ਗਾਇਕਾ ਜੈਸਮੀਨ ਅਖਤਰ ਦੇ ਘਰ ਖੁਸ਼ੀਆਂ ਦਾ ਮਾਹੌਲ, ਪਰਿਵਾਰ ਮਨਾ ਰਿਹੈ ਜਸ਼ਨ

Sunday, Sep 15, 2024 - 11:25 AM (IST)

ਗਾਇਕਾ ਜੈਸਮੀਨ ਅਖਤਰ ਦੇ ਘਰ ਖੁਸ਼ੀਆਂ ਦਾ ਮਾਹੌਲ, ਪਰਿਵਾਰ ਮਨਾ ਰਿਹੈ ਜਸ਼ਨ

ਐਂਟਰਟੇਨਮੈਂਟ ਡੈਸਕ : ਮਸ਼ਹੂਰ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਤੇ ਜੈਸਮੀਨ ਅਖਤਰ ਦੇ ਘਰ 'ਚ ਖੁਸ਼ੀਆਂ ਦਾ ਮਾਹੌਲ ਹੈ, ਕਿਉਂਕਿ ਉਨ੍ਹਾਂ ਦੇ ਭਰਾ ਦੇ ਘਰ ਧੀ ਨੇ ਜਨਮ ਲਿਆ ਹੈ। ਇਸ ਖਾਸ ਮੌਕੇ 'ਤੇ ਪੂਰੇ ਪਰਿਵਾਰ ਨੇ ਬਹੁਤ ਹੀ ਧੂਮਧਾਮ ਨਾਲ ਨਿੱਕੀ ਜਿਹੀ ਧੀ ਦਾ ਸਵਾਗਤ ਕੀਤਾ ਹੈ।

PunjabKesari

ਦੱਸ ਦਈਏ ਕਿ ਗੁਰਲੇਜ਼ ਅਖਤਰ ਅਤੇ ਜੈਸਮੀਨ ਅਖਤਰ ਪੰਜਾਬ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ। ਦੋਵੇਂ ਗਾਇਕਾ ਆਪਣੀ ਭਰਾ ਦੇ ਪਿਤਾ ਬਨਣ 'ਤੇ ਬਹੁਤ ਖੁਸ ਹਨ। ਜੈਸਮੀਨ  ਅਖਤਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਵੀਡੀਓ ਸਾਂਝੀ ਕੀਤੀ ਹੈ।

PunjabKesari

ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਅਖਤਰ ਆਪਣੀ ਪਤਨੀ ਤੇ ਧੀ ਨੂੰ ਲੈ ਕੇ ਜਿਵੇਂ ਹੀ ਘਰ ਪਹੁੰਚੇ, ਸਾਰੇ ਹੀ ਪਰਿਵਾਰਕ ਮੈਂਬਰਾਂ ਨੇ ਢੋਲ ਤੇ ਫੁੱਲਾਂ ਨਾਲ ਸਵਾਗਤ ਕੀਤਾ। ਇਸ ਦੌਰਾਨ ਪਰਿਵਾਰ ਫੁੱਲਾਂ ਦੀ ਵਰਖਾ ਕਰਕੇ ਨਿੱਕੀ ਜਿਹੀ ਧੀ ਦਾ ਸਵਾਗਤ ਕਰਦਾ ਤੇ ਉਸ 'ਤੇ ਪਿਆਰ ਲੁਟਾਉਂਦਾ ਹੋਇਆ ਨਜ਼ਰ ਆਇਆ।

PunjabKesari

ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਜੈਸਮੀਨ ਅਖਤਰ ਨੇ ਕੈਪਸ਼ਨ 'ਚ ਲਿਖਿਆ, ''ਸਾਡੇ ਦਿਲ ਭਰੇ ਹੋਏ ਹਨ! ਅਸੀਂ ਕਲਾਊਡ 9 'ਤੇ ਹਾਂ ਕਿਉਂਕਿ ਅਸੀਂ ਆਪਣੀ ਪਿਆਰੀ ਰਾਜਕੁਮਾਰੀ ਆਇਦਾਹ ਅਖਤਰ ਦੇ ਆਉਣ ਦਾ ਐਲਾਨ ਕਰਦੇ ਹਾਂ ❤️ । ਰੇ ਵੀਰ ਅਤੇ ਭਰਜਾਈ ਨੂੰ ਬਹੁਤ ਬਹੁਤ ਮੁਬਾਰਕਾਂ! ਸਾਨੂੰ ਅਸੀਸ ਦੇਣ ਲਈ ਵਾਹਿਗੁਰੂ ਦਾ ਧੰਨਵਾਦ 🙏🏻 ਮੈਂ ਚਾਹੁੰਦੀ ਹਾਂ ਕਿ ਮੇਰੇ ਸਾਰੇ ਪਰਿਵਾਰ, ਦੋਸਤ ਅਤੇ ਪ੍ਰਸ਼ੰਸਕ ਸਾਡੀ ਧੀ ਨੂੰ ਅਸੀਸਾਂ ਦੇਣ।'' 

PunjabKesari

ਜੈਸਮੀਨ ਅਖਤਰ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਉਹ ਗਾਇਕਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ।

PunjabKesari

ਜਿੱਥੇ ਗੁਰਲੇਜ਼ ਅਖਤਰ ਤੇ ਜੈਸਮੀਨ ਅਖਤਰ ਦੋਵੇਂ ਭੈਣਾਂ ਚੰਗੀ ਗਾਇਕਾ ਹਨ। ਉਨ੍ਹਾਂ ਦਾ ਭਰਾ ਵੀ ਬਿਹਤਰੀਨ ਗਾਇਕਾਂ ‘ਚੋਂ ਇੱਕ ਹਨ, ਗੁਰਲੇਜ ਅਖਤਰ ਦਾ ਪੂਰਾ ਪਰਿਵਾਰ ਹੀ ਗਾਇਕੀ ਨੂੰ ਸਮਰਪਿਤ ਹੈ ।

PunjabKesari

PunjabKesari

PunjabKesari
 


author

sunita

Content Editor

Related News