 'ਗਨੀ ਸਿਆਣੀ' ਰਿਲੀਜ਼ ਹੋਇਆ। ਇਸ ਲਈ ਗੁਰੂ ਰੰਧਾਵਾ ਨੇ ਸਪੈਸ਼ਲ ਪੋਸਟ ਪਾ ਕੇ ਸ਼ਹਿਨਾਜ਼ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਲੱਗਦਾ ਹੈ ਕਿ ਗਾਇਕੀ ਦੇ ਖ਼ੇਤਰ 'ਚ ਉਨ੍ਹਾਂ ਦੇ ਸਾਹਮਣੇ ਇੱਕ ਵਿਰੋਧੀ ਖੜਾ ਹੈ। ਇਹ ਪੋਸਟ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਚ ਸ਼ੇਅਰ ਕੀਤੀ ਸੀ। ਉਥੇ ਹੀ ਸ਼ਹਿਨਾਜ਼ ਗਿੱਲ ਵੀ ਗੁਰੂ ਦੀ ਪੋਸਟ 'ਤੇ ਰਿਪਲਾਈ ਕਰਨ ਤੋਂ ਖੁਦ ਨੂੰ ਰੋਕ ਨਾ ਸਕੀ। ਸ਼ਹਿਨਾਜ਼ ਨੇ ਰੋਮਾਂਟਿਕ ਅੰਦਾਜ਼ 'ਚ ਗੁਰੂ ਰੰਧਾਵਾ ਦੇ ਮੈਸੇਜ ਦਾ ਰਿਪਲਾਈ ਕੀਤਾ। ਸ਼ਹਿਨਾਜ਼ ਗਿੱਲ ਨੇ ਇੰਸਟਾਗ੍ਰਾਮ 'ਤੇ ਸਟੋਰੀ ਸ਼ੇਅਰ ਕਰਦਿਆਂ ਲਿਖਿਆ, ''ਸੋ ਸਵੀਟ। ਨਹੀਂ ਗੁਰੂ ਤੂੰ ਮੇਰਾ ਕੰਪੀਟਿਸ਼ਨ ਨਹੀਂ ਹੈ, ਤੂੰ ਮੇਰੀ ਫੈਮਿਲੀ ਹੈ।'' ਸ਼ਹਿਨਾਜ਼ ਦਾ ਇਸ ਤਰ੍ਹਾਂ ਦਾ ਰਿਪਲਾਈ ਇਨ੍ਹਾਂ ਅਫਵਾਹਾਂ ਨੂੰ ਹੋਰ ਹਵਾ ਦੇ ਰਿਹਾ ਹੈ ਕਿ ਕੀ ਸ਼ਹਿਨਾਜ਼ ਤੇ ਗੁਰੂ ਵਿਚਾਲੇ ਦੋਸਤੀ ਨਾਲੋਂ ਜ਼ਿਆਦਾ ਕੋਈ ਰਿਸ਼ਤਾ ਹੈ ਜਾਂ ਫਿਰ ਇੱਕ ਖੂਬਸੂਰਤ ਰਿਸ਼ਤੇ ਦੀ ਸ਼ੁਰੂਆਤ ਹੋ ਰਹੀ ਹੈ?

PunjabKesari

ਦੱਸ ਦਈਏ ਕਿ ਗੁਰੂ ਰੰਧਾਵਾ ਤੇ ਸ਼ਹਿਨਾਜ਼ ਗਿੱਲ ਦੀ ਕਹਾਣੀ ਇੱਕ-ਦੂਜੇ ਤੋਂ ਜ਼ਿਆਦਾ ਵੱਖ ਨਹੀਂ ਹੈ। ਦੋਵਾਂ ਨੇ ਆਪਣੇ ਕਰੀਅਰ ਬਣਾਉਣ ਲਈ ਆਪਣਾ ਘਰ ਛੱਡਿਆ ਸੀ। ਦੋਵੇਂ ਹੀ ਆਪੋ ਆਪਣੇ ਖੇਤਰ 'ਚ ਬਹੁਤ ਜ਼ਿਆਦਾ ਸਫ਼ਲ ਹਨ। ਦੋਵੇਂ ਹੀ ਜਲਦ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News